ਨੂਰਪੁਰਬੇਦੀ (ਸੰਜੀਵ ਭੰਡਾਰੀ)-ਖੇਤਰ ਦੇ ਪਿੰਡ ਤਖ਼ਤਗੜ੍ਹ ਵਿਖੇ ਇਕ ਖੇਤ 'ਚ ਜ਼ਖ਼ਮੀ ਹਾਲਤ ਵਿਚ ਪਏ ਜੰਗਲੀ ਸਾਂਭਰ ਨੇ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਪਿੰਡ ਵਾਸੀਆਂ ਤੋਂ ਸੂਚਨਾ ਮਿਲਣ ਤੋਂ ਕਰੀਬ 2 ਘੰਟੇ ਬਾਅਦ ਗੱਡੀ ਲੈ ਕੇ ਪਹੁੰਚੇ ਜੰਗਲੀ ਜੀਵ ਵਿਭਾਗ ਦੇ ਕਰਮਚਾਰੀ ਉਕਤ ਜ਼ਖ਼ਮੀ ਸਾਂਭਰ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿਲਾਉਣ 'ਚ ਵੀ ਨਾਕਾਮ ਰਹੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ ਬਾਹਰ ਲੱਗੀ ਭਿਆਨਕ ਅੱਗ, ਪੈ ਗਈਆਂ ਭਾਜੜਾਂ
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਬਲਾਕ ਦੇ ਪਿੰਡ ਤਖ਼ਤਗੜ੍ਹ ਦੇ ਕੁਝ ਨੌਜਵਾਨਾਂ ਨੇ ਇਕ ਖੇਤ 'ਚ ਜ਼ਖ਼ਮੀ ਹਾਲਤ 'ਚ ਡਿੱਗਿਆ ਸਾਂਭਰ ਵੇਖਿਆ। ਜਿਸ ਦੇ ਮੂੰਹ ਅਤੇ ਪੇਟ 'ਤੇ ਸੱਟਾਂ ਦੇ ਗੰਭੀਰ ਨਿਸ਼ਾਨ ਹੋਣ 'ਤੇ ਖ਼ੂਨ ਵੱਗ ਰਿਹਾ ਸੀ। ਇਸ ਦੌਰਾਨ ਨੌਜਵਾਨਾਂ ਨੇ ਤੁਰੰਤ ਫੋਨ ਕਰਕੇ ਰੂਪਨਗਰ ਸਥਿਤ ਜੰਗਲੀ ਜੀਵ ਵਿਭਾਗ ਦੇ ਰੇਂਜ ਅਧਿਕਾਰੀਆਂ ਨੂੰ ਸਾਂਭਰ ਦੇ ਜ਼ਖ਼ਮੀ ਹਾਲਤ 'ਚ ਡਿੱਗੇ ਹੋਣ ਦੀ ਸੂਚਨਾ ਦਿੱਤੀ ਪਰ ਹੈਰਾਨੀ ਦੀ ਗੱਲ ਹੈ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਭੇਜਿਆ ਗਿਆ ਇਕ ਮੁਲਾਜ਼ਮ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਰੀਬ ਇਕ ਘੰਟੇ ਬਾਅਦ ਮੌਕੇ 'ਤੇ ਪਹੁੰਚਿਆ ਜਦਕਿ ਵਿਭਾਗ ਦੇ ਹੋਰ ਕਰਮਚਾਰੀ ਉਕਤ ਸਾਂਭਰ ਨੂੰ ਇਲਾਜ ਲਈ ਲਿਜਾਉਣ ਵਾਸਤੇ ਸੂਚਨਾ ਮਿਲਣ ਤੋਂ ਕਰੀਬ 2 ਘੰਟੇ ਬਾਅਦ ਗੱਡੀ ਲੈ ਕੇ ਪਹੁੰਚੇ। ਉਕਤ 2 ਘੰਟਿਆਂ ਦੌਰਾਨ ਅਧਿਕਾਰੀਆਂ ਦੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਉਕਤ ਜੰਗਲੀ ਸਾਂਭਰ ਦੀ ਮੌਤ ਹੋ ਗਈ, ਜਿਸ ਨੂੰ ਕਿ ਮੁੱਢਲੀ ਡਾਕਟਰੀ ਸਹਾਇਤਾ ਵੀ ਨਸੀਬ ਨਾ ਹੋ ਸਕੀ।
ਇਹ ਵੀ ਪੜ੍ਹੋ : ਦੇਸ਼ ਛੱਡ ਗਿਆ ਕੁੱਲ੍ਹੜ ਪਿੱਜ਼ਾ ਕੱਪਲ, ਜਾਣੋ ਕੀ ਹੈ ਨਵਾਂ ਟਿਕਾਣਾ
ਗੱਡੀ ਖ਼ਰਾਬ ਹੋਣ ਕਾਰਨ ਮੌਕੇ 'ਤੇ ਪਹੁੰਚਣ 'ਚ ਦੇਰੀ ਹੋਈ : ਗਾਰਡ ਜਗਵੀਰ ਰਾਜਾ
ਇਸ ਸਬੰਧ 'ਚ ਜੰਗਲੀ ਜੀਵ ਵਿਭਾਗ ਦੇ ਗਾਰਡ ਜਗਵੀਰ ਰਾਜਾ ਨੇ ਗੱਲ ਕਰਨ 'ਤੇ ਆਖਿਆ ਕਿ ਵਿਭਾਗ ਕੋਲ ਫਤਿਹਗੜ੍ਹ ਸਾਹਿਬ, ਮੋਰਿੰਡਾ ਅਤੇ ਨੰਗਲ ਤੱਕ ਕਾਫ਼ੀ ਏਰੀਆ ਹੈ ਪਰ ਸਮੁੱਚੀ ਰੂਪਨਗਰ ਰੇਂਜ 'ਚ ਇਕ ਹੀ ਸਰਕਾਰੀ ਗੱਡੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਦੁਪਹਿਰ ਕਰੀਬ 1 ਵਜੇ ਉਹ ਸਾਂਭਰ ਸਬੰਧੀ ਸੂਚਨਾ ਮਿਲਣ 'ਤੇ ਰਵਾਨਾ ਹੋਏ ਤਾਂ ਅਚਾਨਕ ਉਨ੍ਹਾਂ ਦੀ ਗੱਡੀ ਖ਼ਰਾਬ ਹੋ ਗਈ, ਜਿਸ ਨੂੰ ਦਰੁੱਸਤ ਕਰਵਾਉਣ ਤੋਂ ਬਾਅਦ ਉਹ ਕਰੀਬ 3 ਵਜੇ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਵਿਭਾਗ ਦਾ ਇਕ ਕਰਮਚਾਰੀ ਮੌਕੇ 'ਤੇ ਭਾਵੇਂ ਪਹੁੰਚ ਗਿਆ ਸੀ ਪਰ ਗੱਡੀ ਨਾ ਹੋਣ ਕਾਰਨ ਉਹ ਸਾਂਭਰ ਨੂੰ ਇਲਾਜ ਲਈ ਕਿੱਧਰੇ ਲਿਜਾ ਨਾ ਸਕਿਆ ਅਤੇ ਜਿਸ ਨੇ ਗੰਭੀਰ ਹਾਲਤ ਹੋਣ 'ਤੇ ਦਮ ਤੋੜ ਦਿੱਤਾ। ਉਨ੍ਹਾਂ ਆਖਿਆ ਕਿ ਉਕਤ ਸਾਂਭਰ ਨੂੰ ਵਿਭਾਗ ਦੇ ਰੈਸਕਿਊ ਸੈਂਟਰ ਰੂਪਨਗਰ ਵਿਖੇ ਲਿਆਂਦਾ ਗਿਆ ਹੈ, ਜਿਸ ਦਾ 21 ਜਨਵਰੀ ਨੂੰ ਡਾਕਟਰਾਂ ਵੱਲੋਂ ਪੋਸਟਮਾਰਟਮ ਕੀਤੇ ਜਾਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸ਼ਰਮਸਾਰ ਹੋਇਆ ਪੰਜਾਬ, ਇਨ੍ਹਾਂ ਪਾਪੀਆਂ ਨੇ ਰੋਲੀ ਕੁੜੀਆਂ ਦੀ ਪੱਤ, ਖੁੱਲ੍ਹੇ ਰਾਜ਼ ਨੇ ਉਡਾ 'ਤੇ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁਧਿਆਣਾ 'ਚ ਪਹਿਲੀ ਵਾਰ ਮਹਿਲਾ ਮੇਅਰ ਤੇ ਟਰੰਪ ਦੀ ਤਾਜਪੋਸ਼ੀ, ਅੱਜ ਦੀਆਂ ਟੌਪ-10 ਖਬਰਾਂ
NEXT STORY