ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਸਾਇੰਟਿਸਟ/ਇੰਜੀਨੀਅਰ (ਇਲੈਕਟ੍ਰਾਨਿਕਸ/ਮੈਕੇਨਿਕਲ/ਕੰਪਿਊਟਰ ਸਾਇੰਸ) ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 68 ਅਹੁਦਿਆਂ 'ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਜਿਸ 'ਚ ਇਲੈਕਟ੍ਰਾਨਿਕਸ ਦੇ 21, ਮੈਕੇਨਿਕਲ ਦੇ 33 ਅਤੇ ਕੰਪਿਊਟਰ ਸਾਇੰਸ ਦੇ 14 ਅਹੁਦੇ ਸ਼ਾਮਲ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 19 ਦਸੰਬਰ 2022 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਇਸਰੋ ਸਾਇੰਟਿਸਟ ਭਰਤੀ ਲਈ ਘੱਟੋ-ਘੱਟ 65 ਫੀਸਦੀ ਨੰਬਰਾਂ ਨਾਲ BE/BTech ਡਿਗਰੀ ਧਾਰਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਉਮੀਦਵਾਰ ਕੋਲ GATE 2021 ਜਾਂ GATE 2022 ਦਾ ਵੈਧ ਸਕੋਰਕਾਰਡ ਹੋਣਾ ਵੀ ਜ਼ਰੂਰੀ ਹੈ।
ਉਮਰ
ਉਮੀਦਵਾਰ ਦੀ ਵਧ ਤੋਂ ਵੱਧ ਉਮਰ 28 ਸਾਲ ਤੈਅ ਹੈ, ਜਿਸ 'ਚ ਰਾਖਵਾਂਕਰਨ ਕੈਟੇਗਰੀ ਦੇ ਉਮੀਦਵਾਰਾਂ ਨੂੰ ਛੋਟ ਵੀ ਦਿੱਤੀ ਜਾਵੇਗੀ।
ਐਪਲੀਕੇਸ਼ਨ ਫ਼ੀਸ
ਸਾਰੇ ਕੈਟੇਗਰੀ ਦੇ ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ 250 ਰੁਪਏ ਹੈ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
10ਵੀਂ ਪਾਸ ਲਈ ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 2500 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ
NEXT STORY