ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸਾਇੰਟਿਸਟ/ਇੰਜੀਨੀਅਰ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸਾਇੰਟਿਸਟ/ਇੰਜੀਨੀਅਰ ਦੇ 63 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 19 ਮਈ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਸੰਬੰਧਤ ਵਿਸ਼ੇ ਇਲੈਕਟ੍ਰਾਨਿਕ/ਕੰਪਿਊਟਰ ਸਾਇੰਸ/ਮੈਕੇਨਿਕਲ 'ਚ ਘੱਟੋ-ਘੱਟ 65 ਫੀਸਦੀ ਨਾਲ ਬੀਈ/ਬੀਟੈਕ ਦੀ ਡਿਗਰੀ
ਸੰਬੰਧਤ ਵਿਸ਼ੇ 'ਚ ਵੈਲਿਡ ਸਕੋਰ ਕਾਰਡ ਜ਼ਰੂਰੀ ਹੈ।
ਉਮਰ
ਉਮੀਦਵਾਰ ਦੀ ਉਮਰ 18 ਤੋਂ 28 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
PM ਮੋਦੀ ਕਰ ਰਹੇ ਕੈਬਨਿਟ ਸੁਰੱਖਿਆ ਕਮੇਟੀ ਦੀ ਬੈਠਕ, ਅਮਿਤ ਸ਼ਾਹ ਤੇ ਰਾਜਨਾਥ ਸਿੰਘ ਵੀ ਹਨ ਮੌਜੂਦ
NEXT STORY