ਨਵੀਂ ਦਿੱਲੀ- ਉੱਤਰ ਪ੍ਰਦੇਸ਼ ਪੁਲਸ ਭਰਤੀ ਅਤੇ ਤਰੱਕੀ ਬੋਰਡ (UPPRPB), ਲਖਨਊ ਨੇ ਸਹਾਇਕ ਆਪਰੇਟਰ, ਹੈੱਡ ਆਪਰੇਟਰ ਅਤੇ ਹੋਰ ਅਹੁਦਿਆਂ 'ਤੇ ਯੋਗ ਉਮੀਦਵਾਰਾਂ ਦੀ ਭਰਤੀ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 15 ਮਾਰਚ 2022 ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 28 ਫਰਵਰੀ 2022 ਸੀ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
- ਅਸਿਸਟੈਂਟ ਆਪਰੇਟਰ: 1374
- ਹੈੱਡ ਆਪਰੇਟਰ: 936 ਅਹੁਦੇ
- ਵਰਕਸ਼ਾਪ ਸਟਾਫ਼: 120 ਅਹੁਦੇ
- ਕੁੱਲ - 2430 ਅਹੁਦੇ
ਵਿਦਿਅਕ ਯੋਗਤਾ
ਅਸਿਸਟੈਂਟ ਆਪਰੇਟਰ ਦੇ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਭੌਤਿਕ ਵਿਗਿਆਨ ਅਤੇ ਗਣਿਤ ਵਿਸ਼ੇ ਨਾਲ ਇੰਟਰਮੀਡੀਏਟ ਪਾਸ ਹੋਣਾ ਜ਼ਰੂਰੀ ਹੈ। ਹੈੱਡ ਆਪਰੇਟਰ ਦੀਆਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੇ ਇਲੈਕਟ੍ਰਾਨਿਕਸ/ ਦੂਰਸੰਚਾਰ/ ਇਲੈਕਟ੍ਰੀਕਲ/ ਕੰਪਿਊਟਰ ਸਾਇੰਸ/ ਆਈ. ਟੀ./ ਮਕੈਨੀਕਲ ਵਿਚ 3 ਸਾਲ ਦਾ ਇੰਜੀਨੀਅਰਿੰਗ ਡਿਪਲੋਮਾ ਪੂਰਾ ਕੀਤਾ ਹੋਣਾ ਚਾਹੀਦਾ ਹੈ। ਵਰਕਸ਼ਾਪ ਸਟਾਫ ਦੇ ਅਹੁਦਿਆਂ ਲਈ ਉਮੀਦਵਾਰ ਨੇ ਸਬੰਧਤ ਖੇਤਰ ਵਿਚ 12ਵੀਂ ਜਮਾਤ ਅਤੇ ਆਈ.ਟੀ.ਆਈ. ਪਾਸ ਕੀਤੀ ਹੋਣੀ ਚਾਹੀਦੀ ਹੈ।
ਉਮਰ ਹੱਦ
- ਸਹਾਇਕ ਆਪਰੇਟਰ ਦੇ ਅਹੁਦਿਆਂ ਲਈ ਉਮਰ 18 ਤੋਂ 22 ਸਾਲ ਨਿਰਧਾਰਤ ਕੀਤੀ ਗਈ ਹੈ।
- ਵਰਕਸ਼ਾਪ ਸਟਾਫ਼, ਹੈੱਡ ਰੇਡੀਓ ਆਪਰੇਟਰ/ਹੈੱਡ ਮਕੈਨਿਕ ਆਪਰੇਟਰ ਦੇ ਅਹੁਦਿਆਂ ਲਈ ਉਮਰ 20 ਤੋਂ 28 ਸਾਲ ਨਿਰਧਾਰਤ ਕੀਤੀ ਗਈ ਹੈ।
ਨੋਟੀਫਿਕੇਸ਼ਨ ਵੇਖਣ ਲਈ ਇਨ੍ਹਾਂ ਲਿੰਕਸ 'ਤੇ ਕਲਿੱਕ ਕਰੋ।
http://uppbpb.gov.in/notice/vig3_22022022.pdf
http://uppbpb.gov.in/notice/vig2_22022022.pdf
http://uppbpb.gov.in/notice/vig1_22022022.pdf
ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY