ਨੂਰਪੁਰਬੇਦੀ (ਭੰਡਾਰੀ)-ਕੌਮੀ ਤਿਉਹਾਰ ਹੋਲਾ-ਮਹੱਲਾ ਦੇ ਮੱਦੇਨਜ਼ਰ ਅਤੇ ਸੰਗਤਾਂ ਦੀ ਸਹੂਲਤ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਬਦਲਵੇਂ ਰੂਟ ਵਜੋਂ ਇਸਤੇਮਾਲ ਕੀਤੇ ਜਾਂਦੇ ਨੂਰਪੁਰਬੇਦੀ-ਬੁੰਗਾ ਸਾਹਿਬ ਦੀਆਂ ਦੋਵੇਂ ਸਾਈਡਾਂ ਬਰਮਾਂ ਦਰੁੱਸਤ ਕਰਨ ਦਾ ਕਾਰਜ ਆਰੰਭ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 6 ਦਿਨਾਂ ਤੱਕ ਚੱਲਣ ਵਾਲੇ ਹੋਲਾ-ਮਹੱਲਾ ਤਿਉਹਾਰ ਦੇ ਮੱਦੇਨਜ਼ਰ ਸੰਗਤਾਂ ਦੀ ਉਕਤ ਸਥਾਨਾਂ ’ਤੇ ਭਾਰੀ ਆਮਦ ਨੂੰ ਵੇਖਦਿਆਂ ਇਕ ਹਫ਼ਤੇ ਲਈ ਨੈਸ਼ਨਲ ਹਾਈਵੇਅ ਨੂੰ ਬੰਦ ਰੱਖ ਕੇ ਸਮੁੱਚੀ ਟ੍ਰੈਫਿਕ ਨੂੰ ਵਾਇਆ ਨੂਰਪੁਰਬੇਦੀ ਉਕਤ ਮਾਰਗ ਤੋਂ ਲੰਘਾਇਆ ਜਾਂਦਾ ਹੈ। ਇਸ ਰਸਤੇ ਤੋਂ ਹੀ ਅੱਗੇ ਵੱਖ-ਵੱਖ ਮੁਸਾਫ਼ਿਰ ਨੰਗਲ ਅਤੇ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੁੰਦੇ ਹਨ, ਜਿਸ ਕਾਰਨ ਇਹ ਬਦਲਵਾਂ ਰੂਟ ਕਾਫ਼ੀ ਮਹੱਤਵਪੂਰਨ ਸਮਝਿਆ ਜਾਂਦਾ ਹੈ |
ਇਹ ਵੀ ਪੜ੍ਹੋ : ਜਲੰਧਰ 'ਚ ਦਿਨ-ਦਿਹਾੜੇ ਨੌਜਵਾਨ ਦਾ ਕਤਲ, ਖ਼ੂਨ ਨਾਲ ਲਥਪਥ ਨਸ਼ਾ ਛੁਡਾਊ ਕੇਂਦਰ ਨੇੜਿਓਂ ਮਿਲੀ ਲਾਸ਼

ਪਰ ਉਕਤ ਕਰੀਬ 11 ਕਿਲੋਮੀਟਰ ਲੰਬੇ ਮਾਰਗ ਦੇ ਦੋਵੇਂ ਪਾਸੇ ਬਰਮਾਂ ’ਤੇ ਘਾਹ ਬੂਟੀ ਦੇ ਉੱਗੇ ਹੋਣ ਕਾਰਨ ਇਸ ਮਾਰਗ ਦੀ ਚੌੜਾਈ ਕਾਫ਼ੀ ਘੱਟ ਹੋ ਜਾਣ ਕਾਰਨ ਅਕਸਰ ਹਾਦਸੇ ਵਾਪਰਦੇ ਹਨ ਅਤੇ ਰਾਹਗੀਰਾਂ ਵੱਲੋਂ ਕਿਸੇ ਹੋਰ ਵਾਹਨ ਨੂੰ ਕਰਾਸ ਕਰਨਾ ਵੀ ਨਾਮੁਮਕਿਨ ਹੋ ਜਾਂਦਾ ਹੈ। ਇਸ ਸਬੰਧੀ ਕਈ ਵਾਰ ਲੋਕਾਂ ਵੱਲੋਂ ਬਰਮਾਂ ਨੂੰ ਸਾਫ਼ ਕਰਵਾਏ ਜਾਣ ਜਾਂ ਫਿਰ ਇਸ ਮਾਰਗ ਨੂੰ ਚੌੜਾ ਕਰਨ ਦੀ ਮੰਗ ਉਠਾਈ ਗਈ। ਇਸ ਦੇ ਨਾਲ ਹੀ ਉਕਤ ਅਹਿਮ ਮਾਰਗ ’ਤੇ ਕਈ ਜਗ੍ਹਾ ’ਤੇ ਭਾਰੀ ਟੋਏ ਹੋਣ ਕਾਰਨ ਰਾਤ ਸਮੇਂ ਦੋਪਹੀਆ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਹੁਣ ਉਕਤ ਮਾਰਗ ਦੀ ਦੁਰਦਸ਼ਾ ਨੂੰ ਸੁਧਾਰਨ ਲਈ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਲਏ ਗਏ ਗੰਭੀਰ ਨੋਟਿਸ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਨੇ ਮਸ਼ੀਨਰੀ ਲਗਾ ਕੇ ਨੂਰਪੁਰਬੇਦੀ-ਬੁੰਗਾ ਸਾਹਿਬ ਮਾਰਗ ਦੇ ਬਰਮਾ ਨੂੰ ਸਾਫ਼ ਕਰਕੇ ਚੌੜਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜਿਸ ਦਾ ਕਾਰਜ ਹੋਲਾ-ਮਹੱਲਾ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਮਲੇਸ਼ੀਆ ਬੈਠੇ ਨੌਜਵਾਨ ਦਾ ਵੱਡਾ ਕਾਂਡ, ਸਹੁਰੇ ਪਰਿਵਾਰ ਨੂੰ ਭੇਜੀਆਂ ਨੂੰਹ ਦੀਆਂ ਅਜਿਹੀਆਂ ਤਸਵੀਰਾਂ, ਕਿ...
ਜਾਣਕਾਰੀ ਦਿੰਦੇ ਲੋਕ ਨਿਰਮਾਣ ਵਿਭਾਗ ਦੇ ਜੇ. ਈ. ਗੁਰਦਿਆਲ ਗੋਲਡੀ ਨੇ ਦੱਸਿਆ ਕਿ ਇਸ ਸੜਕ ਦੇ ਦੋਵੇਂ ਪਾਸੇ ਪਹਿਲਾਂ ਛੋਟੀਆਂ ਬਰਮਾ ਹੋਣ ਕਾਰਨ ਜਿੱਥੇ ਪੈਦਲ ਰਾਹਗੀਰਾਂ ਨੂੰ ਚੱਲਣ ਲਈ ਭਾਰੀ ਮੁਸ਼ਕਿਲ ਪੇਸ਼ ਆਉਂਦੀ ਸੀ ਉੱਥੇ ਹੀ ਕਈ ਵਾਰ ਸੜਕ ’ਤੇ 2 ਗੱਡੀਆਂ ਦੇ ਕਰਾਸ ਕਰਨ ਮੌਕੇ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਸਨ, ਜਿਸ ਲਈ ਵਿਧਾਇਕ ਚੱਢਾ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਲੋਕ ਨਿਰਮਾਣ ਵਿਭਾਗ ਵੱਲੋਂ ਉਕਤ ਸੜਕ ਦੇ ਦੋਵੇਂ ਪਾਸੇ ਬਰਮਾ ਨੂੰ ਚੌੜਾ ਕਰਨ ਦਾ ਕਾਰਜ ਆਰੰਭਿਆ ਗਿਆ ਹੈ। ਇਸ ਤੋਂ ਇਲਾਵਾ ਹੋਲਾ-ਮਹੱਲਾ ਦੇ ਮੱਦੇਨਜ਼ਰ ਨੂਰਪੁਰਬੇਦੀ ਤੋਂ ਬੂੰਗਾ ਸਾਹਿਬ ਤੱਕ ਸੜਕ ’ਤੇ ਵੱਖ-ਵੱਖ ਥਾਵਾਂ ’ਤੇ ਪਏ ਖੱਡਿਆਂ ਨੂੰ ਵੀ ਭਰਨ ਲਈ ਪੈਚਵਰਕ ਦਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ 'ਚ ਇਕ ਵਾਰ ਫਿਰ ਤੋਂ Gas Leak! ਮਚ ਗਈ ਹਫ਼ੜਾ-ਦਫ਼ੜੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੀਲੇ ਪਾਊਡਰ ਸਣੇ 2 ਔਰਤਾਂ ਗ੍ਰਿਫ਼ਤਾਰ
NEXT STORY