ਜਲੰਧਰ (ਮਹੇਸ਼)–ਯੂਕੋ ਬੈਂਕ (ਇੰਡਸਟਰੀਅਲ ਏਰੀਆ ਜਲੰਧਰ) ਡਕੈਤੀ ਮਾਮਲੇ ਵਿਚ ਮੁੱਖ ਮੁਲਜ਼ਮ ਨੂੰ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ 42 ਸਾਲ ਦੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਇੰਦਰਜੀਤ ਸਿੰਘ ਨਿਵਾਸੀ ਮੁਹੱਲਾ ਉੱਤਮ ਨਗਰ ਬਸਤੀ ਸ਼ੇਖ ਜਲੰਧਰ ਵਜੋਂ ਹੋਈ ਹੈ। ਉਸ ਦੇ 3 ਸਾਥੀ ਅਜੈਪਾਲ ਉਰਫ਼ ਨਿਹੰਗ, ਵਿਨੇ ਤਿਵਾੜੀ ਅਤੇ ਤਰੁਣ ਕੁਮਾਰ ਬਿੱਲਾ ਨੂੰ ਪੁਲਸ ਪਹਿਲਾਂ ਹੀ ਕਾਬੂ ਕਰ ਚੁੱਕੀ ਹੈ। ਮੁੱਖ ਮੁਲਜ਼ਮ ਗੋਪੀ ਫ਼ਰਾਰ ਚੱਲ ਰਿਹਾ ਸੀ ਅਤੇ ਕਮਿਸ਼ਨਰੇਟ ਪੁਲਸ ਦੀਆਂ ਵੱਖ-ਵੱਖ ਟੀਮਾਂ ਉਸ ਨੂੰ ਕਾਬੂ ਕਰਨ ਲਈ ਰੇਡ ਕਰ ਰਹੀਆਂ ਸਨ।
ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਗੋਪੀ ਦੇ ਕਬਜ਼ੇ ਵਿਚੋਂ ਪੁਲਸ ਨੇ 32 ਬੋਰ ਦਾ ਇਕ ਰਿਵਾਲਵਰ, ਇਕ ਲੱਖ ਰੁਪਏ ਦੀ ਭਾਰਤੀ ਕਰੰਸੀ, ਬੈਂਕ ਦੀ ਮਹਿਲਾ ਕਰਮਚਾਰੀ ਤੋਂ ਲੁੱਟੇ ਸੋਨੇ ਦੇ ਗਹਿਣੇ (2 ਅੰਗੂਠੀਆਂ, ਇਕ ਚੇਨ ਅਤੇ 2 ਚੂੜੀਆਂ) ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
ਏ. ਸੀ. ਪੀ. ਡੀ. ਪਰਮਜੀਤ ਸਿੰਘ ਦੀ ਅਗਵਾਈ ਵਿਚ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਇੰਸ. ਇੰਦਰਜੀਤ ਸਿੰਘ ਦੀ ਅਗਵਾਈ ਵਿਚ ਮਕਸੂਦਾਂ ਚੌਕ ਤੋਂ ਕਾਬੂ ਕੀਤੇ ਗਏ ਗੋਪੀ ਖ਼ਿਲਾਫ਼ ਪਹਿਲਾਂ ਹੀ ਦਿਹਾਤੀ ਪੁਲਸ ਦੇ ਥਾਣਾ ਨਕੋਦਰ ਅਤੇ ਥਾਣਾ ਮਕਸੂਦਾਂ ਤੋਂ ਇਲਾਵਾ ਕਮਿਸ਼ਨਰੇਟ ਪੁਲਸ ਦੇ ਥਾਣਾ ਨੰਬਰ 6 ਵਿਚ ਅਪਰਾਧਿਕ ਮਾਮਲੇ ਦਰਜ ਹਨ। ਕਈ ਮਾਮਲਿਆਂ ਵਿਚ ਗੋਪੀ ਭਗੌੜਾ ਚੱਲ ਰਿਹਾ ਸੀ।
ਯੂਕੋ ਬੈਂਕ ਦੀ ਇੰਡਸਟਰੀਅਲ ਏਰੀਆ ਬ੍ਰਾਂਚ ’ਚ 4 ਅਗਸਤ 2022 ਨੂੰ ਦਿਨ-ਦਿਹਾੜੇ 3 ਵਜੇ ਹੋਈ ਡਕੈਤੀ ਸਬੰਧੀ ਥਾਣਾ ਨੰਬਰ 8 ਵਿਚ 392, 506, 34 ਆਈ. ਪੀ. ਸੀ. ਅਤੇ 25/54/59 ਆਰਮਜ਼ ਐਕਟ ਤਹਿਤ 208 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਲੁਟੇਰੇ ਐਕਟਿਵਾ ’ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਹਥਿਆਰਾਂ ਦੀ ਨੋਕ ’ਤੇ ਬੈਂਕ ਵਿਚੋਂ 13 ਲੱਖ 84 ਹਜ਼ਾਰ 19 ਰੁਪਏ ਦੀ ਨਕਦੀ ਅਤੇ ਮਹਿਲਾ ਬੈਂਕ ਕਰਮਚਾਰੀ ਦੇ ਗਹਿਣੇ ਲੁੱਟ ਲਏ ਸਨ। ਗੋਪੀ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਬੈਂਕ ਵਿਚੋਂ ਲੁੱਟੇ ਪੂਰੇ ਕੈਸ਼ ਦੀ ਰਿਕਵਰੀ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਭਗਤ ਸਿੰਘ ਦੇ ਜੱਦੀ ਘਰ ਦੀ ਪਾਰਕ ਦਾ ਬਿਜਲੀ ਕੁਨੈਕਸ਼ਨ ਕੱਟਣ ’ਤੇ ਬਿਜਲੀ ਮੰਤਰੀ ਦਾ ਵੱਡਾ ਬਿਆਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਗਤ ਸਿੰਘ ਦੇ ਜੱਦੀ ਘਰ ਦੀ ਪਾਰਕ ਦਾ ਬਿਜਲੀ ਕੁਨੈਕਸ਼ਨ ਕੱਟਣ ’ਤੇ ਬਿਜਲੀ ਮੰਤਰੀ ਦਾ ਵੱਡਾ ਬਿਆਨ
NEXT STORY