ਜਲੰਧਰ, (ਸ਼ੈਲੀ, ਮਾਹੀ )- ਮਕਸੂਦਾਂ ਥਾਣੇ ਦੇ ਬਾਹਰ ਪਏ ਵਾਹਨਾਂ ਨੂੰ ਰਾਤ 11 : 30 ਵਜੇ ਅਚਾਨਕ ਅੱਗ ਲੱਗ ਗਈ ਤੇ ਪੁਲ਼ਸ ਵਲੋਂ ਸੂਚਨਾ ਦੇਣ ’ਤੇ ਫਾਇਰ ਬਿਗ੍ਰੇਡ ਨੇ ਪਹੁੰਚ ਕੇ ਮੌਕਾ ਸੰਭਾਲਦੇ ਹੋਏ ਅੱਗ ’ਤੇ ਕਾਬੂ ਪਾਇਆ ਗਿਆ। ਵਰਨਣਯੋਗ ਹੈ ਕਿ ਵੱਖ-ਵੱਖ ਦੁਰਘਟਨਾਵਾਂ ’ਚ ਵਾਹਨਾਂ ਨੂੰ ਅਦਾਲਤੀ ਕੇਸ ਕਾਰਣ ਸੰਭਾਲਨਾ ਪੈਂਦਾ ਹੈ ਤੇ ਸ਼ਹਿਰ ਦੇ ਕਈ ਪੁਲ਼ਸ ਥਾਣਿਆਂ ’ਚ ਅਜਿਹੇ ਵਾਹਨਾਂ ਨੂੰ ਸੰਭਾਲਣ ਲਈ ਸਮਰੱਥ ਜਗ੍ਹਾ ਉਪਲਬਧ ਨਹੀਂ ਹੈ, ਜਿਸ ਕਾਰਣ ਥਾਣੇ ਦੇ ਬਾਹਰ ਵਾਹਨਾਂ ਨੂੰ ਰੱਖਣਾ ਪੈਂਦਾ ਹੈ ਤੇ ਅਦਾਲਤਾਂ ’ਚ ਕੇਸਾਂ ਕਾਰਨ ਵਾਹਨ ਇਸੇ ਤਰ੍ਹਾਂ ਹੀ ਪਏ-ਪਏ ਗਲ ਜਾਂਦੇ ਹਨ। ਮਕਸੂਦਾਂ ਥਾਣੇ ਦੀ ਰੋਡ ਦੇ ਦੋਵੇਂ ਪਾਸੇ ਅਜਿਹੇ ਕਈ ਵਾਹਨ ਰੱਖੇ ਗਏ ਹਨ, ਜਿਨ੍ਹਾਂ ’ਚ ਅਚਾਨਕ ਅੱਗ ਲੱਗ ਗਈ। ਖਬਰ ਲਿਖੇ ਜਾਣ ਤਕ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ।
ਘਰ ਦੇ ਬਾਹਰ ਹੈਰੋਇਨ ਵੇਚ ਰਹੀ ਔਰਤ ਗ੍ਰਿਫਤਾਰ
NEXT STORY