ਜਲੰਧਰ (ਮਹੇਸ਼)-ਮਹਾਨਗਰ ’ਚ ਨਸ਼ਾ ਵੇਚਣ ਦੇ ਮਾਮਲੇ ’ਚ ਔਰਤਾਂ ਵੀ ਪਿੱਛੇ ਨਹੀਂ, ਇਸੇ ਤਰ੍ਹਾਂ ਦੇ ਮਾਮਲੇ ’ਚ ਥਾਣਾ ਨੰ. 5 ਦੀ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜੋ ਘਰ ਦੇ ਬਾਹਰ ਖੜ੍ਹੀ ਹੋ ਕੇ ਸ਼ਰੇਆਮ ਹੈਰੋਇਨ ਵੇਚ ਰਹੀ ਸੀ। ਪੁਲਸ ਨੇ ਉਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਤੇਜ ਮੋਹਨ ਨਗਰ ਗਲੀ ਨੰ. 4 ਵਾਸੀ ਗੀਤਾ ਪਤਨੀ ਰਣਜੀਤ ਸਿੰਘ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਾਂਚ ’ਚ ਪਤਾ ਲੱਗਾ ਹੈ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੇ ਬੇਟੇ ਖਿਲਾਫ ਵੀ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਹੈ ਅਤੇ ਨਾਲ ਹੀ ਇਸ ਦੇ ਦਿਓਰ ਤੇ ਉਸ ਦੇ ਬੇਟੇ ਖਿਲਾਫ ਵੀ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ। ਔਰਤ ਨਸ਼ਾ ਵੇਚਣ ਦੀ ਆਦੀ ਹੈ ਅਤੇ ਉਸ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ। ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਵੀ ਪੁਲਸ ਨੇ ਨਸ਼ਾ ਸਮੱਗਲਰਾਂ ਦੇ ਨੈੱਟਵਰਕ ’ਤੇ ਬ੍ਰੇਕ ਲਾਏਗੀ।
ਤੁਗਲਕਾਬਾਦ ਮੰਦਰ ਦੀ ਮੁੜ ਉਸਾਰੀ ਲਈ ਬਹੁਜਨ ਫਰੰਟ ਪੰਜਾਬ ਦਾ ਗਠਨ
NEXT STORY