ਨਵੀਂ ਦਿੱਲੀ- ਇੰਡੀਅਨ ਕੋਸਟ ਗਾਰਡ 'ਚ 10ਵੀਂ 12ਵੀਂ ਪਾਸ ਲਈ ਕਈ ਅਸਾਮੀਆਂ 'ਤੇ ਭਰਤੀਆਂ ਕੱਢੀਆਂ ਗਈਆਂ ਹੈ। ਇਨ੍ਹਾਂ ਵਿੱਚ ਸਟੋਰ ਕੀਪਰ, ਲੇਸਕਰ , ਚਪੜਾਸੀ, ਡਰਾਈਵਰ ਵਰਗੀਆਂ ਪੋਸਟਾਂ ਸ਼ਾਮਲ ਹਨ। ਇਸ ਭਰਤੀ ਲਈ ਆਫਲਾਈਨ ਮੋਡ ਰਾਹੀਂ ਅਪਲਾਈ ਕਰਨਾ ਹੈ। ਯੋਗ ਉਮੀਦਵਾਰ 4 ਸਤੰਬਰ 2023 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਾ ਅਤੇ ਯੋਗਤਾ
ਸਟੋਰ ਕੀਪਰ ਗ੍ਰੇਡ II -1
12ਵੀਂ ਪਾਸ ਅਤੇ ਇਕ ਸਾਲ ਦਾ ਤਜ਼ਰਬਾ
ਉਮਰ ਹੱਦ 18 ਤੋਂ 40 ਸਾਲ
ਇੰਜਣ ਡਰਾਈਵਰ - 4
10ਵੀਂ ਪਾਸ ਅਤੇ 2 ਸਾਲ ਦਾ ਤਜ਼ਰਬਾ।
ਉਮਰ ਹੱਦ- 18 ਤੋਂ 30 ਸਾਲ
ਸਿਵਲ ਮੋਟਰ ਟਰਾਂਸਪੋਰਟ ਡਰਾਈਵਰ - 4
10ਵੀਂ ਪਾਸ ਅਤੇ ਲਾਇਸੈਂਸ
ਉਮਰ ਹੱਦ 18 ਤੋਂ 27 ਸਾਲ
ਫੋਰਕਲਿਫਟ ਆਪਰੇਟਰ - 1
10ਵੀਂ ਪਾਸ ਅਤੇ ITI
ਉਮਰ ਹੱਦ 18 ਤੋਂ 27 ਸਾਲ
ਵੈਲਡਰ - 1
10ਵੀਂ ਪਾਸ ਅਤੇ ਆਈ.ਟੀ.ਆਈ
ਉਮਰ ਹੱਦ 18 ਤੋਂ 27 ਸਾਲ
ਲੇਸਕਰ - 8
10ਵੀਂ ਪਾਸ ਅਤੇ 3 ਸਾਲ ਦਾ ਤਜ਼ਰਬਾ
ਉਮਰ ਹੱਦ 18 ਤੋਂ 30 ਸਾਲ
MTS - 2
10ਵੀਂ ਪਾਸ ਅਤੇ 2 ਸਾਲ ਦਾ ਤਜ਼ਰਬਾ
ਉਮਰ ਹੱਦ 18 ਤੋਂ 27 ਸਾਲ
MTS (ਸਵੀਪਰ) - 2
10ਵੀਂ ਪਾਸ ਅਤੇ 2 ਸਾਲ ਦਾ ਤਜ਼ਰਬਾ
ਉਮਰ ਹੱਦ 18 ਤੋਂ 27 ਸਾਲ
ਅਨਸਕਿੱਲਡ ਲੈਬਰ - 1
10ਵੀਂ ਪਾਸ
ਉਮਰ ਹੱਦ 18 ਤੋਂ 27 ਸਾਲ
ਡਰਾਫਟਸਮੈਨ - 1
ਸਿਵਲ ਜਾਂ ਇਲੈਕਟ੍ਰੀਕਲ ਜਾਂ ਮਕੈਨੀਕਲ ਜਾਂ ਮਰੀਨ ਇੰਜੀਨੀਅਰਿੰਗ ਵਿੱਚ ਡਿਪਲੋਮਾ।
ਉਮਰ ਹੱਦ 18 ਤੋਂ 25 ਸਾਲ
ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਹੋਵੇਗੀ। ਉਮੀਦਵਾਰਾਂ ਨੂੰ ਉਨ੍ਹਾਂ ਦੇ ਅਰਜ਼ੀ ਫਾਰਮ ਦੇ ਆਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ। ਫਿਰ ਲਿਖਤੀ ਪ੍ਰੀਖਿਆ ਲਈ ਬੁਲਾਇਆ ਜਾਵੇਗਾ। ਲਿਖਤੀ ਪ੍ਰੀਖਿਆ ਵਿੱਚ ਜੀ.ਕੇ., ਮੈਥਸ, ਜਨਰਲ ਇੰਗਲਿਸ਼, ਸਬੰਧਤ ਟਰੇਡ ਦੇ ਸਵਾਲ ਪੁੱਛੇ ਜਾਣਗੇ।
ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਭਾਰਤੀ ਡਾਕ ਮਹਿਕਮੇ 'ਚ 30 ਹਜ਼ਾਰ ਤੋਂ ਵਧੇਰੇ ਭਰਤੀਆਂ, ਆਖ਼ਰੀ ਮੌਕਾ, ਜਲਦੀ ਕਰੋ ਅਪਲਾਈ
NEXT STORY