ਮੁੰਬਈ- ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਦਾ 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਵੀਰਵਾਰ, 27 ਨਵੰਬਰ ਨੂੰ ਮੁੰਬਈ ਵਿੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ (ਪ੍ਰੇਅਰ ਮੀਟ) ਦਾ ਆਯੋਜਨ ਕੀਤਾ ਗਿਆ।
ਗਮ ਵਿੱਚ ਡੁੱਬਿਆ ਦਿਓਲ ਪਰਿਵਾਰ
ਇਸ ਭਾਵੁਕ ਸਮਾਗਮ ਦੀ ਅਗਵਾਈ ਧਰਮਿੰਦਰ ਦੇ ਪੁੱਤਰਾਂ ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਕੀਤੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਸੰਨੀ ਅਤੇ ਬੌਬੀ ਦਿਓਲ ਆਪਣੇ ਪਿਤਾ ਦੀ ਇੱਕ ਵੱਡੇ ਫਰੇਮ ਵਾਲੀ ਫੋਟੋ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਖੜ੍ਹੇ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਦੇ ਚਿਹਰਿਆਂ 'ਤੇ ਗਮ ਸਾਫ਼ ਝਲਕ ਰਿਹਾ ਸੀ। ਸੰਨੀ ਦਿਓਲ ਨਮ ਅੱਖਾਂ ਨਾਲ ਹੱਥ ਜੋੜ ਕੇ ਆਏ ਮਹਿਮਾਨਾਂ ਨੂੰ 'ਨਮਸਤੇ' ਕਰਦੇ ਹੋਏ ਨਜ਼ਰ ਆਏ। ਦਿਓਲ ਭਰਾਵਾਂ ਨੇ ਇਸ ਮੌਕੇ 'ਤੇ ਹਰ ਮਹਿਮਾਨ ਨੂੰ ਅਟੈਂਡ ਕੀਤਾ। ਇਸ ਮੌਕੇ 'ਤੇ ਬੌਬੀ ਦਿਓਲ, ਕਰਨ ਦਿਓਲ ਅਤੇ ਅਭੈ ਦਿਓਲ ਵੀ ਮੌਜੂਦ ਸਨ।
ਪ੍ਰਾਰਥਨਾ ਸਭਾ ਨਹੀਂ, 'ਸੈਲੀਬ੍ਰੇਸ਼ਨ ਆਫ਼ ਲਾਈਫ'
ਇਸ ਸ਼ਰਧਾਂਜਲੀ ਸਮਾਗਮ ਨੂੰ ਪਰਿਵਾਰ ਵੱਲੋਂ 'ਸੈਲੀਬ੍ਰੇਸ਼ਨ ਆਫ਼ ਲਾਈਫ' ਦਾ ਨਾਮ ਦਿੱਤਾ ਗਿਆ ਸੀ। ਇਹ ਪ੍ਰੋਗਰਾਮ ਮੁੰਬਈ ਦੇ ਬਾਂਦਰਾ ਸਥਿਤ ਤਾਜ ਲੈਂਡਸ ਐਂਡ ਦੇ ਲੌਨ ਵਿੱਚ ਆਯੋਜਿਤ ਕੀਤਾ ਗਿਆ। ਸਮਾਰੋਹ ਸ਼ਾਮ 5:30 ਵਜੇ ਸ਼ੁਰੂ ਹੋਇਆ ਅਤੇ ਲਗਭਗ 8 ਵਜੇ ਤੱਕ ਚੱਲਿਆ।
ਬਾਲੀਵੁੱਡ ਦੇ ਦਿੱਗਜਾਂ ਨੇ ਦਿੱਤੀ ਸ਼ਰਧਾਂਜਲੀ
ਧਰਮਿੰਦਰ ਨੂੰ ਸ਼ਰਧਾਂਜਲੀ ਦੇਣ ਲਈ ਫਿਲਮ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਇਸ ਸਮਾਗਮ ਵਿੱਚ ਪਹੁੰਚੇ: ਇਨ੍ਹਾਂ ਵਿੱਚ ਸ਼ਾਹਰੁਖ ਖਾਨ ਦਾ ਪਰਿਵਾਰ, ਸਲਮਾਨ ਖਾਨ, ਐਸ਼ਵਰਿਆ ਰਾਏ, ਮਾਧੁਰੀ ਦੀਕਸ਼ਿਤ, ਵਿਦਿਆ ਬਾਲਨ, ਸ਼ਬਾਨਾ ਆਜ਼ਮੀ, ਜੈਕੀ ਸ਼ਰਾਫ, ਸਿਧਾਰਥ ਮਲਹੋਤਰਾ, ਸੁਨੀਲ ਸ਼ੈੱਟੀ, ਅਮੀਸ਼ਾ ਪਟੇਲ, ਫਰਦੀਨ ਖਾਨ, ਨਿਮਰਤ ਕੌਰ, ਸੋਨੂੰ ਸੂਦ, ਅਨੁ ਮਲਿਕ, ਸੁਭਾਸ਼ ਘਈ, ਅੱਬਾਸ–ਮਸਤਾਨ ਅਤੇ ਅਨਿਲ ਸ਼ਰਮਾ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਅਦਾਕਾਰ ਆਮਿਰ ਖਾਨ ਨੇ ਵੀ ਬਾਅਦ ਵਿੱਚ ਦੱਸਿਆ ਕਿ ਉਹ ਇਸ ਪ੍ਰੇਅਰ ਮੀਟ ਵਿੱਚ ਸ਼ਾਮਲ ਕਿਉਂ ਨਹੀਂ ਹੋ ਸਕੇ।
ਅੰਤਿਮ ਸੰਸਕਾਰ ਅਤੇ ਹੇਮਾ ਮਾਲਿਨੀ ਦਾ ਪ੍ਰਤੀਕਰਮ
ਧਰਮਿੰਦਰ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਘਰ ਵਿੱਚ ਹੀ ਦੇਖਭਾਲ ਦਿੱਤੀ ਜਾ ਰਹੀ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ 25 ਨਵੰਬਰ ਨੂੰ ਮੁੰਬਈ ਵਿੱਚ ਇੱਕ ਪ੍ਰਾਈਵੇਟ ਸਮਾਰੋਹ ਵਿੱਚ ਕੀਤਾ ਗਿਆ ਸੀ। ਬੀਤੇ ਦਿਨ ਧਰਮਿੰਦਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਦਾ ਵੀ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਜਿਸ ਵਿੱਚ ਉਨ੍ਹਾਂ ਨੇ ਆਪਣੇ ਸਾਥੀ ਨੂੰ ਖੋਹਣ ਦਾ ਗਮ ਜ਼ਾਹਰ ਕੀਤਾ। ਧਰਮਿੰਦਰ ਆਖਰੀ ਵਾਰ ਫਿਲਮ 'ਇੱਕੀਸ' (Ikkaais) ਵਿੱਚ ਨਜ਼ਰ ਆਉਣਗੇ।
ਧਰਮਿੰਦਰ ਨੂੰ ਯਾਦ ਕਰ ਮੁੜ ਭਾਵੁਕ ਹੋਈ ਹੇਮਾ ਮਾਲਿਨੀ, ਸਾਂਝੀਆਂ ਕੀਤੀਆਂ 'ਖਾਸ' ਤਸਵੀਰਾਂ
NEXT STORY