ਮੁੰਬਈ (ਬਿਊਰੋ)– ਪਿਛਲੇ ਸਾਲ ਬਾਲੀਵੁੱਡ ਦੀ ਵਾਪਸੀ ਦਾ ਰਿਹਾ। ਕਈ ਫ਼ਿਲਮਾਂ ਨੇ ਬਾਕਸ ਆਫਿਸ ’ਤੇ ਗਦਰ ਮਚਾ ਦਿੱਤੀ। ਸ਼ਾਹਰੁਖ ਖ਼ਾਨ ‘ਜਵਾਨ’ ਤੇ ‘ਪਠਾਨ’ ਬਣੇ, ਜਦਕਿ ਰਣਬੀਰ ਕਪੂਰ ਨੇ ‘ਐਨੀਮਲ’ ਬਣ ਕੇ ਕਮਾਲ ਕਰ ਦਿੱਤਾ। ਹੁਣ 2024 ਦੀ ਵਾਰੀ ਹੈ। ਇਸ ਸਾਲ ਵੀ ਕਈ ਵੱਡੀਆਂ ਫ਼ਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ, ਜਿਨ੍ਹਾਂ ਤੋਂ ਉਮੀਦਾਂ ਦਾ ਡੱਬਾ ਭਰ ਗਿਆ ਹੈ। ਆਓ ਜਾਣਦੇ ਹਾਂ 2024 ’ਚ ਆਉਣ ਵਾਲੀਆਂ ਇਨ੍ਹਾਂ ਤੂਫ਼ਾਨੀ ਫ਼ਿਲਮਾਂ ਬਾਰੇ, ਜੋ ਟਿਕਟ ਖਿੜਕ ਨੂੰ ਉਡਾਉਣ ਦੀ ਸਮਰੱਥਾ ਰੱਖਦੀਆਂ ਹਨ–
ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝੇ ਆਮਿਰ ਖ਼ਾਨ ਦੀ ਧੀ ਇਰਾ ਤੇ ਨੂਪੁਰ ਸ਼ਿਖਰੇ, ਸਾਹਮਣੇ ਆਈਆਂ ਤਸਵੀਰਾਂ
1. ਫਾਈਟਰ
ਕਲਾਕਾਰ– ਰਿਤਿਕ ਰੌਸ਼ਨ, ਦੀਪਿਕਾ ਪਾਦੂਕੋਣ, ਅਨਿਲ ਕਪੂਰ
ਨਿਰਦੇਸ਼ਕ– ਸਿਧਾਰਥ ਆਨੰਦ
ਬਜਟ– ਲਗਭਗ 250 ਕਰੋੜ ਰੁਪਏ
ਰਿਲੀਜ਼ ਡੇਟ– 25 ਜਨਵਰੀ, 2024
2. ਕਲਕੀ 2898 ਏ. ਡੀ.
ਕਲਾਕਾਰ– ਪ੍ਰਭਾਸ, ਦੀਪਿਕਾ ਪਾਦੂਕੋਣ, ਕਮਲ ਹਾਸਨ, ਅਮਿਤਾਭ ਬੱਚਨ, ਦਿਸ਼ਾ ਪਾਟਨੀ
ਨਿਰਦੇਸ਼ਕ– ਨਾਗ ਅਸ਼ਵਿਨ
ਬਜਟ– ਲਗਭਗ 600 ਕਰੋੜ ਰੁਪਏ
ਰਿਲੀਜ਼ ਡੇਟ– ਅਜੇ ਐਲਾਨ ਨਹੀਂ ਕੀਤੀ ਗਈ
3. ਦੇਵਰਾ ਪਾਰਟ 1
ਕਲਾਕਾਰ– ਜੂਨੀਅਰ ਐੱਨ. ਟੀ. ਆਰ., ਸੈਫ ਅਲੀ ਖ਼ਾਨ, ਜਾਨ੍ਹਵੀ ਕਪੂਰ
ਨਿਰਦੇਸ਼ਕ– ਕੋਰਤਾਲਾ ਸਿਵਾ
ਬਜਟ– ਲਗਭਗ 300 ਕਰੋੜ ਰੁਪਏ
ਰਿਲੀਜ਼ ਡੇਟ– 5 ਅਪ੍ਰੈਲ, 2024
4. ਪੁਸ਼ਪਾ : ਦਿ ਰੂਲ
ਕਲਾਕਾਰ– ਅੱਲੂ ਅਰਜੁਨ, ਰਸ਼ਮਿਕਾ ਮੰਦਾਨਾ, ਫਹਾਦ ਫਾਸਿਲ
ਨਿਰਦੇਸ਼ਕ– ਸੁਕੁਮਾਰ
ਬਜਟ– ਲਗਭਗ 450 ਕਰੋੜ ਰੁਪਏ
ਰਿਲੀਜ਼ ਡੇਟ– 15 ਅਗਸਤ, 2024
5. ਸਿੰਘਮ ਅਗੇਨ
ਕਲਾਕਾਰ– ਅਜੇ ਦੇਵਗਨ, ਦੀਪਿਕਾ ਪਾਦੂਕੋਣ, ਕਰੀਨਾ ਕਪੂਰ ਖ਼ਾਨ, ਟਾਈਗਰ ਸ਼ਰਾਫ, ਅਰਜੁਨ ਕਪੂਰ, ਅਕਸ਼ੇ ਕੁਮਾਰ, ਰਣਵੀਰ ਸਿੰਘ
ਨਿਰਦੇਸ਼ਕ– ਰੋਹਿਤ ਸ਼ੈਟੀ
ਬਜਟ– ਲਗਭਗ 200 ਕਰੋੜ ਰੁਪਏ
ਰਿਲੀਜ਼ ਡੇਟ– 15 ਅਗਸਤ, 2024
6. ਗੇਮ ਚੇਂਜਰ
ਕਲਾਕਾਰ– ਰਾਮ ਚਰਨ, ਕਿਆਰਾ ਅਡਵਾਨੀ
ਡਾਇਰੈਕਟਰ– ਐੱਸ. ਸ਼ੰਕਰ
ਬਜਟ– ਲਗਭਗ 400 ਕਰੋੜ ਰੁਪਏ
ਰਿਲੀਜ਼ ਡੇਟ– ਸਤੰਬਰ 2024
7. ਬੜੇ ਮੀਆ ਛੋਟੇ ਮੀਆ
ਕਲਾਕਾਰ– ਅਕਸ਼ੇ ਕੁਮਾਰ, ਟਾਈਗਰ ਸ਼ਰਾਫ, ਸੋਨਾਕਸ਼ੀ ਸਿਨ੍ਹਾ, ਪ੍ਰਿਥਵੀਰਾਜ ਸੁਕੁਮਾਰਨ, ਮਾਨੁਸ਼ੀ ਛਿੱਲਰ
ਨਿਰਦੇਸ਼ਕ– ਅਲੀ ਅੱਬਾਸ ਜ਼ਫਰ
ਬਜਟ– ਲਗਭਗ 350 ਕਰੋੜ ਰੁਪਏ
ਰਿਲੀਜ਼ ਡੇਟ– ਈਦ 2024
8. ਕਾਂਤਾਰਾ 2
ਕਲਾਕਾਰ– ਰਿਸ਼ਭ ਸ਼ੈੱਟੀ
ਨਿਰਦੇਸ਼ਕ– ਰਿਸ਼ਭ ਸ਼ੈੱਟੀ
ਬਜਟ– ਲਗਭਗ 125 ਕਰੋੜ ਰੁਪਏ
ਰਿਲੀਜ਼ ਡੇਟ– ਅਜੇ ਐਲਾਨ ਨਹੀਂ ਕੀਤੀ ਗਈ
9. ਕੈਪਟਨ ਮਿੱਲਰ
ਕਲਾਕਾਰ– ਧਾਨੁਸ਼, ਸ਼ਿਵ ਰਾਜਕੁਮਾਰ
ਨਿਰਦੇਸ਼ਕ– ਅਰੁਣ ਮਾਤੇਸ਼ਵਰਨ
ਬਜਟ– ਲਗਭਗ 100 ਕਰੋੜ ਰੁਪਏ
ਰਿਲੀਜ਼ ਡੇਟ– ਪੋਂਗਲ 2024
10. ਇੰਡੀਅਨ 2
ਕਲਾਕਾਰ– ਕਮਲ ਹਾਸਨ, ਰਕੁਲ ਪ੍ਰੀਤ, ਕਾਜਲ ਅਗਰਵਾਲ
ਨਿਰਦੇਸ਼ਕ– ਐੱਸ. ਸ਼ੰਕਰ
ਬਜਟ– ਲਗਭਗ 250 ਕਰੋੜ ਰੁਪਏ
ਰਿਲੀਜ਼ ਡੇਟ– ਅਜੇ ਐਲਾਨ ਨਹੀਂ ਕੀਤੀ ਗਈ
ਇਨ੍ਹਾਂ ਤੋਂ ਇਲਾਵਾ ‘ਸਤ੍ਰੀ 2’, ‘ਲਾਹੌਰ 1947’, ‘ਸਿਤਾਰੇ ਜ਼ਮੀਨ ਪਰ’, ‘ਗੁੰਟੂਰ ਕਰਮ’, ‘ਵੈਲਕਮ ਟੂ ਦਿ ਜੰਗਲ’, ‘ਹਾਊਸਫੁੱਲ 5’ ਤੇ ‘ਛਾਵਾ’ ਵਰਗੀਆਂ ਫ਼ਿਲਮਾਂ ਵੀ ਇਸ ਸਾਲ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਦਾਕਾਰਾ ਸੁਰਭੀ ਚੰਦਨਾ ਇਸ ਮਹੀਨੇ ਪ੍ਰੇਮੀ ਨਾਲ ਲਵੇਗੀ ਫੇਰੇ, 'ਇਸ਼ਕਬਾਜ਼' ਨਾਲ ਚਮਕੀ ਸੀ ਕਿਸਮਤ
NEXT STORY