ਨਵੀਂ ਦਿੱਲੀ- ਸੈਂਟਰਲ ਬੈਂਕ ਆਫ਼ ਇੰਡੀਆ ਨੇ ਸਫਾਈ ਕਾਮਿਆਂ ਕਮ ਸਬ-ਸਟਾਫ਼ ਦੇ ਅਹੁਦਿਆਂ 'ਤੇ ਅਸਾਮੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਮੁਹਿੰਮ ਜ਼ਰੀਏ 484 ਅਹੁਦਿਆਂ ਨੂੰ ਭਰਿਆ ਜਾਵੇਗਾ। ਜੋ ਵੀ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ centralbankofindia.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਜ਼ਰੂਰੀ ਤਾਰੀਖ਼
ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਉਮੀਦਵਾਰਾਂ ਕੋਲ 9 ਜਨਵਰੀ ਤੱਕ ਦਾ ਸਮਾਂ ਹੈ।
ਵਿੱਦਿਅਕ ਯੋਗਤਾ
ਸਫਾਈ ਕਾਮਿਆਂ ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ 10ਵੀਂ ਪਾਸ ਹੋਣਾ ਜ਼ਰੂਰੀ ਹੈ। ਯੋਗਤਾ ਦੀ ਡਿਟੇਲ ਜਾਣਕਾਰੀ ਲਈ ਨੋਟੀਫ਼ਿਕੇਸ਼ਨ ਚੈੱਕ ਕਰੋ।
ਉਮਰ ਹੱਦ
ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਸਾਲ ਤੋਂ 26 ਸਾਲ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਅਰਜ਼ੀ ਫ਼ੀਸ
ਫਾਰਮ ਭਰਦੇ ਸਮੇਂ ਜਨਰਲ ਕੈਟੇਗਰੀ ਦੇ ਉਮੀਦਵਾਰਾਂ ਨੂੰ 850 ਰੁਪਏ ਅਤੇ ST,SC ਸ਼੍ਰੇਣੀ ਦੇ ਉਮੀਦਵਾਰਾਂ ਨੂੰ 175 ਰੁਪਏ ਅਰਜ਼ੀ ਫ਼ੀਸ ਦੇਣੀ ਹੋਵੇਗੀ।
ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਚੋਣ ਹੋਣ 'ਤੇ ਉਮੀਦਵਾਰਾਂ ਨੂੰ ਇਕ ਲਿਖਤੀ ਪ੍ਰੀਖਿਆ ਦੇਣੀ ਹੋਵੇਗੀ। ਜੋ ਵੀ ਚੁਣਿਆ ਜਾਵੇਗਾ, ਉਸ ਨੂੰ ਭਰਤੀ ਕੀਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਅਧਿਆਪਕ ਬਣਨ ਦਾ ਸੁਫ਼ਨਾ ਹੋਵੇਗਾ ਪੂਰਾ, ਨਿਕਲੀਆਂ ਬੰਪਰ ਭਰਤੀਆਂ
NEXT STORY