ਗੁਰਾਇਆ (ਮੁਨੀਸ਼)- ਸਬ-ਤਹਿਸੀਲ ਗੁਰਾਇਆ ’ਚ ਇਕ ਵਾਰੀ ਫਿਰ ਤੋਂ ਵਿਜੀਲੈਂਸ ਵਿਭਾਗ ਨੇ ਦਸਤਕ ਦਿੰਦੇ ਹੋਏ ਇਥੋਂ ਕੁਝ ਰਿਕਾਰਡ ਆਪਣੇ ਕਬਜ਼ੇ ’ਚ ਲਿਆ ਹੈ। ਵਿਜੀਲੈਂਸ ਟੀਮ ਨੇ ਸਬ ਤਹਿਸੀਲ ਦਾ ਰਿਕਾਰਡ ਖੰਘਾਲਿਆ ਅਤੇ ਕੁਝ ਰਿਕਾਰਡ ਆਪਣੇ ਕਬਜ਼ੇ ਵਿਚ ਲਿਆ। ਵਿਜੀਲੈਂਸ ਟੀਮ ਆਉਣ ਦੀ ਸੂਚਨਾ ਤੇ ਕਈ ਵਸੀਕਾ ਨਵੀਸ ਆਪਣੇ ਦਫ਼ਤਰਾਂ ਵਿਚੋਂ ਖਿਸਕ ਗਏ।
ਜ਼ਿਕਰਯੋਗ ਹੈ ਕਿ ਇਸ ਵਿਜੀਲੈਂਸ ਛਾਪੇਮਾਰੀ ਨੂੰ ਗੁਰਾਇਆ ਤੋਂ ਕੁੱਝ ਦਿਨ ਪਹਿਲਾਂ ਫੜੇ ਗਏ ਇਕ ਵਸੀਕਾ ਨਵੀਸ ਦੀ ਗ੍ਰਿਫ਼ਤਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਥੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਦੋਸ਼ ਲਗਾਏ ਗਏ ਸਨ ਕਿ ਸਭ ਤਹਿਸੀਲ ਗੁਰਾਇਆ ਵਿੱਚ ਰਿਸ਼ਵਤ ਖੋਰੀ ਦਾ ਬੋਲ ਬਾਲਾ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ, ਵਿਜੀਲੈਂਸ ਸਮੇਤ ਹੋਰ ਕਈ ਵਿਭਾਗਾਂ ਦੀ ਨਿਗਾਹਾਂ ਸਭ ਤਹਿਸੀਲ ਗੁਰਾਇਆ ਤੇ ਟਿਕੀਆਂ ਹੋਈਆਂ ਹਨ ਅਤੇ ਇਥੋਂ ਇੱਕ ਵਸੀਕਾ ਨਵੀਸ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ- ਜਿਸ ਦੋਸਤ ਨੂੰ ਭਰਾ ਮੰਨਿਆ, ਉਸੇ ਨਾਲ ਭੱਜ ਗਈ ਘਰਵਾਲੀ, ਕਿਹਾ- 'ਚੰਗਾ ਹੋਇਆ, ਨਹੀਂ ਤਾਂ ਮੇਰੀ ਵੀ....'
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਫੜੇ ਗਏ ਵਸੀਕਾ ਨਵੀਸ ਨੇ ਕਈ ਅਹਿਮ ਖੁਲਾਸੇ ਵਿਭਾਗ ਪਾਸ ਕੀਤੇ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੋਂ ਬਾਅਦ ਵੀ ਸਭ ਤਹਿਸੀਲ ਗੁਰਾਇਆ ਵਿੱਚ ਨਾ ਤਾਂ ਵਸੀਕਾ ਨਵੀਸਾ ਵਿੱਚ ਨਾ ਹੀ ਵਿਭਾਗ ਦੇ ਮੁਲਾਜ਼ਮਾਂ ਵਿੱਚ ਡਰ ਨਾਮ ਦੀ ਕੋਈ ਚੀਜ਼ ਦੇਖਣ ਨੂੰ ਨਹੀਂ ਮਿਲ ਰਹੀ।
ਜੇਕਰ ਵਿਜੀਲੈਂਸ ਵਿਭਾਗ ਗੰਭੀਰਤਾ ਨਾਲ ਜਾਂਚ ਕਰੇ ਤਾਂ ਕਈ ਹੋਰ ਖੁਲਾਸੇ ਇਸ ਤਹਿਸੀਲ ਵਿੱਚੋਂ ਹੋ ਸਕਦੇ ਹਨ ਕਿਉਂਕਿ ਪਿਛਲੇ ਦਿਨਾਂ ਵਿੱਚ ਕਈ ਰਜਿਸਟਰੀਆਂ ਅਜਿਹੀਆਂ ਹੋਈਆਂ ਹਨ ਜੋ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਅਤੇ ਲੈਣ ਦੇਣ ਕਰਕੇ ਹੋਈਆਂ ਹਨ ਜਿਸ ਦੀ ਚਰਚਾ ਪੂਰੇ ਇਲਾਕੇ ਵਿੱਚ ਬਣੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੇ ਖੁਲਾਸੇ ਵੀ ਹੋਣੇ ਹਨ ਅਤੇ ਕਈ ਸਫੇਦਪੋਸ਼ ਬੇਨਕਾਬ ਵੀ ਹੋਣਗੇ।
ਇਹ ਵੀ ਪੜ੍ਹੋ- ਮਿਆਂਮਾਰ ਤੇ ਥਾਈਲੈਂਡ 'ਚ ਆਏ ਭੂਚਾਲ 'ਤੇ PM ਮੋਦੀ ਨੇ ਜਤਾਈ ਚਿੰਤਾ, ਹਰ ਸੰਭਵ ਮਦਦ ਦਾ ਦਿਵਾਇਆ ਭਰੋਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਦੇ ਜੋਤੀ ਚੌਂਕ 'ਚ ਦੁਕਾਨਦਾਰਾਂ ਨੂੰ ਪਈਆਂ ਭਾਜੜਾਂ, ਸਾਮਾਨ ਚੁੱਕ ਕੇ ਭੱਜੇ ਰੇਹੜੀਆਂ ਵਾਲੇ
NEXT STORY