ਜਲੰਧਰ (ਵਰੁਣ)– ਜਲੰਧਰ ਦੇ ਅੱਡਾ ਟਾਂਡਾ ਇਲਾਕੇ 'ਚੋਂ ਇਕ ਆਟੋ ਚਾਲਕ ਦੀ ਲਾਸ਼ ਉਸੇ ਦੇ ਆਟੋ ਵਿਚੋਂ ਪ੍ਰਾਪਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਅੱਡਾ ਟਾਂਡਾ ਨੇੜੇ ਜਦੋਂ ਲੋਕਾਂ ਨੇ ਆਟੋ ਚਾਲਕ ਨੂੰ ਬੇਹੋਸ਼ ਦੇਖਿਆ ਤਾਂ ਪੁਲਸ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਆਟੋ ਦੇ ਨੇੜਿਓਂ ਇਕ ਸਰਿੰਜ ਵੀ ਮਿਲੀ ਹੈ।
ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਵਾਪਸ ਆ ਕੇ PM ਮੋਦੀ ਨੇ ਆਪਣੇ ਆਵਾਸ 'ਚ ਜਲਾਈ 'ਰਾਮ ਦੇ ਨਾਂ ਦੀ ਜੋਤ', ਦੇਖੋ ਤਸਵੀਰਾਂ
ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮਨੋਜ ਕੁਮਾਰ ਨਿਵਾਸੀ ਹਰਗੋਬਿੰਦ ਨਗਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮਨੋਜ ਨੂਰਪੁਰ ਵਿਚ ਰਹਿੰਦੀ ਆਪਣੀ ਮਾਤਾ ਦੇ ਘਰੋਂ ਲਗਭਗ 9 ਵਜੇ ਸਬਜ਼ੀ ਖਰੀਦਣ ਦਾ ਕਹਿ ਕੇ ਨਿਕਲਿਆ ਸੀ ਪਰ ਕਾਫੀ ਸਮੇਂ ਬਾਅਦ ਜਦੋਂ ਘਰ ਨਾ ਪੁੱਜਾ ਤਾਂ ਉਸ ਦੀ ਪਤਨੀ ਪੂਜਾ ਨੇ ਮਨੋਜ ਦੀ ਭੈਣ ਨੂੰ ਫੋਨ ਕਰ ਕੇ ਇਸ ਬਾਰੇ ਦੱਸਿਆ।
ਮਨੋਜ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿਚ ਪੁਲਸ ਨੇ ਘਰ ਫ਼ੋਨ ਕਰ ਕੇ ਦੱਸਿਆ ਕਿ ਮਨੋਜ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੂੰ ਸਿਵਲ ਹਸਪਤਾਲ ਪਹੁੰਚ ਕੇ ਪਤਾ ਲੱਗਾ ਕਿ ਮਨੋਜ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ PM ਮੋਦੀ ਨੇ ਮਜ਼ਦੂਰਾਂ 'ਤੇ ਕੀਤੀ ਫੁੱਲਾਂ ਦੀ ਵਰਖਾ, ਲਗਾਏ 'ਜੈ ਸ਼੍ਰੀ ਰਾਮ' ਦੇ ਨਾਅਰੇ
ਇੰਸ. ਪ੍ਰਦੀਪ ਸਿੰਘ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਟਰਸਾਈਕਲ ਨੂੰ ਘੜੀਸਦੀ ਲੈ ਗਈ Mercedes, ਬਾਈਕ ਨੂੰ ਅੱਗ ਲੱਗਣ ਮਗਰੋਂ ਦੋਵੇਂ ਨੌਜਵਾਨਾਂ ਦੀ ਮੌਤ
NEXT STORY