ਸੁਲਤਾਨਪੁਰ ਲੋਧੀ,(ਸੋਢੀ)— ਸ਼੍ਰੀ ਗੁਰੂ ਨਾਨਕ ਦੇਵ ਜੀ ਵੈਲਫੇਅਰ ਸੁਸਾਇਟੀ ਸੁਲਤਾਨਪੁਰ ਲੋਧੀ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭੀ ਮਨੁੱਖਤਾ ਦੀ ਸੇਵਾ ਦੀ ਲੜੀ ਤਹਿਤ ਦਰਿਆ ਬਿਆਸ ਨੇੜਲੇ ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਟਾਪੂ ਨੁਮਾਂ ਪਿੰਡ ਬਾਊਪੁਰ ਵਿਖੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ । ਇਸ ਮੌਕੇ ਡਾਕਟਰ ਚਰਨ ਸਿੰਘ ਪਾਜੀਆਂ, ਡਾਕਟਰ ਸੁਖਵਿੰਦਰ ਸਿੰਘ ਜੱਬੋਵਾਲ, ਡਾਕਟਰ ਗੁਰਮੇਜ ਸਿੰਘ ਸੁਲਤਾਨਪੁਰ ਲੋਧੀ, ਡਾਕਟਰ ਜਗਦੇਵ ਸਿੰਘ, ਡਾਕਟਰ ਸਰਬਨ ਸਿੰਘ, ਡਾਕਟਰ ਹਰਜੀਤ ਸਿੰਘ ਮੂਲੇਵਾਲ ਨੇ ਆਪਣੀ ਟੀਮ ਨਾਲ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਲੋੜ ਮੁਤਾਬਕ ਮੁਫਤ ਦਵਾਈਆਂ ਦਿੱਤੀਆਂ । ਇਸ ਮੌਕੇ ਲਖਵਿੰਦਰ ਸਿੰਘ ਸੋਨੂੰ, ਨੰਬਰਦਾਰ ਸੁਰਿੰਦਰ ਸਿੰਘ ਬਾਊਪੁਰ, ਸਰਵਣ ਸਿੰਘ ਬਾਊਪੁਰ ਆਦਿ ਨੇ ਸ਼ਿਰਕਤ ਕੀਤੀ । ਇਸ ਮੌਕੇ 'ਤੇ ਆਸ਼ੂ ਲੈਬ, ਜਨਤਾ ਲੈਬ, ਜੋਸ਼ੀ ਲੈਬ ਵਲੋਂ ਮਰੀਜ਼ਾਂ ਦੇ ਬਲੱਡ ਸ਼ੂਗਰ ਸਮੇਤ ਹੋਰ ਟੈਸਟ ਫਰੀ ਕੀਤੇ ਗਏ । ਵੱਡੀ ਗਿਣਤੀ 'ਚ ਵੱਖ-ਵੱਖ ਪਿੰਡਾਂ ਦੇ ਮਰੀਜ਼ਾਂ ਨੇ ਕੈਂਪ ਦਾ ਲਾਭ ਉਠਾਇਆ ।
ਸੁਲਤਾਨਪੁਰ ਲੋਧੀ 'ਚ ਬਾਸਮਤੀ ਦਾ ਰੇਟ 2550 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਾ
NEXT STORY