ਨਵੀਂ ਦਿੱਲੀ– ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਇਕ ਏਕੀਕ੍ਰਿਤ ਮੰਚ ਦਾ ਐਲਾਨ ਕੀਤਾ ਜੋ ਉੱਦਮਾਂ ਨੂੰ ‘ਇੰਟਰਨੈੱਟ ਆਫ ਥਿੰਗਸ (ਆਈ. ਓ. ਟੀ.)’ ਦੀ ਤਾਕਤ ਦਾ ਲਾਭ ਉਠਾਉਣ ’ਚ ਸਮਰੱਥ ਬਣਾਉਂਦਾ ਹੈ।
ਕੰਪਨੀ ਨੇ ਕਿਹਾ ਕਿ ਏਅਰਟੈੱਲ ‘ਆਈ. ਓ. ਟੀ.’ ਸੁਰੱਖਿਅਤ ਅਤੇ ਸਹਿਜ ਤਰੀਕੇ ਨਾਲ ਅਰਬਾਂ ਉਪਕਰਨਾਂ ਅਤੇ ਕਾਰਜਾਂ ਨੂੰ ਜੋੜਨ ਵਾਲਾ ਮੰਚ ਹੈ। ਕੰਪਨੀ ਮੁਤਾਬਕ ਭਾਰਤ ਦਾ ਸੈਲੂਲਰ ਸੰਪਰਕ ਆਧਾਰਿਤ ਆਈ. ਓ. ਟੀ. ਬਾਜ਼ਾਰ 2022 ਤੱਕ ਵਧ ਕੇ 10,000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜਿਸ ਨੂੰ ਕਨੈਕਟੇਡ ਕਾਰਾਂ ਅਤੇ ਉਪਕਰਨਾਂ, ਸਮਾਰਟ ਕਾਰਖਾਨਿਆਂ ਅਤੇ ਹੋਰ ਸਹੂਲਤਾਂ ਨਾਲ ਬੜ੍ਹਾਵਾ ਮਿਲ ਰਿਹਾ ਹੈ।
ਏਅਰਟੈੱਲ ਬਿਜ਼ਨੈੱਸ ਦੇ ਡਾਇਰੈਕਟਰ ਅਤੇ ਸੀ. ਈ. ਓ. ਅਜੇ ਚਿਤਕਾਰਾ ਨੇ ਕਿਹਾ ਕਿ ਆਈ. ਓ. ਟੀ. ਲਈ ਉੱਦਮਾਂ ਦੀਆਂ ਤਿੰਨ ਪ੍ਰਮੁੱਖ ਲੋੜਾਂ ਹਨ। ਪਹਿਲਾ ਕਨੈਕਟੀਵਿਟੀ ਸਲਿਊਸ਼ਨ ਅਤੇ ਦੂਜਾ ਉਨ੍ਹਾਂ ਦੇ ਡਾਟਾ ਦੀ ਸੁਰੱਖਿਆ। ਤੀਜੀ ਲੋੜ ਆਈ. ਓ. ਟੀ. ਡਾਟਾ ਨੂੰ ਕਾਰਵਾਈ ਯੋਗ ਬਣਾਉਣ ਲਈ ਮੌਜੂਦਾ ਆਈ. ਟੀ. ਸਿਸਟਮ ਨਾਲ ਸਹਿਜ ਏਕੀਕਰਣ ਹੈ। ਉਨ੍ਹਾਂ ਨੇ ਕਿਹਾ ਕਿ ਏਅਰਟੈੱਲ ਦੀ ਤਾਜ਼ਾ ਪੇਸ਼ਕਸ਼ ਇਨ੍ਹਾਂ ਲੋੜਾਂ ਨੂੰ ਪੂਰਾ ਕਰਦੀ ਹੈ, ਜਿਸ ਦੇ ਮੂਲ ’ਚ ਏਅਰਟੈੱਲ ਦਾ 5ਜੀ ਰੈਡੀ ਨੈੱਟਵਰਕ ਹੈ।
ਵੱਡਾ ਝਟਕਾ! ਪੰਜਾਬ ਸਰਕਾਰ ਨੇ ਮਹਿੰਗਾ ਕੀਤਾ ਪੈਟਰੋਲ-ਡੀਜ਼ਲ, ਜਾਣੋ ਮੁੱਲ
NEXT STORY