ਨਵੀਂ ਦਿੱਲੀ- ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ (DRDO) 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਇਸ ਲਈ ARDE DRDO ਨੇ ਗ੍ਰੈਜੂਏਟ / ਡਿਪਲੋਮਾ / ITI ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਯੋਗ ਗ੍ਰੈਜੂਏਟ, ਡਿਪਲੋਮਾ ਅਤੇ ITI ਸਰਟੀਫ਼ਿਕੇਟ ਵਾਲੇ ਉਮੀਦਵਾਰ DRDO ਦੀ ਅਧਿਕਾਰਤ ਵੈੱਬਸਾਈਟ http://drdo.gov.in 'ਤੇ ਜਾ ਕੇ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 100 ਅਸਾਮੀਆਂ ਭਰੀਆਂ ਜਾਣਗੀਆਂ।
ਮਹੱਤਵਪੂਰਨ ਤਾਰੀਖ਼ਾਂ-
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼- 20 ਮਈ 2023
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 30 ਮਈ 2023
ਅਹੁਦਿਆਂ ਦਾ ਵੇਰਵਾ
ਗ੍ਰੈਜੂਏਟ ਇੰਜੀਨੀਅਰ ਅਪ੍ਰੈਂਟਿਸ - 50 ਅਸਾਮੀਆਂ
ਡਿਪਲੋਮਾ ਅਪ੍ਰੈਂਟਿਸ - 25 ਅਸਾਮੀਆਂ
ਆਈ. ਟੀ. ਆਈ ਅਪ੍ਰੈਂਟਿਸ - 25 ਅਸਾਮੀਆਂ
ਵਿੱਦਿਅਕ ਯੋਗਤਾ
ਗ੍ਰੈਜੂਏਟ ਇੰਜੀਨੀਅਰ ਅਪ੍ਰੈਂਟਿਸ- ਕਿਸੇ ਮਾਨਤਾ ਪ੍ਰਾਪਤ ਭਾਰਤੀ ਯੂਨੀਵਰਸਿਟੀ/ਸੰਸਥਾ ਤੋਂ ਘੱਟੋ-ਘੱਟ 6.3 CGPA ਦੇ ਨਾਲ ਸਬੰਧਤ ਵਿਸ਼ੇ 'ਚ ਪਹਿਲੀ ਸ਼੍ਰੇਣੀ 'ਚ ਇੰਜੀਨੀਅਰਿੰਗ ਡਿਗਰੀ ਹੋਣੀ ਚਾਹੀਦੀ ਹੈ।
ਡਿਪਲੋਮਾ ਅਪ੍ਰੈਂਟਿਸ- 60 ਫ਼ੀਸਦੀ ਅੰਕਾਂ ਦੇ ਨਾਲ ਸਬੰਧਤ ਵਿਸ਼ੇ ਵਿਚ ਸੂਬਾ ਤਕਨੀਕੀ ਸਿੱਖਿਆ ਬੋਰਡ /ਮਾਨਤਾ ਪ੍ਰਾਪਤ ਭਾਰਤੀ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ 'ਚ ਪਹਿਲੀ ਸ਼੍ਰੇਣੀ ਦਾ ਡਿਪਲੋਮਾ ਹੋਣਾ ਚਾਹੀਦਾ ਹੈ। SC/ST/PWD ਉਮੀਦਵਾਰਾਂ ਲਈ 50 ਫ਼ੀਸਦੀ ਅੰਕ ਤੱਕ ਛੋਟ ਹੈ।
ਆਈ.ਟੀ.ਆਈ. ਅਪ੍ਰੈਂਟਿਸ- ਸੂਬਾ/ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ ਸੰਸਥਾ ਤੋਂ 60 ਫ਼ੀਸਦੀ ਅੰਕਾਂ ਦੇ ਨਾਲ ਸਬੰਧਤ ਟ੍ਰੇਡ ਵਿਚ ਪਹਿਲੇ ਦਰਜੇ ਦੇ ਨਾਲ ITI ਸਰਟੀਫ਼ਿਕੇਟ ਹੋਣਾ ਚਾਹੀਦਾ ਹੈ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
DRDO Recruitment 2023
ਚੰਡੀਗੜ੍ਹ ਪੁਲਸ 'ਚ ਨੌਕਰੀ ਦਾ ਸੁਨਹਿਰੀ ਮੌਕਾ, 700 ਅਹੁਦਿਆਂ 'ਤੇ ਨਿਕਲੀ ਭਰਤੀ
NEXT STORY