ਨਵੀਂ ਦਿੱਲੀ- ਹਥਿਆਰਬੰਦ ਸਰਹੱਦੀ ਫੋਰਸ (ਐੱਸ.ਐੱਸ.ਬੀ) ਵਿਚ ਟ੍ਰੇਡਸਮੈਨ, ਕਾਂਸਟੇਬਲ, ਹੈੱਡ ਕਾਂਸਟੇਬਲ, ਏ.ਐੱਸ.ਆਈ ਅਤੇ ਇੰਸਪੈਕਟਰ ਦੇ ਅਹੁਦਿਆਂ 'ਤੇ ਬੰਪਰ ਭਰਤੀਆਂ ਨਿਕਲੀਆਂ ਹਨ। ਯੋਗ ਉਮੀਦਵਾਰ ਐੱਸ.ਐੱਸ.ਬੀ. ਦੀ ਅਧਿਕਾਰਤ ਵੈੱਬਸਾਈਟ ssbrectt.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਤੁਸੀਂ 18 ਜੂਨ 2023 ਤੱਕ ਅਪਲਾਈ ਕਰ ਸਕਦੇ ਹੋ ਅਤੇ ਕੁੱਲ 1656 ਅਹੁਦੇ ਭਰੇ ਜਾਣਗੇ।
ਅਹੁਦਿਆਂ ਦਾ ਵੇਰਵਾ
ਅਸਿਸਟੈਂਟ ਕਮਾਂਡੈਂਟ (ਵੈਟਰਨਰੀ)- 18 ਅਹੁਦੇ
ਸਬ-ਇੰਸਪੈਕਟਰ (SI) ਟੈਕ- 111 ਅਹੁਦੇ
ASI (ਪੈਰਾ ਮੈਡੀਕਲ ਸਟਾਫ)- 30 ਅਹੁਦੇ
ASI (ਸਟੈਨੋ)- 40 ਅਹੁਦੇ
ਹੈੱਡ ਕਾਂਸਟੇਬਲ (HC) - ਟੈਕ- 914 ਅਹੁਦੇ
ਕਾਂਸਟੇਬਲ (ਟ੍ਰੇਡਸਮੈ)- 543 ਅਹੁਦੇ
ਕੁੱਲ- 1656 ਅਹੁਦੇ
ਅਹੁਦਿਆਂ ਮੁਤਾਬਕ ਵਿਦਿਅਕ ਯੋਗਤਾ
ਹੈੱਡ ਕਾਂਸਟੇਬਲ (HC): ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ (ਮੈਟ੍ਰਿਕ) ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।
ਕਾਂਸਟੇਬਲ (ਟ੍ਰੇਡਸਮੈਨ): ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ (ਮੈਟ੍ਰਿਕ) ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।
ASI (ਪੈਰਾ ਮੈਡੀਕਲ ਸਟਾਫ): ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਸਾਇੰਸ ਸਟ੍ਰੀਮ ਦੇ ਨਾਲ 12ਵੀਂ ਪਾਸ ਅਤੇ ਸੰਬੰਧਿਤ ਟਰੇਡ ਵਿੱਚ ਡਿਗਰੀ ਹੋਣੀ ਚਾਹੀਦੀ ਹੈ।
ASI (ਸਟੈਨੋ): ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ (ਇੰਟਰ) ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।
ਅਸਿਸਟੈਂਟ ਕਮਾਂਡੈਂਟ (ਵੈਟਰਨਰੀ): ਵੈਟਰਨਰੀ ਸਾਇੰਸ ਵਿੱਚ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ।
ਸਬ ਇੰਸਪੈਕਟਰ (ਟੈਕ): ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਬੰਧਤ ਖੇਤਰ ਵਿੱਚ ਡਿਗਰੀ ਜਾਂ ਡਿਪਲੋਮਾ ਹੋਣਾ ਚਾਹੀਦਾ ਹੈ।
ਉਮਰ ਹੱਦ
ਅਸਿਸਟੈਂਟ ਕਮਾਂਡੈਂਟ (ਵੈਟਰਨਰੀ): 23-25 ਸਾਲ
ਸਬ ਇੰਸਪੈਕਟਰ (ਟੈਕ): 21-30 ਸਾਲ
ASI (ਪੈਰਾ ਮੈਡੀਕਲ ਸਟਾਫ): 20 - 30 ਸਾਲ
ASI (ਸਟੈਨੋ): 18 - 25 ਸਾਲ
ਹੈੱਡ ਕਾਂਸਟੇਬਲ (HC): 18-25 ਸਾਲ
ਕਾਂਸਟੇਬਲ (ਟ੍ਰੇਡਸਮੈਨ): 18-25 ਸਾਲ
ਚੋਣ ਪ੍ਰਕਿਰਿਆ
SSB ਕਾਂਸਟੇਬਲ ਭਰਤੀ ਲਈ ਚੋਣ ਪ੍ਰਕਿਰਿਆ ਵਿੱਚ ਇੱਕ ਲਿਖਤੀ ਟੈਸਟ, ਸਰੀਰਕ ਟੈਸਟ, ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਟੈਸਟ ਸ਼ਾਮਲ ਹਨ।
ਅਰਜ਼ੀ ਫੀਸ
SC, ST, ਸਾਬਕਾ ਫੌਜੀਆਂ ਅਤੇ ਮਹਿਲਾ ਉਮੀਦਵਾਰਾਂ ਨੂੰ ਪ੍ਰੀਖਿਆ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ। ਬਾਕੀ ਸਾਰੇ ਵਰਗ ਦੇ ਉਮੀਦਵਾਰਾਂ ਨੂੰ 100 ਰੁਪਏ ਦੀ ਪ੍ਰੀਖਿਆ ਫੀਸ ਅਦਾ ਕਰਨੀ ਪਵੇਗੀ।
ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਬੈਂਕ 'ਚ ਨੌਕਰੀ ਦਾ ਸ਼ਾਨਦਾਰ ਮੌਕਾ; SBI 'ਚ ਕਈ ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਪੂਰਾ ਵੇਰਵਾ
NEXT STORY