ਜਲੰਧਰ (ਵਿਸ਼ੇਸ਼)–ਸਿਵਲ ਹਸਪਤਾਲ ਵਿਚ ਆਮ ਜਨਤਾ ਤੋਂ ਪੈਸੇ ਲੈ ਕੇ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਫੈਲਾਇਆ ਜਾ ਰਿਹਾ ਹੈ, ਇਸ ਗੱਲ ਨੂੰ ਵਿਜੀਲੈਂਸ ਵਿਭਾਗ ਨੇ ਆਖਿਰ ਉਜਾਗਰ ਕਰ ਹੀ ਦਿੱਤਾ ਹੈ। ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਚ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਕੇਸ ਦਰਜ ਕਰਕੇ ਇਕ ਨਿੱਜੀ ਸੁਰੱਖਿਆ ਗਾਰਡ ਨੂੰ ਸਿਵਲ ਹਸਪਤਾਲ ਵਿਚ ਤਾਇਨਾਤ ਇਕ ਪੀ. ਸੀ. ਐੱਮ. ਐੱਸ. ਆਰਥੋਪੈਡਿਕ ਡਾਕਟਰ ਦੇ ਨਾਂ ’ਤੇ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੱਕ ਸਾਧੂ ਵਾਲਾ ਦੇ ਨਰਿੰਦਰ ਕੁਮਾਰ ਵਜੋਂ ਹੋਈ ਹੈ। ਉਕਤ ਗਾਰਡ ਵੱਲੋਂ ਇਕ ਦਿਵਿਆਂਗ ਤੋਂ ਦਿਵਿਆਂਗਤਾ ਸਰਟੀਫਿਕੇਟ ਦੇ ਨਾਂ ’ਤੇ 10 ਹਜ਼ਾਰ ਰੁਪਏ ਮੰਗਣੇ ਬਹੁਤ ਸ਼ਰਮਨਾਕ ਗੱਲ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਿਵਲ ਹਸਪਤਾਲ ਵਿਚ ਦਿਵਿਆਂਗਾਂ ਤੋਂ ਪੈਸੇ ਲਏ ਜਾਂਦੇ ਹਨ ਅਤੇ ਇਸਦੇ ਬਾਵਜੂਦ ਹਸਪਤਾਲ ਅਧਿਕਾਰੀ ਦੇ ਮੌਨ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਪ੍ਰਾਈਵੇਟ ਸਕੂਲਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਕਰ 'ਤਾ ਵੱਡਾ ਐਲਾਨ
ਜੇਕਰ ਸਮਾਂ ਰਹਿੰਦੇ ਅਧਿਕਾਰੀ, ਜੋ ਲੱਖਾਂ ਰੁਪਏ ਹਰ ਮਹੀਨੇ ਇਸ ਗੱਲ ਦੀ ਤਨਖਾਹ ਲੈਂਦੇ ਹਨ ਕਿ ਸਿਵਲ ਹਸਪਤਾਲ ਵਿਚ ਆਮ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਘਟਨਾ ਦੇ ਬਾਅਦ ਤੋਂ ਉਕਤ ਅਧਿਕਾਰੀਆਂ ਦੇ ਚਰਿੱਤਰ ’ਤੇ ਵੀ ਸ਼ੱਕ ਪੈਦਾ ਹੋ ਰਿਹਾ ਹੈ ਕਿ ਹਸਪਤਾਲ ਵਿਚ ਕੀ ਚੱਲ ਰਿਹਾ ਹੈ। ਜੇਕਰ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਤਾਂ ਉਹ ਤਨਖ਼ਾਹ ਕਿਸ ਗੱਲ ਦੀ ਲੈਂਦੇ ਹਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ੍ਹ ਬੈਠੇ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਦੇ ਇਲਾਵਾ ਜਲੰਧਰ ਵਿਚ ਬੈਠਣ ਵਾਲੇ ਅਧਿਕਾਰੀਆਂ ਦੀ ਤਿੱਖੀ ਨਜ਼ਰ ਹੁਣ ਸਿਵਲ ਹਸਪਤਾਲ ’ਤੇ ਹੈ। ਹੁਣ ਦੇਖਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵਿਜੀਲੈਂਸ ਵਿਭਾਗ ਹੋਰ ਕਿੰਨੇ ਭ੍ਰਿਸ਼ਟਾਚਾਰੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲ ਹੁੰਦਾ ਹੈ।
ਹਸਪਤਾਲ ’ਚ ਤਾਇਨਾਤ ਸਾਬਕਾ ਮੈਡੀਕਲ ਸੁਪਰਿੰਟੈਂਡੈਂਟ ਨੂੰ ਵੀ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕਰ ਚੁੱਕੀ ਹੈ ਵਿਜੀਲੈਂਸ ਗ੍ਰਿਫ਼ਤਾਰ
ਸਿਵਲ ਹਸਪਤਾਲ ਦੇ ਇਤਿਹਾਸ ’ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਇਥੇ ਭ੍ਰਿਸ਼ਟਾਚਾਰ ਜਿੱਥੇ ਬਹੁਤ ਸਿਖਰ ’ਤੇ ਪਹੁੰਚ ਗਿਆ ਸੀ, ਉਥੇ ਹੀ ਤਾਇਨਾਤ ਸਾਬਕਾ ਮੈਡੀਕਲ ਸੁਪਰਿੰਟੈਂਡੈਂਟ ਡਾ. ਨਈਅਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਵੀ ਕੀਤਾ ਸੀ। ਉਸ ਦੌਰਾਨ ਉਨ੍ਹਾਂ ’ਤੇ ਵੀ ਹਸਪਤਾਲ ਦੇ ਸਿਹਤ ਸਟਾਫ ਤੋਂ ਪੈਸੇ ਮੰਗਣ ਦਾ ਦੋਸ਼ ਲੱਗਾ ਸੀ। ਸ਼ਿਕਾਇਤ ਵਿਜੀਲੈਂਸ ਵਿਭਾਗ ਕੋਲ ਪਹੁੰਚੀ ਤਾਂ ਵਿਭਾਗ ਨੇ ਟ੍ਰੈਪ ਲਾ ਕੇ ਮੈਡੀਕਲ ਸੁਪਰਿੰਟੈਂਡੈਂਟ ਆਫਿਸ ਵਿਚ ਡਿਊਟੀ ’ਤੇ ਬੈਠੇ ਕਲਰਕ ਰਮੇਸ਼ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ, ਜਿਸ ’ਤੇ ਵੀ ਦੋਸ਼ ਸੀ ਕਿ ਉਸਦੇ ਜ਼ਰੀਏ ਨਈਅਰ ਪੈਸਿਆਂ ਦੀ ਮੰਗ ਕਰ ਰਿਹਾ ਹੈ। ਵਿਜੀਲੈਂਸ ਨੇ ਦੋਵਾਂ ਨੂੰ ਹੀ ਸਿਵਲ ਹਸਪਤਾਲ ਵਿਚੋਂ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਦੌਰਾਨ ਵੀ ਹਸਪਤਾਲ ਕਾਫੀ ਸੁਰਖੀਆਂ ਵਿਚ ਆਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਘਰ 'ਚ ਦਾਖ਼ਲ ਹੋ ਕੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ
ਨਹੀਂ ਦਿਸ ਰਹੇ ਸਿਵਲ ਹਸਪਤਾਲ ’ਚ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ਿਕਾਇਤ ਕਰਨ ਵਾਲੇ ਸਾਈਨ ਬੋਰਡ
ਸਿਵਲ ਹਸਪਤਾਲ ਵਿਚ ਵਿਜੀਲੈਂਸ ਵਿਭਾਗ ਵੱਲੋਂ ਲੋਕਾਂ ਤੋਂ ਪੈਸੇ ਮੰਗਣ ’ਤੇ ਸ਼ਿਕਾਇਤ ਕਰਨ ਵਾਲੇ ਮੋਬਾਈਲ ਨੰਬਰ ਸਬੰਧੀ ਸਾਈਨ ਬੋਰਡ ਹਸਪਤਾਲ ਕੰਪਲੈਕਸ ਵਿਚ ਕਾਫੀ ਥਾਵਾਂ ’ਤੇ ਲੱਗੇ ਹੋਏ ਸਨ। ਇਸ ਦੇ ਇਲਾਵਾ ਵਿਜੀਲੈਂਸ ਵਿਭਾਗ ਵਿਚ ਤਾਇਨਾਤ ਅਧਿਕਾਰੀਆਂ ਦੇ ਕਹਿਣ ’ਤੇ ਪੋਸਟਰ ਹਰ ਸਥਾਨ ’ਤੇ ਲਾਏ ਗਏ ਸਨ। ਉਕਤ ਪੋਸਟਰਾਂ ਵਿਚ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਤੋਂ ਪੈਸੇ ਮੰਗਣ ਵਾਲਿਆਂ ਦੀ ਸ਼ਿਕਾਇਤ ਇਨ੍ਹਾਂ ਨੰਬਰਾਂ ’ਤੇ ਕੀਤੀ ਜਾਵੇ ਪਰ ਹਸਪਤਾਲ ਵਿਚ ਸਰਗਰਮ ਕੁਝ ਭ੍ਰਿਸ਼ਟਾਚਾਰੀਆਂ ਦੇ ਕਹਿਣ ’ਤੇ ਉਕਤ ਸਾਈਨ ਬੋਰਡ ਉਤਾਰਨ ਦੇ ਨਾਲ-ਨਾਲ ਪੋਸਟਰ ਤਕ ਪਾੜ ਦਿੱਤੇ ਗਏ। ਹਸਪਤਾਲ ਵਿਚ ਤਾਇਨਾਤ ਇਕ ਈਮਾਨਦਾਰ ਡਾਕਟਰ ਨੇ ਦੱਸਿਆ ਕਿ ਦਰਅਸਲ ਵਿਜੀਲੈਂਸ ਵਿਭਾਗ ਵੱਲੋਂ ਜਾਰੀ ਨੰਬਰਾਂ ’ਤੇ ਲੋਕ ਫੋਨ ਕਰ ਕੇ ਸ਼ਿਕਾਇਤਾਂ ਕਰਨ ਲੱਗੇ ਸਨ, ਇਸ ਲਈ ਉਕਤ ਪੋਸਟਰ ਪਾੜ ਦਿੱਤੇ ਗਏ ਸਨ। ਵਿਜੀਲੈਂਸ ਵਿਭਾਗ ਨੂੰ ਦੁਬਾਰਾ ਪੋਸਟਰ ਅਤੇ ਸਾਈਨ ਬੋਰਡ ਉਕਤ ਵਿਭਾਗਾਂ ਦੇ ਬਾਹਰ ਲਾਉਣੇ ਚਾਹੀਦੇ ਹਨ, ਜਿਥੇ ਆਏ ਦਿਨ ਪੈਸੇ ਮੰਗਣ ਦੀਆਂ ਸ਼ਿਕਾਇਤਾਂ ਹੁੰਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਸਾਰ ਘਟਨਾ, ਪਿਓ ਡੇਢ ਸਾਲ ਤੋਂ ਧੀ ਦੀ ਰੋਲਦਾ ਰਿਹਾ ਪੱਤ, ਖੁੱਲ੍ਹੇ ਭੇਤ ਨੇ ਉਡਾਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੱਸ ਨੂੰ ਓਵਰਟੇਕ ਕਰਦੇ ਥਾਰ ਚਾਲਕ ਨੇ ਸਕੂਟਰੀ ਸਵਾਰ ਔਰਤ ਨੂੰ ਮਾਰੀ ਟੱਕਰ
NEXT STORY