ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਗੁਪਤਾ, ਜਸਵਿੰਦਰ, ਸ਼ਰਮਾ)-ਟਾਂਡਾ-ਸ੍ਰੀ ਹਰਗੋਬਿੰਦਪੁਰ ਰੋਡ ’ਤੇ ਅਨਾਜ ਮੰਡੀ ਘਰ ਆ ਰਹੇ ਕਿਸਾਨ ਨੂੰ ਜ਼ਖ਼ਮੀ ਕਰਕੇ ਲੁੱਟਣ ਦੇ ਦੋਸ਼ ਵਿਚ ਟਾਂਡਾ ਪੁਲਸ ਨੇ 2 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਿਨ੍ਹਾਂ ਨੇ ਪੁਛਗਿੱਛ ਦੌਰਾਨ ਇਲਾਕੇ ਵਿਚ ਕੀਤੀਆਂ ਤਿੰਨ ਹੋਰ ਵਾਰਦਾਤਾਂ ਵੀ ਕਬੂਲੀਆਂ ਹਨ। ਕਿਸਾਨ ਨੂੰ ਲੁੱਟਣ ਦੀ ਵਾਰਦਾਤ 9 ਅਕਤੂਬਰ ਦੀ ਰਾਤ 9.15 ਵਜੇ ਹੋਈ ਸੀ। ਜਦੋਂ ਟਾਂਡਾ ਮੰਡੀ ਤੋਂ ਆਪਣੇ ਪਿੰਡ ਬੈਂਸ ਅਵਾਣ ਆ ਰਹੇ ਐਕਟਿਵਾ ਸਵਾਰ ਕਿਸਾਨ ਸਤਪਾਲ ਸਿੰਘ ਪੁੱਤਰ ਭਾਨ ਸਿੰਘ ਨੂੰ ਉਸ ਦੇ ਹੀ ਪਿੰਡ ਦੇ ਮੋੜ ਨੇੜੇ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਧੱਕਾ ਦਿੱਤਾ। ਜਦੋਂ ਉਹ ਸਕੂਟਰੀ ਤੋਂ ਸੜਕ ’ਤੇ ਡਿੱਗਿਆ ਤਾਂ ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਕੋਲੋਂ ਐਕਟਿਵਾ ਸਕੂਟਰੀ ਅਤੇ 1 ਲੱਖ 5 ਹਜ਼ਾਰ ਰੁਪਏ ਖੋਹ ਕੇ ਰੜਾ ਵੱਲ ਫਰਾਰ ਹੋ ਗਏ। ਪੁਲਸ ਨੇ ਮਾਮਲੇ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਹੋਈ ਸੀ।
ਇਹ ਵੀ ਪੜ੍ਹੋ: ਮਹਾਦੇਵ ਐਪ ਮਾਮਲੇ 'ਚ ਪੰਜਾਬ ਦੇ 4 ਹੋਰ ਵਿਅਕਤੀਆਂ ਦੇ ਵੀ ਨਾਂ ਸ਼ਾਮਲ, ਕਰੀਬੀ ਸਹਿਮੇ
ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਹੁਣ ਚੌਂਕੀ ਇੰਚਾਰਜ ਬਸਤੀ ਬੋਹੜਾਂ ਏ. ਐੱਸ. ਆਈ. ਰਾਜਵਿੰਦਰ ਸਿੰਘ ਦੀ ਟੀਮ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਲੱਖਾਂ ਕਲਾਂ ਡੇਰੇ (ਕਪੂਰਥਲਾ) ਹਾਲ ਵਾਸੀ ਵਾਰਡ-3 ਬੇਗੋਵਾਲ ਅਤੇ ਸੰਦੀਪ ਸਿੰਘ ਉਰਫ ਸਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਬੇਗੋਵਾਲ ਦੇ ਰੂਪ ਵਿਚ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਮੁਲਾਜ਼ਮਾਂ ਨੇ ਇਲਾਕੇ ਵਿਚ ਕੀਤੀਆਂ ਤਿੰਨ ਹੋਰ ਵਾਰਦਾਤਾਂ ਵੀ ਕਬੂਲੀਆਂ ਹਨ।
ਇਹ ਕੀਤੀਆਂ ਸਨ ਹੋਰ ਵਾਰਦਾਤਾਂ
ਇਨ੍ਹਾਂ ਮੁਲਜਮਾਂ ਨੇ 18 ਅਕਤੂਬਰ ਦੀ ਦੇਰ ਸ਼ਾਮ ਡਿਊਟੀ ਤੋਂ ਆ ਰਹੇ ਉੜਮੁੜ ਵਾਸੀ ਸਕੂਲ ਟੀਚਰ ਗੁਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਕੋਲੋਂ ਤੇਜ਼ਧਾਰ ਹਥਿਆਰਾਂ ਦੇ ਡਰਾਵੇ ਨਾਲ ਉਸਦਾ ਮੋਟਰਸਾਈਕਲ ਖੋਹ ਲਿਆ ਸੀ। ਇਸੇ ਤਰ੍ਹਾਂ ਇਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਨੇੜੇ ਮੀਨਾ ਕੁਮਾਰੀ ਪਤਨੀ ਲਖਵਿੰਦਰ ਸਿੰਘ ਕੋਲੋਂ 17 ਸਤੰਬਰ ਨੂੰ ਉਸ ਦਾ ਮੋਬਾਇਲ ਅਤੇ 500 ਰੁਪਏ ਖੋਹ ਲਏ ਸਨ। ਇਸੇ ਤਰ੍ਹਾਂ ਇਹ ਮੁਲਾਜ਼ਮ 5 ਅਗਸਤ ਦੀ ਰਾਤ ਨੂੰ ਰਜਿੰਦਰਾ ਮੈਡੀਕਲ ਦੇ ਮਾਲਕ ਚੈਨਦੀਪ ਸਿੰਘ ਪੁੱਤਰ ਚਰਨ ਸਿੰਘ ਕੋਲੋਂ ਨਕਦੀ ਖੋਹ ਕੇ ਫਰਾਰ ਹੋ ਗਏ ਸਨ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਲੁੱਟੀ ਗਈ ਐਕਟਿਵਾ ਬਰਾਮਦ ਕੀਤੀ ਗਈ ਅਤੇ ਇਨ੍ਹਾਂ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਹਿਸਟਰੀ ਸ਼ੀਟਰ ਹਨ ਅਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ, ਗੁਰਦੁਆਰਾ ਸਾਹਿਬ 'ਚ ਪੁਲਸ ਤੇ ਨਿਹੰਗਾਂ ਵਿਚਾਲੇ ਫਾਇਰਿੰਗ, ਇਕ ਪੁਲਸ ਮੁਲਾਜ਼ਮ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਜਲੰਧਰ 'ਚ ਹਾਈਵੇਅ ਬੰਦ ਹੋਣ ਕਾਰਨ ਲਾੜੇ-ਲਾੜੀਆਂ ਪਰੇਸ਼ਾਨ, ਸ਼ਗਨਾਂ ਦੇ ਕੰਮ ਹੋ ਰਹੇ ਲੇਟ ਕਿਉਂਕਿ...
NEXT STORY