ਨਵੀਂ ਦਿੱਲੀ — ਗਲੋਬਲ ਬਜ਼ਾਰਾਂ ਤੋਂ ਮਿਲੇਜੁਲੇ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 149.66 ਅੰਕ ਯਾਨੀ 0.41 ਫੀਸਦੀ ਵਧ ਕੇ 36,691.93 'ਤੇ ਅਤੇ ਨਿਫਟੀ 26 ਅੰਕ ਯਾਨੀ 0.24 ਫੀਸਦੀ ਵਧ ਕੇ 11,079.80 'ਤੇ ਖੁੱਲ੍ਹਿਆ।
ਸਮਾਲਕੈਪ-ਮਿਡਕੈਪ ਸ਼ੇਅਰਾਂ ਵਿਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਦਿਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.05 ਫੀਸਦੀ ਅਤੇ ਮਿਡਕੈਪ ਇੰਡੈਕਸ 0.26 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ।
ਬੈਂਕਿੰਗ ਸ਼ੇਅਰਾਂ ਵਿਚ ਗਿਰਾਵਟ
ਆਈ.ਟੀ. , ਮੈਟਲ, ਫਾਰਮਾ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ ਆਈ.ਟੀ. ਇੰਡੈਕਸ 'ਚ 0.60 ਫੀਸਦੀ, ਮੈਟਲ ਇੰਡੈਕਸ 'ਚ 0.17 ਫੀਸਦੀ, ਫਾਰਮਾ ਇੰਡੈਕਸ 'ਚ 0.31 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੈਂਕ ਨਿਫਟੀ 0.13 ਫੀਸਦੀ ਡਿੱਗ ਗਿਆ ਹੈ।
ਅੰਤਰਰਾਸ਼ਟਰੀ ਬਜ਼ਾਰਾਂ ਦਾ ਹਾਲ
ਅਮਰੀਕੀ ਬਜ਼ਾਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ਵਿਚ ਡਾਓ ਜੋਂਸ 107 ਅੰਕ ਯਾਨੀ 0.4 ਫੀਸਦੀ ਦੀ ਗਿਰਾਵਟ ਨਾਲ 26,385 ਦੇ ਪੱਧਰ 'ਤੇ, ਨੈਸਡੈਕ 17 ਅੰਕ ਯਾਨੀ 0.25 ਫੀਸਦੀ ਤੱਕ ਡਿੱਗ ਕੇ 7,990.4 ਦੇ ਪੱਧਰ 'ਤੇ, ਐੱਸ.ਐਂਡ.ਪੀ. 500 ਇੰਡੈਕਸ 9.6 ਅੰਕ ਯਾਨੀ 0.3 ਫੀਸਦੀ ਦੀ ਕਮਜ਼ੋਰੀ ਨਾਲ 2,906 ਦੇ ਪੱਧਰ 'ਤੇ ਬੰਦ ਹੋਇਆ ਹੈ।
ਏਸ਼ੀਆਈ ਬਜ਼ਾਰਾਂ ਵਿਚ ਹਲਕੇ ਵਾਧੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿਕੱਈ 0.1 ਫੀਸਦੀ ਦੇ ਮਾਮੂਲੀ ਵਾਧੇ ਨਾਲ 24,059 ਦੇ ਪੱਧਰ 'ਤੇ, ਹੈਂਗ ਸੇਂਗ 15 ਅੰਕ ਦੀ ਗਿਰਾਵਟ ਨਾਲ 27,803 ਦੇ ਪੱਧਰ 'ਤੇ, ਐੱਸ.ਜੀ.ਐਕਸ. ਨਿਫਟੀ 22 ਅੰਕ ਯਾਨੀ 0.2 ਫੀਸਦੀ ਦੀ ਤੇਜ਼ੀ ਨਾਲ 11,074 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਗੇਲ, ਟਾਇਟਨ, ਅਲਟ੍ਰਾ ਟੈਕ ਸੀਮੇਂਟ, ਏਸ਼ੀਅਨ ਪੇਂਟਸ, ਵਿਪਰੋ, ਐਸਬੀਆਈ, ਅਡਾਣੀ ਪੋਰਟਾਂ, ਟਾਟਾ ਮੋਟਰਜ਼
ਟਾਪ ਲੂਜ਼ਰਜ਼
ਮਹਿੰਦਰਾ ਐਂਡ ਮਹਿੰਦਰਾ, ਐਚਡੀਐਫਸੀ, ਵੋਡਾਫੋਨ ਆਈਡੀਆ, ਆਈ ਟੀ ਸੀ, ਭਾਰਤੀ ਏਅਰਟੈਲ
ਰੁਪਏ ਦੀ ਮਜ਼ਬੂਤੀ ਹੋਰ ਵਧੀ, 72.42 'ਤੇ ਖੁੱਲ੍ਹਿਆ
NEXT STORY