ਸੁਲਤਾਨਪੁਰ ਲੋਧੀ (ਸੋਢੀ)— ਪੰਜਾਬ ਦੀ ਬਾਸਮਤੀ ਦੀ ਮਸ਼ਹੂਰ ਮੰਡੀ ਸੁਲਤਾਨਪੁਰ ਲੋਧੀ 'ਚ ਅੱਜ ਬਾਸਮਤੀ ਦੇ ਰੇਟ 'ਚ ਕਾਫੀ ਉਛਾਲ ਦੇਖਣ ਨੂੰ ਮਿਲਿਆ। ਅੱਜ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਬਾਸਮਤੀ 1509 ਦੀ ਬੋਲੀ 2500 ਰੁਪਏ ਪ੍ਰਤੀ ਕੁਇੰਟਲ ਤੋਂ ਲੈ ਕੇ 2550 ਰੁਪਏ ਤੱਕ ਪੁੱਜੀ। ਇਸ ਸਮੇਂ ਪ੍ਰਾਈਵੇਟ ਵਪਾਰੀਆਂ ਨੇ ਬਾਸਮਤੀ ਦੀ ਖਰੀਦ ਕੀਤੀ। ਇਸ ਮੌਕੇ ਬਾਸਮਤੀ ਦੀ ਪ੍ਰਾਈਵੇਟ ਖਰੀਦ ਫਰੈਂਡਸ ਟਰੇਡਿੰਗ ਕੰਪਨੀ ਵਿਖੇ ਆਰੰਭ ਕਰਵਾਉਣ ਸਮੇਂ ਆੜ੍ਹਤੀਆ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਮੀਤ ਪ੍ਰਧਾਨ ਰਾਮ ਸਿੰਘ ਪਰਮਜੀਤਪੁਰ, ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲਾ, ਨਿਰਮਲ ਸਿੰਘ ਪਰਮਜੀਤਪੁਰ, ਕਮਲ ਕਿਸ਼ੋਰ ਚਾਵਲਾ ਜਨਰਲ ਸਕੱਤਰ ਆੜ੍ਹਤੀ ਐਸੋਸੀਏਸ਼ਨ, ਮਹਿੰਦਰ ਸਿੰਘ ਖਿੰਡਾ ਲੋਧੀਵਾਲ, ਰਾਜਾ ਧੀਰ ਵਪਾਰੀ, ਬਲਜਿੰਦਰ ਸਿੰਘ ਖਿੰਡਾ, ਹਰਜਿੰਦਰ ਸਿੰਘ ਜਿੰਦਰ, ਮੁਨੀਮ ਮੰਗਤ ਰਾਮ ਅਤੇ ਕਿਸਾਨ ਮੰਗਲ ਸਿੰਘ ਪੱਸਨ ਕਦੀਮ ਨੇ ਵੀ ਸ਼ਿਰਕਤ ਕੀਤੀ ।
ਰਾਮ ਸਿੰਘ ਪਰਮਜੀਤਪੁਰ ਅਤੇ ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲਾ ਨੇ ਦੱਸਿਆ ਕਿ ਇਸ ਵਾਰ ਬਾਸਮਤੀ ਦਾ ਵਧੀਆ ਰੇਟ ਮਿਲਣ ਕਾਰਨ ਕਿਸਾਨਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸੁਲਤਾਨਪੁਰ ਲੋਧੀ ਦਾਣਾ ਮੰਡੀ ਲਈ ਵੱਖ-ਵੱਖ ਥਾਵਾਂ ਤੋਂ ਬਾਸਮਤੀ ਆ ਰਹੀ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 2500 ਕੁਇੰਟਲ ਦੇ ਕਰੀਬ ਬਾਸਮਤੀ ਦੀ ਖਰੀਦ ਸੁਲਤਾਨਪੁਰ ਲੋਧੀ ਮੰਡੀ 'ਚ ਹੋਈ ਹੈ।
ਵਿਧਾਇਕ ਨਵਤੇਜ ਸਿੰਘ ਚੀਮਾ ਨੇ ਝੋਨੇ ਦੀ ਸਰਕਾਰੀ ਖਰੀਦ ਕਰਵਾਈ ਸ਼ੁਰੂ
NEXT STORY