ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਹਾਲ ਹੀ 'ਚ ਆਂਗਣਵਾੜੀ ਵਰਕਰਾਂ ਦੇ 385 ਖਾਲੀ ਅਹੁਦਿਆਂ ਦੀ ਭਰਤੀ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਜਿਸ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 14 ਅਗਸਤ ਹੈ। ਭਰਤੀ ਲਈ ਅਪਲਾਈ http://mpwcdmis.gov.in 'ਤੇ ਕੀਤਾ ਜਾ ਸਕਦਾ ਹੈ।
ਉਮਰ ਹੱਦ
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮਰ ਹੱਦ 18 ਤੋਂ 45 ਸਾਲ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਵੀ ਛੋਟ ਦਿੱਤੀ ਜਾਵੇਗੀ।
ਸਿੱਖਿਅਕ ਯੋਗਤਾ
ਬਿਨੈਕਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ 10ਵੀਂ ਜਮਾਤ ਹੋਣਾ ਚਾਹੀਦਾ ਹੈ। ਬਿਨੈਕਾਰਾਂ ਨੂੰ ਬੇਨਤੀ ਹੈ ਕਿ ਉਹ ਸਿੱਖਿਅਕ ਯੋਗਤਾ ਮਾਪਦੰਡ ਬਾਰੇ ਵਧੇਰੇ ਜਾਣਕਾਰੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਲੈਣ।
ਭਰਤੀ ਦਾ ਵੇਰਵਾ
ਆਂਗਣਵਾੜੀ ਹੈਲਪਰ- 246
ਆਂਗਣਵਾੜੀ ਵਰਕਰ- 123
ਆਂਗਣਵਾੜੀ ਮਿੰਨੀ ਵਰਕਰ- 16
ਚੋਣ ਪ੍ਰਕਿਰਿਆ
ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਭਰਤੀ ਲਈ ਕੋਈ ਵੀ ਲਿਖਤੀ ਪ੍ਰੀਖਿਆ ਦਾ ਆਯੋਜਨ ਨਹੀਂ ਕੀਤਾ ਜਾਵੇਗਾ।
ਅਪਲਾਈ ਕਰਨ ਦੀ ਪ੍ਰਕਿਰਿਆ
ਅਪਲਾਈ ਪ੍ਰਕਿਰਿਆ ਸਿਰਫ ਆਫ ਲਾਈਨ ਮੋਡ ਵਿਚ ਹੈ। ਯੋਗ ਬਿਨੈਕਾਰਾਂ ਨੂੰ ਬੇਨਤੀ ਹੈ ਕਿ ਉਹ 14 ਅਗਸਤ ਤੱਕ ਅਧਿਕਾਰਤ ਵੈੱਬਸਾਈਟ 'ਤੇ ਜਾਣ ਅਤੇ ਸਾਈਟ ਤੋਂ ਫਾਰਮ ਡਾਊਨਲੋਡ ਕਰਨ। ਇਸ ਤੋਂ ਬਾਅਦ ਉਸ ਨੂੰ ਭਰ ਕੇ ਸੰਚਾਲਨਾਲਯ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਮੱਧ ਪ੍ਰਦੇਸ਼, ਵਿਜਯਾਰਾਜੇ ਵਾਤਸਲਯ ਭਵਨ, ਪਲਾਂਟ ਨੰਬਰ 28ਏ, ਅਰੇਰਾ ਹਿਲਸ, ਭੋਪਾਲ, ਮੱਧ ਪ੍ਰਦੇਸ਼ 462011 'ਤੇ ਭੇਜ ਦਿਓ।
ਬਿਨਾਂ ਪ੍ਰੀਖਿਆ ਹੋਵੇਗੀ ਚੋਣ
ਮੱਧ ਪ੍ਰਦੇਸ਼ ਆਗਨਵਾੜੀ ਦੇ ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਬਿਨਾਂ ਪ੍ਰੀਖਿਆ ਦੇ ਹੋਵੇਗੀ। ਯਾਨੀ ਕਿ ਚੋਣ ਲਈ ਉਨ੍ਹਾਂ ਨੂੰ ਇੰਟਰਵਿਊ ਦੇਣਾ ਹੋਵੇਗਾ।
ਬੈਂਕ ਆਫ ਮਹਾਰਾਸ਼ਟਰ 'ਚ 400 ਅਸਾਮੀਆਂ ਲਈ ਅਪਲਾਈ ਕਰਨ ਦਾ ਅੱਜ ਆਖਰੀ ਮੌਕਾ, ਜਲਦ ਕਰੋ ਅਪਲਾਈ
NEXT STORY