ਤਹਿਰਾਨ : ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ ਈਰਾਨ ਨੇ ਹਿੰਦ ਮਹਸਾਗਰ ਵਿੱਚ ਸਥਿਤ ਅਮਰੀਕਾ ਅਤੇ ਬਰਤਾਨੀਆ ਦੇ ਸਾਂਝੇ ਫੌਜੀ ਅੱਡੇ ਡਿਏਗੋ ਗਾਰਸੀਆ (Diego Garcia) 'ਤੇ ਮਿਜ਼ਾਈਲ ਹਮਲਾ ਕੀਤਾ ਹੈ। 'ਵਾਲ ਸਟ੍ਰੀਟ ਜਰਨਲ' ਦੀ ਇੱਕ ਰਿਪੋਰਟ ਅਨੁਸਾਰ, ਈਰਾਨ ਵੱਲੋਂ ਦਾਗੀਆਂ ਗਈਆਂ ਇਹ ਮਿਜ਼ਾਈਲਾਂ ਆਪਣੇ ਨਿਸ਼ਾਨੇ 'ਤੇ ਹਮਲਾ ਕਰਨ ਵਿੱਚ ਅਸਫਲ ਰਹੀਆਂ।
ਨਿਸ਼ਾਨੇ ਤੋਂ ਖੁੰਝੀਆਂ ਮਿਜ਼ਾਈਲਾਂ
ਰਿਪੋਰਟਾਂ ਮੁਤਾਬਕ, ਈਰਾਨ ਵੱਲੋਂ ਛੱਡੀ ਗਈ ਇੱਕ ਮਿਜ਼ਾਈਲ ਉਡਾਣ ਦੌਰਾਨ ਹੀ ਫੇਲ ਹੋ ਗਈ, ਜਦਕਿ ਦੂਜੀ ਮਿਜ਼ਾਈਲ ਨੂੰ ਰੋਕਣ ਲਈ ਅਮਰੀਕੀ ਜੰਗੀ ਜਹਾਜ਼ ਨੇ ਐੱਸ. ਐੱਮ.-3 (SM-3) ਇੰਟਰਸੈਪਟਰ ਦੀ ਵਰਤੋਂ ਕੀਤੀ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅਮਰੀਕੀ ਇੰਟਰਸੈਪਟਰ ਮਿਜ਼ਾਈਲ ਨੂੰ ਰੋਕਣ ਵਿੱਚ ਸਫਲ ਰਿਹਾ ਜਾਂ ਨਹੀਂ।
ਇਹ ਵੀ ਪੜ੍ਹੋ : ਦੱਖਣੀ ਕੋਰੀਆ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 55 ਜ਼ਖਮੀ ਤੇ 14 ਲਾਪਤਾ

ਈਰਾਨ ਦੀ ਵਧਦੀ ਮਿਜ਼ਾਈਲ ਸਮਰੱਥਾ ਨੇ ਦੁਨੀਆ ਨੂੰ ਕੀਤਾ ਹੈਰਾਨ
ਇਸ ਹਮਲੇ ਨੇ ਰੱਖਿਆ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਡਿਏਗੋ ਗਾਰਸੀਆ ਈਰਾਨ ਤੋਂ ਲਗਭਗ 3,800 ਤੋਂ 4,118 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਫੌਜੀ ਅੱਡਾ ਈਰਾਨੀ ਮਿਜ਼ਾਈਲਾਂ ਦੀ ਮਾਰ ਤੋਂ ਬਾਹਰ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਦਰਸਾਉਂਦਾ ਹੈ ਕਿ ਈਰਾਨ ਕੋਲ ਹੁਣ ਅਜਿਹੀਆਂ ਮਿਜ਼ਾਈਲਾਂ ਹਨ ਜਿਨ੍ਹਾਂ ਦੀ ਰੇਂਜ ਉਸਦੀਆਂ ਪਹਿਲਾਂ ਤੋਂ ਜਾਣੀਆਂ ਜਾਂਦੀਆਂ ਮਿਜ਼ਾਈਲਾਂ (ਜਿਵੇਂ ਕਿ 2,000-3,000 ਕਿਲੋਮੀਟਰ ਰੇਂਜ ਵਾਲੀ ਖੋਰਾਮਸ਼ਹਿਰ) ਨਾਲੋਂ ਕਿਤੇ ਜ਼ਿਆਦਾ ਹੈ।
ਹਮਲੇ ਦਾ ਕਾਰਨ
ਇਹ ਹਮਲਾ ਉਦੋਂ ਹੋਇਆ ਹੈ, ਜਦੋਂ ਹਾਲ ਹੀ ਵਿੱਚ ਬਰਤਾਨੀਆ ਨੇ ਅਮਰੀਕਾ ਨੂੰ ਈਰਾਨ 'ਤੇ ਹਮਲੇ ਕਰਨ ਲਈ ਆਪਣੇ ਇਸ ਫੌਜੀ ਅੱਡੇ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ। ਇਹ ਘਟਨਾਕ੍ਰਮ ਅਜਿਹੇ ਸਮੇਂ ਵਾਪਰ ਰਿਹਾ ਹੈ ਜਦੋਂ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲੇ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਾਮੇਨੇਈ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਖੇਤਰ ਵਿੱਚ ਜੰਗ ਵਰਗੀ ਸਥਿਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ : NATO ਸਿਰਫ 'ਕਾਗਜ਼ੀ ਸ਼ੇਰ' ਤੇ ਡਰਪੋਕ! ਡੋਨਾਲਡ ਟਰੰਪ ਦਾ ਵੱਡਾ ਬਿਆਨ
ਅਮਰੀਕਾ ਦੀ ਪ੍ਰਤੀਕਿਰਿਆ
ਦੂਜੇ ਪਾਸੇ, ਡੋਨਾਲਡ ਟਰੰਪ ਨੇ ਈਰਾਨ ਨਾਲ ਕਿਸੇ ਵੀ ਤਰ੍ਹਾਂ ਦੀ ਜੰਗਬੰਦੀ ਤੋਂ ਇਨਕਾਰ ਕਰ ਦਿੱਤਾ ਹੈ। ਫਿਲਹਾਲ ਇਸ ਹਮਲੇ ਤੋਂ ਬਾਅਦ ਅਮਰੀਕੀ ਅਤੇ ਬਰਤਾਨਵੀ ਫੌਜਾਂ ਹਾਈ ਅਲਰਟ 'ਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਈਰਾਨ ਸੰਕਟ ਦਾ ਅਸਰ: ਏਅਰਲਾਈਨਜ਼ ’ਤੇ ਜੈੱਟ ਫਿਊਲ ਦੀ ਮਾਰ, ਅਸਮਾਨੀਂ ਚੜ੍ਹੇ ਕਿਰਾਏ
NEXT STORY