ਸਪੋਰਟਸ ਡੈਸਕ- ਜੋਹਾਨਸਬਰਗ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਭਾਰਤ ਤੇ ਦੱਖਣੀ ਅਫਰੀਕਾ ਟੀ-20 ਲੜੀ ਦੇ ਚੌਥੇ ਤੇ ਆਖ਼ਰੀ ਮੁਕਾਬਲੇ 'ਚ ਭਾਰਤ ਨੇ ਇਕਤਰਫ਼ਾ ਅੰਦਾਜ਼ 'ਚ ਦੱਖਣੀ ਅਫਰੀਕਾ ਨੂੰ 135 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ 4 ਮੈਚਾਂ ਦੀ ਲੜੀ 3-1 ਨਾਲ ਆਪਣੇ ਨਾਂ ਕਰ ਲਈ ਹੈ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 1 ਵਿਕਟ ਗੁਆ ਕੇ ਸੰਜੂ ਸੈਮਸਨ (109*) ਤੇ ਤਿਲਕ ਵਰਮਾ (120*) ਦੇ ਤੂਫ਼ਾਨੀ ਸੈਂਕੜਿਆਂ ਦੀ ਬਦੌਲਤ 283 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ।
ਇਸ ਪਹਾੜ ਵਰਗੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਟੀਮ ਨੇ 10 ਦੌੜਾਂ ਬਣਾਉਣ ਤੱਕ 3 ਵਿਕਟਾਂ ਗੁਆ ਲਈਆਂ ਸਨ। ਰਿਆਨ ਰਿਕਲਟਨ 1, ਰੀਜ਼ਾ ਹੈਂਡ੍ਰਿਕਸ 0 ਤੇ ਕਪਤਾਨ ਐਡਨ ਮਾਰਕ੍ਰਮ 8 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਧਾਕੜ ਬੱਲੇਬਾਜ਼ ਹੈਨਰਿਕ ਕਲਾਸੇਨ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ ਤੇ ਪਹਿਲੀ ਹੀ ਗੇਂਦ 'ਤੇ ਅਰਸ਼ਦੀਪ ਨੂੰ ਆਪਣੀ ਵਿਕਟ ਦੇ ਬੈਠੇ। ਇਸ ਮਗਰੋਂ ਟ੍ਰਿਸਟਨ ਸਟੱਬਸ ਤੇ ਡੇਵਿਡ ਮਿਲਰ ਨੇ ਪਾਰੀ ਸੰਭਾਲੀ ਤੇ ਟੀਮ ਨੂੰ ਢਹਿ-ਢੇਰੀ ਹੋਣ ਤੋਂਂ ਬਚਾ ਲਿਆ।
ਡੇਵਿਡ ਮਿਲਰ 27 ਗੇਂਦਾਂ 'ਚ 36 ਦੌੜਾਂ ਬਣਾ ਕੇ ਵਰੁਣ ਚਕਰਵਰਤੀ ਦਾ ਸ਼ਿਕਾਰ ਬਣਿਆ, ਜਦਕਿ ਟ੍ਰਿਸਟਨ ਸਟੱਬਸ ਨੂੰ ਰਵੀ ਬਿਸ਼ਨੋਈ ਨੇ ਐੱਲ.ਬੀ.ਡਬਲਯੂ. ਆਊਟ ਕੀਤਾ। ਇਨ੍ਹਾਂ ਤੋਂ ਬਾਅਦ ਸਿਰਫ਼ ਮਾਰਕੋ ਯਾਨਸਨ (29) ਤੇ ਗੇਰਾਲਡ ਕੋਇਟਜ਼ੀ (12) ਹੀ ਕੁਝ ਕਰ ਸਕੇ। ਬਾਕੀ ਦੇ ਬੱਲ਼ੇਬਾਜ਼ ਤਾਂ ਦੋਹਰੇ ਅੰਕੜੇ ਤੱਕ ਵੀ ਨਾ ਪਹੁੰਚ ਸਕੇ ਤੇ ਪੂਰੀ ਟੀਮ ਅੰਤ 18.2 ਓਵਰਾਂ 'ਚ 148 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ 135 ਦੌੜਾਂ ਨਾਲ ਆਪਣੇ ਨਾਂ ਕਰ ਕੇ ਲੜੀ 'ਤੇ ਵੀ 3-1 ਨਾਲ ਕਬਜ਼ਾ ਕਰ ਲਿਆ ਹੈ। ਇਸ ਮੈਚ 'ਚ 47 ਗੇਂਦਾਂ 'ਚ 120 ਦੌੜਾਂ ਬਣਾਉਣ ਵਾਲੇ ਤਿਲਕ ਵਰਮਾ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ ਹੈ। ਉਸ ਨੇ ਪੂਰੀ ਲੜੀ 'ਚ ਸਭ ਤੋਂ ਵੱਧ 280 ਦੌੜਾਂ ਬਣਾਈਆਂ ਹਨ, ਜਿਸ ਕਾਰਨ ਉਸ ਨੂੰ ਪਲੇਅਰ ਆਫ਼ ਦਿ ਸੀਰੀਜ਼ ਵੀ ਐਲਾਨਿਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੈਮਸਨ ਨੇ ਰਚਿਆ ਇਤਿਹਾਸ, ਇਕ ਕਲੰਡਰ ਸਾਲ 'ਚ 3 ਸੈਂਕੜੇ ਲਗਾਉਣ ਵਾਲੇ ਬਣੇ ਪਹਿਲੇ ਬੱਲੇਬਾਜ਼
NEXT STORY