ਜਲੰਧਰ, (ਮਾਹੀ)- ਪਿੰਡ ਰਾਏਪੁਰ-ਰਸੂਲਪੁਰ ਦੀ ਪੁਲੀ ’ਤੇ ਬੱਜਰੀ ਨਾਲ ਭਰੇ ਟਰੱਕ ਦੇ ਪਲਟਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਟਰੱਕ ਪਠਾਨਕੋਟ ਤੋਂ ਬੱਜਰੀ ਲੈ ਕੇ ਜ਼ੀਰਾ ਵੱਲ ਜਾ ਰਿਹਾ ਸੀ ਤੇ ਜਦੋਂ ਟਰੱਕ ਸਵੇਰੇ ਤਡ਼ਕੇ 3 ਵਜੇ ਰਾਏਪੁਰ-ਰਸੂਲਪੁਰ ਕੋਲ ਪਹੁੰਚਿਆ ਹੀ ਸੀ ਤਾਂ ਅੱਗੇ ਜਾ ਰਹੇ ਵਾਹਨ ਨੇ ਇਸ ਟਰੱਕ ਅੱਗੇ ਇਕਦਮ ਕੱਟ ਮਾਰ ਦਿੱਤਾ, ਜਿਸ ਨਾਲ ਟਰੱਕ ਬੇਕਾਬੂ ਹੋ ਗਿਆ ਤੇ ਪੁਲੀ ਦੇ ਡਿਵਾਈਡਰ ’ਤੇ ਚਡ਼੍ਹਨ ਨਾਲ ਟਰੱਕ ਪਲਟ ਗਿਆ।
ਇਸ ਹਾਦਸੇ ’ਚ ਟਰੱਕ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ, ਜਿਸ ਨੂੰ ਨਜ਼ਦੀਕੀ ਡਾਕਟਰ ਕੋਲ ਲਿਜਾਇਆ ਗਿਆ। ਡਰਾਈਵਰ ਦੀ ਪਛਾਣ ਦੌਲਤ ਰਾਮ ਪੁੱਤਰ ਜਮਨੀ ਦਾਸ ਵਾਸੀ ਪੰਡੋਰੀ ਰਾਈਆਂ ਦਸੂਹਾ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ।
ਸੂਚਨਾ ਮਿਲਦਿਅਾਂ ਹੀ ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਅੰਗਰੇਜ਼ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ। ਟਰੱਕ ਨੂੰ ਸਡ਼ਕ ਤੋਂ ਸਾਈਡ ’ਤੇ ਕਰਵਾ ਕੇ ਜਾਮ ਖੁੱਲ੍ਹਵਾ ਕੇ ਆਵਾਜਾਈ ਸ਼ੁਰੂ ਕਰਵਾਈ। ਇਸ ਦੌਰਾਨ ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਹਾਦਸੇ ਕਾਰਨ ਹਾਈਵੇ ’ਤੇ ਜਾਮ ਲੱਗ ਗਿਆ ਸੀ। ਵਾਹਨ ਨੂੰ ਜੇ. ਸੀ. ਬੀ. ਮਸ਼ੀਨ ਤੇ ਟਰੈਕਟਰ ਦੀ ਮਦਦ ਨਾਲ ਸਾਈਡ ’ਤੇ ਕਰਵਾ ਕੇ ਜਾਮ ਖੁੱਲ੍ਹਵਾਇਆ ਗਿਆ ਤੇ ਆਵਾਜਾਈ ਸ਼ੁਰੂ ਕਰਵਾਈ ਗਈ।
ਵਿਜੀਲੈਂਸ ਅਧਿਕਾਰੀਆਂ ਨੇ ਹੈਪੀ ਤੋਂ ਪੁੱਛਿਆ-ਕਿੱਥੋਂ ਆਈ ਇੰਨੀ ਜਾਇਦਾਦ ਤੇ ਪੈਸੇ
NEXT STORY