ਹਾਜੀਪੁਰ (ਜੋਸ਼ੀ)- ਮੁਕੇਰੀਆਂ ਹਾਈਡਲ ਨਹਿਰ 'ਚ ਇਕ ਅਣਪਛਾਤੀ ਲਾਵਾਰਿਸ ਕਾਰ ਮਿਲਣ ਨਾਲ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ ਹੈ। ਨਹਿਰ ਦੇ ਪਾਣੀ 'ਚ ਡੁੱਬੀ ਇਹ ਕਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਨੂੰ ਵੇਖਣ ਲਈ ਭਾਰੀ ਗਿਣਤੀ 'ਚ ਲੋਕ ਪਾਵਰ ਹਾਊਸ ਦੇ ਕੋਲ ਇਕੱਠੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਸਾਲਾਨਾ ਮੁਰੰਮਤ ਦੇ ਕੰਮ ਕਾਰਨ ਮੁਕੇਰੀਆਂ ਹਾਈਡਲ ਨਹਿਰ ਨੂੰ 24 ਮਾਰਚ ਤੋਂ 24 ਅਪ੍ਰੈਲ ਤੱਕ ਲਈ ਬੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਮੁਸੀਬਤ 'ਚ ਘਿਰ ਸਕਦੇ ਨੇ ਕਿਸਾਨ! ਖਾੜੀ ਜੰਗ ਲੰਬੀ ਚੱਲਣ ਦਾ ਹੋਵੇਗਾ ਡੂੰਘਾ ਅਸਰ
ਨਹਿਰ ਦਾ ਜਲ ਪੱਧਰ ਘਟਦੇ ਹੀ ਪਾਵਰ ਹਾਊਸ ਨੰਬਰ ਦੋ ਦੇ ਗੇਟਾਂ ਕੋਲ ਅਚਾਨਕ ਇਕ ਕਾਰ ਦਾ ਉੱਪਰਲਾ ਹਿੱਸਾ ਵਿਖਾਈ ਦੇਣ ਲੱਗਾ। ਜਿਵੇਂ ਹੀ ਲੋਕਾਂ ਨੂੰ ਇਸ ਦੀ ਭਿਣਕ ਲੱਗੀ, ਨਹਿਰ ਦੇ ਕਿਨਾਰੇ ਲੋਕਾਂ ਦਾ ਤਾਂਤਾ ਲੱਗ ਗਿਆ। ਘਟਨਾ ਦੀ ਸੂਚਨਾ ਤੁਰੰਤ ਹਾਜੀਪੁਰ ਪੁਲਸ ਨੂੰ ਦੇ ਦਿੱਤੀ ਗਈ ਹੈ। ਹਾਲਾਂਕਿ ਕਾਰ ਅਜੇ ਵੀ ਕਰੀਬ 3-4 ਫੁੱਟ ਡੂੰਘੇ ਪਾਣੀ ਵਿੱਚ ਹੈ, ਜਿਸ ਕਾਰਨ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਾਰ ਕਿਸ ਮਾਡਲ ਦੀ ਹੈ ਅਤੇ ਇਸ ਦਾ ਨੰਬਰ ਕੀ ਹੈ। ਇਹ ਹਾਦਸਾ ਕਦੋਂ ਅਤੇ ਕਿਨ੍ਹਾਂ ਹਾਲਾਤਾਂ ਵਿੱਚ ਹੋਇਆ ਅਤੇ ਕੀ ਕਾਰ ਦੇ ਅੰਦਰ ਕੋਈ ਵਿਅਕਤੀ ਮੌਜੂਦ ਹੈ ਜਾਂ ਨਹੀਂ, ਇਸ ਬਾਰੇ ਵੀ ਸਥਿਤੀ ਸਪੱਸ਼ਟ ਨਹੀਂ ਹੈ। ਪੁਲਸ ਦਾ ਕਹਿਣਾ ਹੈ ਕਿ ਕਾਰ ਨੂੰ ਬਾਹਰ ਕੱਢਣ ਤੋਂ ਬਾਅਦ ਹੀ ਇਸ ਦੀ ਪਛਾਣ ਅਤੇ ਇਸ ਵਿੱਚ ਸਵਾਰ ਲੋਕਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।
ਇਹ ਵੀ ਪੜ੍ਹੋ: ਨਵਾਂਸ਼ਹਿਰ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 20 ਮਈ ਤੱਕ ਨਵੇਂ ਹੁਕਮ ਜਾਰੀ, ਰਾਤ 10 ਤੋਂ ਸਵੇਰੇ 6 ਵਜੇ ਤੱਕ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡੀ ਮੁਸੀਬਤ 'ਚ ਘਿਰ ਸਕਦੇ ਨੇ ਕਿਸਾਨ! ਖਾੜੀ ਜੰਗ ਲੰਬੀ ਚੱਲਣ ਦਾ ਹੋਵੇਗਾ ਡੂੰਘਾ ਅਸਰ
NEXT STORY