ਨਵੀਂ ਦਿੱਲੀ- ਜੇਕਰ ਤੁਸੀਂ ਸਰਕਾਰੀ ਨੌਕਰੀ ਕਰਨ ਦੇ ਇੱਛੁਕ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। SSC (Staff Selection Commission) ਨੇ ਹਾਲ ਹੀ ਵਿੱਚ ਇੱਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਦੇ ਅਨੁਸਾਰ, SSC ਨੇ ਹਿੰਦੀ ਟਰਾਂਸਲੇਟਰ ਦੀਆਂ ਵੱਖ-ਵੱਖ ਅਸਾਮੀਆਂ 'ਤੇ ਭਰਤੀ ਲਈ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ ssc.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਆਖ਼ਰੀ ਤਾਰੀਖ਼ 12 ਸਤੰਬਰ 2023 ਹੈ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 307
ਅਸਾਮੀਆਂ ਭਰੀਆਂ ਜਾਣਗੀਆਂ।
ਅਹੁਦਿਆਂ ਦਾ ਵੇਰਵਾ
- ਜੂਨੀਅਰ ਹਿੰਦੀ ਟਰਾਂਸਲੇਟਰ
- ਜੂਨੀਅਰ ਟਰਾਂਸਲੇਟਰ
- ਸੀਨੀਅਰ ਹਿੰਦੀ ਟਰਾਂਸਲੇਟਰ
ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਹਿੰਦੀ/ਅੰਗਰੇਜ਼ੀ ਵਿੱਚ ਪੋਸਟ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਟਰਾਂਸਲੇਸ਼ਨ ਵਿਚ ਡਿਪਲੋਮਾ ਕੋਰਸ ਵੀ ਜ਼ਰੂਰੀ ਹੈ।
ਉਮਰ ਹੱਦ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਅਰਜ਼ੀ ਦੀ ਫ਼ੀਸ
GEN/OBC/EWS- 100 ਰੁਪਏ
SC/ST/PWD/ਮਹਿਲਾ ਉਮੀਦਵਾਰਾਂ- ਕੋਈ ਫੀਸ ਅਦਾ ਕਰਨ ਦੀ ਲੋੜ ਨਹੀਂ ਹੈ।
ਚੋਣ ਪ੍ਰਕਿਰਿਆ
ਇਨ੍ਹਾਂ ਅਸਾਮੀਆਂ 'ਤੇ ਚੋਣ ਲਈ 2 ਪੜਾਵਾਂ ਵਿੱਚ ਟੈਸਟ ਲਿਆ ਜਾਵੇਗਾ। ਇੱਥੇ ਦੋਵੇਂ ਲਿਖਤੀ ਪ੍ਰੀਖਿਆਵਾਂ ਹੋਣਗੀਆਂ - ਪ੍ਰੀ ਐਗਜ਼ਾਮ ਅਤੇ ਮੇਨਸ ਐਗਜ਼ਾਮ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਰੋ ਕਲਿੱਕ।
IOCL 'ਚ 490 ਅਹੁਦਿਆਂ 'ਤੇ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ
NEXT STORY