ਗੈਜੇਟ ਡੈਸਕ- ਮਹਿੰਦਰਾ ਹਮੇਸ਼ਾ ਆਪਣੇ ਕਸਟਮਰਾਂ ਨੂੰ ਨਵੀਆਂ ਅਤੇ ਇੰਟ੍ਰਸਟਿੰਗ ਚੀਜ਼ਾਂ ਦੇ ਕੇ ਹੈਰਾਨ ਕਰਦੀ ਰਹੀ ਹੈ। ਇਸ ਵਾਰ ਕੰਪਨੀ ਨੇ ਕਾਰ ਲਵਰਜ਼ ਹੀ ਨਹੀਂ, ਸਗੋਂ ਬੱਚਿਆਂ ਦੇ ਦਿਲ ਵੀ ਜਿੱਤਣ ਦੀ ਤਿਆਰੀ ਕਰ ਲਈ ਹੈ। ਮਹਿੰਦਰਾ ਨੇ ਆਪਣੀ ਨਵੀਂ BE 6 Formula E Edition ਕਾਰ ਦੇ ਨਾਲ ਇਸ ਦੀ ਇਕ ਮਿੰਨੀ ਰਾਈਡ-ਆਨ ਵਰਜਨ ਵੀ ਲਾਂਚ ਕੀਤਾ ਹੈ, ਜੋ ਖਾਸ ਤੌਰ ’ਤੇ ਬੱਚਿਆਂ ਲਈ ਤਿਆਰ ਕੀਤਾ ਗਿਆ ਹੈ। ਇਹ ਮਿੰਨੀ ਕਾਰ ਬਿਲਕੁਲ ਅਸਲੀ BE 6 ਵਾਂਗ ਹੀ ਦਿਖਦੀ ਹੈ ਅਤੇ ਬੱਚਿਆਂ ਨੂੰ ਬੇਹੱਦ ਪਸੰਦ ਆਵੇਗੀ।
ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!
XEV 9S ਦੇ ਨਾਲ ਬੱਚਿਆਂ ਲਈ ਵੱਡਾ ਤੋਹਫ਼ਾ
BE 6 Formula E Edition ਦੇ ਨਾਲ ਮਹਿੰਦਰਾ ਨੇ XEV 9S ਨੂੰ ਵੀ ਪੇਸ਼ ਕੀਤਾ ਹੈ। ਇਸ ਨਾਲ ਇਹ ਸਾਫ਼ ਹੁੰਦਾ ਹੈ ਕਿ ਕੰਪਨੀ ਹੁਣ ਸਿਰਫ਼ ਵੱਡੀਆਂ ਕਾਰਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਬੱਚਿਆਂ ਲਈ ਵੀ ਖਾਸ ਅਤੇ ਮਨੋਰੰਜਕ ਪ੍ਰੋਡਕਟ ਤਿਆਰ ਕਰ ਰਹੀ ਹੈ। ਨਵੀਂ ਰਾਈਡ-ਆਨ ਕਾਰ ਨੂੰ ਉਸੇ ਸਪੋਰਟੀ ਲੁੱਕ 'ਚ ਤਿਆਰ ਕੀਤਾ ਗਿਆ ਹੈ, ਜਿਸ 'ਚ BE 6 Formula E Edition ਆਉਂਦੀ ਹੈ।
ਅਸਲੀ ਕਾਰ ਵਰਗਾ ਲੁੱਕ ਅਤੇ ਸਟਾਈਲ
- ਇਸ ਛੋਟੀ ਰਾਈਡ-ਆਨ ਕਾਰ ਦੀ ਸਭ ਤੋਂ ਵੱਡੀ ਖੂਬੀ ਹੈ ਇਸ ਦਾ ਬਿਲਕੁਲ ਅਸਲੀ BE 6 ਵਰਗਾ ਡਿਜ਼ਾਇਨ।
- ਅੱਗੇ ਤੇ ਪਿੱਛੇ LED ਲਾਈਟਾਂ ਹਨ
- ਸਪੋਰਟੀ ਬਾਡੀ ਡਿਜ਼ਾਇਨ
- ਇਹ ਸਭ ਇਸ ਨੂੰ ਹੋਰ ਵੀ ਰਿਅਲ ਅਤੇ ਆਕਰਸ਼ਕ ਬਣਾਉਂਦੇ ਹਨ। ਇਸ ਨੂੰ ਚਲਾ ਕੇ ਬੱਚੇ ਖੁਦ ਨੂੰ ਰੇਸ ਕਾਰ ਡਰਾਈਵਰ ਤੋਂ ਘੱਟ ਨਹੀਂ ਸਮਝਣਗੇ।
ਖੁੱਲਣ ਵਾਲੇ ਦਰਵਾਜ਼ੇ ਅਤੇ ਸਮਾਰਟ ਕੇਬਿਨ
- ਇਸ ਮਿੰਨੀ ਕਾਰ 'ਚ ਫੁੱਲੀ ਓਪਨਿੰਗ ਡੋਰ ਦਿੱਤੇ ਹਨ, ਜੋ ਬੱਚਿਆਂ ਲਈ ਬੈਠਣ-ਉਤਰਣ ਨੂੰ ਆਸਾਨ ਬਣਾਉਂਦੇ ਹਨ।
- ਅੰਦਰ ਇਕ ਨਕਲੀ ਇੰਸਟ੍ਰੂਮੈਂਟ ਕਲਸਟਰ ਦਿੱਤਾ ਗਿਆ ਹੈ, ਜੋ ਅਸਲੀ ਕਾਰ ਵਾਲਾ ਐਕਸਪੀਰੀਅੰਸ ਦਿੰਦਾ ਹੈ।
ਇਹ ਵੀ ਪੜ੍ਹੋ : ਬਹੁਤ ਕਮਜ਼ੋਰ ਹੈ Modern Internet, ਛੋਟੀ ਜਿਹੀ ਗਲਤੀ ਨਾਲ ਠੱਪ ਪੈ ਜਾਂਦੀਆਂ ਹਨ ਦੁਨੀਆ ਭਰ ਦੀਆਂ ਵੈੱਬਸਾਈਟਾਂ
ਮਿਊਜ਼ਿਕ ਸਿਸਟਮ ਨਾਲ ਮਨੋਰੰਜਨ ਦੁੱਗਣਾ
- ਕਾਰ 'ਚ ਬਲੂਟੂਥ ਨਾਲ ਕਨੈਕਟ ਹੁੰਦਾਂ ਮਿਊਜ਼ਿਕ ਸਿਸਟਮ ਵੀ ਹੈ। ਬੱਚੇ ਆਪਣੀ ਮਰਜ਼ੀ ਦੇ ਗਾਣੇ ਸੁਣਦੇ ਹੋਏ ਡਰਾਈਵ ਦਾ ਪੂਰਾ ਮਜ਼ਾ ਲੈ ਸਕਦੇ ਹਨ।
- ਆਰਾਮਦਾਇਕ ਸੀਟ ਅਤੇ ਸੁਰੱਖਿਆ ਦਾ ਪੂਰਾ ਧਿਆਨ
- ਇਕ ਕਮਫ਼ਰਟੇਬਲ ਸੀਟ
- ਬੱਚਿਆਂ ਲਈ ਸੀਟ ਬੈਲਟ
- ਸੁਰੱਖਿਆ ਅਤੇ ਆਰਾਮ ਦੋਵਾਂ ਦਾ ਪੂਰਾ ਖ਼ਿਆਲ ਰੱਖਿਆ ਗਿਆ ਹੈ।
ਇਹ ਮਿੰਨੀ ਕਾਰ ਕਿਵੇਂ ਚੱਲਦੀ ਹੈ?
- ਇਹ ਕਾਰ ਇਲੈਕਟ੍ਰਿਕ ਮੋਟਰ ਨਾਲ ਚੱਲਦੀ ਹੈ
- ਇਕ ਰੀਚਾਰਜਏਬਲ ਬੈਟਰੀ ਨਾਲ ਪਾਵਰ ਮਿਲਦੀ ਹੈ
- ਬੱਚਾ ਖੁਦ ਵੀ ਚਲਾ ਸਕਦਾ ਹੈ
- ਮਾਪਿਆਂ ਲਈ ਰਿਮੋਟ ਕੰਟਰੋਲ ਦੀ ਸੁਵਿਧਾ ਵੀ ਹੈ
- ਇਹ ਫੀਚਰ ਮਾਪਿਆਂ ਦੀਆਂ ਚਿੰਤਾਵਾਂ ਘਟਾਉਂਦੇ ਹਨ ਅਤੇ ਬੱਚਿਆਂ ਲਈ ਸੁਰੱਖਿਅਤ ਮਜ਼ੇਦਾਰ ਰਾਈਡ ਯਕੀਨੀ ਬਣਾਉਂਦੇ ਹਨ।
ਕੀਮਤ ਅਤੇ ਡਿਲੀਵਰੀ
- ਇਸ ਖਾਸ ਰਾਈਡ-ਆਨ ਕਾਰ ਦੀ ਕੀਮਤ 18,000 ਰੁਪਏ ਰੱਖੀ ਗਈ ਹੈ।
- ਕੰਪਨੀ ਮੁਤਾਬਕ ਇਸ ਦੀ ਡਿਲੀਵਰੀ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਹੁਣ YouTube 'ਤੇ ਦਿੱਸਣਗੇ ਪਸੰਦ ਦੇ ਵੀਡੀਓ, ਵੱਡੇ ਬਦਲਾਅ ਨੇ Elon Musk ਨੂੰ ਛੱਡਿਆ ਪਿੱਛੇ
ਦੇਸ਼ ਦੀ ਨਵੀਂ ਬਿੱਗ ਇਲੈਕਟ੍ਰਿਕ SUV XEV 9S ਲਾਂਚ, ਜਾਣੋ ਕਿੰਨੀ ਹੈ ਕੀਮਤ
NEXT STORY