ਜਲੰਧਰ (ਖੁਰਾਣਾ)-ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਅਟੁੱਟ ਪਿਆਰ ਅਤੇ ਭਾਰਤੀ ਸੱਭਿਆਚਾਰ ਦਾ ਮੁੱਖ ਤਿਉਹਾਰ ਹੈ। ਇਸ ਦਿਨ ਭੈਣ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਉਸ ਦੇ ਸੁਖੀ ਅਤੇ ਨਿਰੋਗ ਜੀਵਨ ਦੀ ਕਾਮਨਾ ਕਰਦੀ ਹੈ, ਉੱਥੇ ਹੀ ਭਰਾ ਵੀ ਭੈਣ ਦੀ ਰੱਖਿਆ ਅਤੇ ਹਰ ਸੁੱਖ-ਦੁੱਖ ਵਿਚ ਉਸ ਦਾ ਸਾਥ ਦੇਣ ਦਾ ਸੰਕਲਪ ਲੈਂਦਾ ਹੈ। ਸਮਾਂ ਬਦਲਿਆ ਹੈ, ਲੋਕਾਂ ਦੀ ਪਸੰਦ ਬਦਲੀ ਹੈ ਅਤੇ ਇਸ ਦੇ ਨਾਲ ਰੱਖੜੀ ਦਾ ਰੂਪ ਵੀ ਲਗਾਤਾਰ ਬਦਲ ਰਿਹਾ ਹੈ।
ਇਹ ਵੀ ਪੜ੍ਹੋ: ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ 'ਚ ਪ੍ਰੇਮਿਕਾ ਬਾਰੇ ਖੋਲ੍ਹੇ ਵੱਡੇ ਰਾਜ

ਰੱਖੜੀ ਦੇ ਬਾਜ਼ਾਰ ਦੀ ਗੱਲ ਕਰੀਏ ਤਾਂ ਹੁਣ ਰਵਾਇਤੀ ਰੱਖੜੀਆਂ ਦੇ ਨਾਲ-ਨਾਲ ਫੈਂਸੀ ਅਤੇ ਆਕਰਸ਼ਕ ਡਿਜ਼ਾਈਨਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ। ਕਦੇ ਸਾਧਾਰਨ ਮੌਲੀ ਅਤੇ ਮੋਤੀਆਂ ਤੋਂ ਬਣੀਆਂ ਰੱਖੜੀਆਂ ਹੀ ਬਾਜ਼ਾਰ ਦੀ ਪਛਾਣ ਹੋਇਆ ਕਰਦੀਆਂ ਸਨ ਪਰ ਹੁਣ ਰੱਖੜੀਆਂ ਵਿਚ ਕੋਰੀਅਨ ਸਟੋਨ, ਮਦਰ ਆਫ਼ ਪਰਲ, ਇੰਪੋਰਟਡ ਨਗ ਆਦਿ ਦੀ ਵਰਤੋਂ ਹੋ ਰਹੀ ਹੈ। ਇਸ ਵਾਰ ਬਾਜ਼ਾਰ ਵਿਚ ਇਕ ਵਾਰ ਫਿਰ ਮੌਲੀ ਦੀ ਰੱਖੜੀ ਦਾ ਰੁਝਾਨ ਵਧਿਆ ਹੈ। ਇਸ ਤੋਂ ਇਲਾਵਾ ਜੈਪੁਰੀ ਰੱਖੜੀ, ਭਈਆ-ਭਾਬੀ ਰੱਖੜੀ ਵੀ ਪਸੰਦ ਕੀਤੀ ਜਾ ਰਹੀ ਹੈ। ਕਿਡਜ਼ ਰੱਖੜੀਆਂ ਵਿਚ ਗਿਫ਼ਟ ਅਤੇ ਬ੍ਰੈਸਲੇਟ ਦਾ ਕੌਂਬੋ ਬੱਚਿਆਂ ਨੂੰ ਬਹੁਤ ਆਕਰਸ਼ਿਤ ਕਰ ਰਿਹਾ ਹੈ। ਉਥੇ ਹੀ ਈਵਿਲ ਆਈ ਅਤੇ ਸ਼੍ਰੀ ਕ੍ਰਿਸ਼ਨ, ਮੋਰਪੰਖ ਵਰਗੇ ਧਾਰਮਿਕ ਅਤੇ ਆਧੁਨਿਕ ਪ੍ਰਤੀਕਾਂ ਵਾਲੀਆਂ ਰੱਖੜੀਆਂ ਦੀ ਵੀ ਚੰਗੀ ਮੰਗ ਹੈ। ਇਸ ਵਾਰ ਰੱਖੜੀ ਦੇ ਬਾਜ਼ਾਰ ਵਿਚ ਰਵਾਇਤ ਅਤੇ ਆਧੁਨਿਕਤਾ ਦਾ ਖ਼ੂਬਸੂਰਤ ਮੇਲ ਵੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ
ਰੱਖੜੀ ਦੇ ਨਿਰਮਾਣ ’ਚ ਆਪਣੀ ਪਛਾਣ ਬਣਾ ਰਿਹੈ ਜਲੰਧਰ
ਲੰਮੇ ਸਮੇਂ ਤੋਂ ਕੋਲਕਾਤਾ ਅਤੇ ਗੁਜਰਾਤ ਦੇ ਵੱਖ-ਵੱਖ ਖੇਤਰਾਂ ਵਿਚ ਰੱਖੜੀ ਤਿਆਰ ਹੁੰਦੀ ਰਹੀ ਹੈ, ਪਰ ਹੁਣ ਜਲੰਧਰ ਵੀ ਰੱਖੜੀ ਨਿਰਮਾਣ ਦੇ ਖੇਤਰ ਵਿਚ ਆਪਣੀ ਪਛਾਣ ਬਣਾ ਰਿਹਾ ਹੈ। ਨਿਊ ਕ੍ਰਿਸ਼ਨਾ ਬ੍ਰਾਂਡ ਦੇ ਸੰਚਾਲਕ ਅਮਿਤ ਜੱਗੀ ਦੱਸਦੇ ਹਨ ਕਿ ਇੰਪੋਰਟਡ ਮਟੀਰੀਅਲ ਨਾਲ ਤਿਆਰ ਕੀਤੀਆਂ ਜਾ ਰਹੀਆਂ ਜਲੰਧਰ ਦੀਆਂ ਰੱਖੜੀਆਂ ਦੀ ਇਸ ਵਾਰ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਇਥੋਂ ਤੱਕ ਕਿ ਮਥੁਰਾ-ਵ੍ਰਿੰਦਾਵਨ ਤੱਕ ਸਪਲਾਈ ਹੋਈ ਹੈ। ਅਮਿਤ ਜੱਗੀ ਅਨੁਸਾਰ, ਉਨ੍ਹਾਂ ਦੇ ਪਰਿਵਾਰ ਨੇ ਸਾਲ 1978 ਵਿਚ ਰੱਖੜੀ ਦੇ ਕਾਰੋਬਾਰ ਵਿਚ ਕਦਮ ਰੱਖਿਆ ਸੀ ਅਤੇ ਲਗਭਗ ਪੰਜ ਦਹਾਕਿਆਂ ਤੋਂ ਇਹ ਕੰਮ ਲਗਾਤਾਰ ਚੱਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੱਖੜੀ ਦਾ ਸਰੂਪ ਹਰ ਸਾਲ ਬਦਲਦਾ ਹੈ ਅਤੇ ਹਰ ਵਾਰ ਬਾਜ਼ਾਰ ਵਿਚ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਰੱਖੜੀ ਦੀ ਪੈਕੇਜਿੰਗ ਲਈ ਡੱਬਿਆਂ ਅਤੇ ਹੋਰ ਪ੍ਰਿੰਟਿਡ ਸਮੱਗਰੀ ਦੀ ਅਜੇ ਵੀ ਮੁੰਬਈ ਤੋਂ ਹੀ ਦੇਸ਼ ਭਰ ਵਿਚ ਸਪਲਾਈ ਹੁੰਦੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਧਮਾਕਾ! ਬੁਆਇਲਰ ਫਟਣ ਨਾਲ ਲੱਗੀ ਭਿਆਨਕ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ
NEXT STORY