ਨਵੀਂ ਦਿੱਲੀ- ਭਾਰਤ ਵਿਸ਼ਵ ਵਿਚ ਦਾਲਾਂ ਦੇ ਗਲੋਬਲ ਉਤਪਾਦਨ ਵਿਚ ਲਗਭਗ 24 ਫ਼ੀਸਦੀ ਦਾ ਯੋਗਦਾਨ ਕਰਦਾ ਹੈ, ਜੋ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਦੇਸ਼ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਦਾਲਾਂ ਦਾ ਉਤਪਾਦਨ ਪਿਛਲੇ ਪੰਜ-ਛੇ ਸਾਲਾਂ ਵਿਚ 1.4 ਕਰੋੜ ਟਨ (140 ਲੱਖ ਟਨ) ਤੋਂ ਵੱਧ ਕੇ 2.4 ਕਰੋੜ ਟਨ (240 ਲੱਖ ਟਨ) ਹੋ ਗਿਆ ਹੈ।
ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਗਲੋਬਲ ਦਾਲ ਦਿਵਸ 'ਤੇ ਰੋਮ ਵਿਚ ਇਕ ਕੌਮਾਂਤਰੀ ਸੰਮੇਲਨ ਵਿਚ ਆਨਲਾਈਨ ਸੰਬੋਧਨ ਵਿਚ ਕਿਹਾ, ''ਭਾਰਤ ਦੁਨੀਆ ਵਿਚ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਦੇਸ਼ ਹੈ ਅਤੇ ਦਾਲਾਂ ਦੇ ਉਤਪਾਦਨ ਵਿਚ ਭਾਰਤ ਲਗਭਗ ਆਤਮਨਿਰਭਰ ਹੋ ਗਿਆ ਹੈ।''
ਉਨ੍ਹਾਂ ਇਕ ਬਿਆਨ ਵਿਚ ਕਿਹਾ, ''ਸਾਲ 2019-20 ਵਿਚ ਭਾਰਤ ਨੇ ਦੋ ਕਰੋੜ 31.5 ਲੱਖ ਟਨ ਦਾਲਾਂ ਦਾ ਉਤਪਾਦਨ ਕੀਤਾ, ਜੋ ਕਿ ਗਲੋਬਲ ਉਤਪਾਦਨ ਦਾ 23.62 ਫ਼ੀਸਦੀ ਹਿੱਸਾ ਹੈ।" ਤੋਮਰ ਨੇ ਕਿਹਾ ਕਿ ਪ੍ਰੋਟੀਨ ਨਾਲ ਭਰਪੂਰ ਹੋਣ ਵਾਲੀ ਦਾਲ, ਖਾਣ ਵਾਲੀਆਂ ਉਪਜਾਂ ਵਿਚੋਂ ਇਕ ਮਹੱਤਵਪੂਰਨ ਫ਼ਸਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੰਗ ਅਤੇ ਸਪਲਾਈ ਦੇ ਅੰਤਰ ਨੂੰ ਘਟਾਉਣ ਲਈ ਦਾਲਾਂ ਦੇ ਉਤਪਾਦਨ ਨੂੰ ਵਧਾਉਣ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਤੋਮਰ ਨੇ ਖੇਤੀ ਖੇਤਰ ਦੇ ਵਿਕਾਸ ਲਈ ਸਾਲ 2014 ਕਾਰਨ ਸਰਕਾਰ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ 'ਤੇ ਚਾਨਣਾ ਪਾਇਆ।
ਪੈਟਰੋਲ-ਡੀਜ਼ਲ ਕੀਮਤਾਂ 'ਚ ਹੁਣ ਤੱਕ 5 ਰੁ: ਦਾ ਉਛਾਲ, ਵੇਖੋ ਪੰਜਾਬ 'ਚ ਮੁੱਲ
NEXT STORY