ਮੁੰਬਈ (ਭਾਸ਼ਾ)- ਸੁਪਰਸਟਾਰ ਆਮਿਰ ਖ਼ਾਨ ਅਤੇ ਫ਼ਿਲਮ ਨਿਰਮਾਤਾ ਰੀਨਾ ਦੱਤਾ ਦੀ ਬੇਟੀ ਇਰਾ ਖ਼ਾਨ (26) ਬੁੱਧਵਾਰ ਨੂੰ ਨੂਪੁਰ ਸ਼ਿਖਰੇ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਈ।

ਇਰਾ ਨੇ ਉਪਨਗਰੀ ਖੇਤਰ ਬਾਂਦਰਾ ਦੇ ਇਕ ਪੰਜ ਤਾਰਾ ਹੋਟਲ ’ਚ ‘ਸੈਲੀਬ੍ਰਿਟੀ ਫਿਟਨੈੱਸ ਟ੍ਰੇਨਰ’ ਨੂਪੁਰ ਨਾਲ ਵਿਆਹ ਕਰਵਾਇਆ।


ਇਰਾ ਇਕ ਮਾਨਸਿਕ ਸਿਹਤ ਸਹਿਯੋਗ ਸੰਗਠਨ ਦੀ ਸੰਸਥਾਪਕ ਅਤੇ ਸੀ. ਈ. ਓ. ਅਧਿਕਾਰੀ ਹੈ।
ਇਹ ਖ਼ਬਰ ਵੀ ਪੜ੍ਹੋ - 'ਅੱਜ ਹੋ ਸਕਦੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ!' ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੀਤਾ ਦਾਅਵਾ
ਇਸ ਵਿਆਹ ਸਮਾਰੋਹ ’ਚ ਆਮਿਰ, ਉਨ੍ਹਾਂ ਦੀਆਂ ਸਾਬਕਾ ਪਤਨੀਆਂ ਰੀਨਾ ਦੱਤਾ ਅਤੇ ਕਿਰਨ ਰਾਓ ਸਮੇਤ ਪਰਿਵਾਰ ਦੇ ਹੋਰ ਮੈਂਬਰ ਮੌਜੂਦ ਸਨ।

ਇਸ ਵਿਆਹ ਸਮਾਰੋਹ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਨੂਪੁਰ ਅਤੇ ਇਰਾ ਵਿਆਹ ਦੇ ਦਸਤਾਵੇਜ਼ਾਂ ’ਤੇ ਦਸਤਖਤ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਆਸ-ਪਾਸ ਪਰਿਵਾਰਕ ਮੈਂਬਰ ਅਤੇ ਮਹਿਮਾਨ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੂਸੇਵਾਲਾ ਕਤਲ ਮਾਮਲੇ 'ਚ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਲੈ ਕੇ ਆਈ ਵੱਡੀ ਖ਼ਬਰ
NEXT STORY