ਨਵੀਂ ਦਿੱਲੀ- ਪੰਜਾਬ ਸਬ-ਆਰਡੀਨੇਟਰ ਸਲੈਕਸ਼ਨ ਸਰਵਿਸ ਬੋਰਡ (ਪੰਜਾਬ ਐੱਸ.ਐੱਸ.ਐੱਸ.ਬੀ.) ਨੇ ਪਟਵਾਰੀ, ਜ਼ਿਲ੍ਹੇਦਾਰ ਅਤੇ ਬੁਕਿੰਗ ਕਲਰਕ ਦੇ ਕੁੱਲ 1152 ਖਾਲ਼ੀ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦਾ ਵੇਰਵਾ
ਪਟਵਾਰੀ (ਰੈਵੇਨਿਊ)- 1090 ਅਹੁਦੇ
ਜ਼ਿਲ੍ਹੇਦਾਰ- 36 ਅਹੁਦੇ
ਇਰੀਗੇਸ਼ਨ ਬੁਕਿੰਗ ਕਲਰਕ (ਪਟਵਾਰੀ)- 26 ਅਹੁਦੇ
ਕੁੱਲ ਅਹੁਦੇ- 1152
ਸਿੱਖਿਆ ਯੋਗਤਾ
ਅਪਲਾਈ ਕਰਨ ਵਾਲੇ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਟ ਹੋਣਾ ਜ਼ਰੂਰੀ ਹੈ।
ਉਮਰ
ਉਮੀਵਾਰ ਦੀ ਉਮਰ 18 ਤੋਂ 37 ਸਾਲ ਤੈਅ ਹੈ, ਜਿਸ ਦੀ ਗਣਨਾ ਇਕ ਜਨਵਰੀ 2021 ਦੇ ਆਧਾਰ 'ਤੇ ਕੀਤੀ ਜਾਣੀ ਹੈ।
ਐਪਲੀਕੇਸ਼ਨ ਫ਼ੀਸ
ਅਪਲਾਈ ਕਰਨ ਲਈ ਐਪਲੀਕੇਸ਼ਨ ਫ਼ੀਸ ਰਾਖਵਾਂਕਰਨ ਕੈਟੇਗਰੀ ਲਈ 1000 ਰੁਪਏ। ਐੱਸ.ਸੀ./ਬੀ.ਸੀ. ਕੈਟੇਗਰੀ ਲਈ 250 ਰੁਪਏ ਅਤੇ ਸਰੀਰ ਰੂਪ ਨਾਲ ਅਸਮਰੱਥ ਉਮੀਦਵਾਰਾਂ ਲਈ 500 ਰੁਪਏ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 11 ਫ਼ਰਵਰੀ 2021 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ http://sssb.punjab.gov.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ http://sssb.punjab.gov.in/Downloads/2021/Advt%201%202021%20Updated.pdf ਕਲਿੱਕ ਕਰੋ।
10ਵੀਂ ਪਾਸ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਕਾਂਸਟੇਬਲ ਦੇ 4000 ਅਹੁਦਿਆਂ ’ਤੇ ਨਿਕਲੀ ਭਰਤੀ
NEXT STORY