ਮੁੰਬਈ (ਬਿਊਰੋ)– ਵੱਡੇ-ਵੱਡੇ ਸਿਨੇਮਾਘਰਾਂ ’ਚ ਫ਼ਿਲਮ ਦੀ ਟਿਕਟ ਇੰਨੀ ਮਹਿੰਗੀ ਹੋ ਗਈ ਹੈ ਕਿ ਆਮ ਵਿਅਕਤੀ ਪਰਿਵਾਰ ਨਾਲ ਫ਼ਿਲਮ ਦੇਖਣ ਜਾਣ ਤੋਂ ਪਹਿਲਾਂ 100 ਵਾਰ ਸੋਚਦਾ ਹੈ। 250 ਰੁਪਏ ਇਕ ਟਿਕਟ ਦੀ ਕੀਮਤ ਮੰਨ ਕੇ ਚੱਲੀਏ ਤਾਂ 4 ਟਿਕਟਾਂ ਦੀ ਕੀਮਤ 1000 ਰੁਪਏ ਬਣਦੀ ਹੈ, ਜੋ ਕਿਸੇ ਵੀ ਆਮ ਵਿਅਕਤੀ ਲਈ ਬਹੁਤ ਜ਼ਿਆਦਾ ਹੈ।
ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨਹੀਂ ਕਰਨਗੇ ਫ਼ਿਲਮਾਂ ਦੇ ਰੀਵਿਊ, ਟਵੀਟ ਕਰ ਆਖੀ ਵੱਡੀ ਗੱਲ
ਇਸ ਗੱਲ ਦੀ ਉਦਾਹਰਣ ਸਾਨੂੰ ਨੈਸ਼ਨਲ ਸਿਨੇਮਾ ਡੇਅ ਮੌਕੇ ਵੀ ਦੇਖਣ ਨੂੰ ਮਿਲ ਗਈ ਹੈ ਕਿ ਜੇਕਰ ਫ਼ਿਲਮ ਦੀ ਟਿਕਟ ਦਾ ਰੇਟ ਘੱਟ ਹੋਵੇਗਾ ਤਾਂ ਉਸ ਨੂੰ ਦੇਖਣ ਲਈ ਭੀੜ ਇਕੱਠੀ ਹੋ ਹੀ ਜਾਵੇਗੀ। 75 ਰੁਪਏ ’ਚ ਨੈਸ਼ਨਲ ਸਿਨੇਮਾ ਡੇਅ ਮੌਕੇ 65 ਲੱਖ ਤੋਂ ਵੱਧ ਲੋਕਾਂ ਨੇ ਸਿਨੇਮਾਘਰਾਂ ’ਚ ਜਾ ਕੇ ਫ਼ਿਲਮ ਦੇਖੀ, ਜੋ ਨਾਨ ਹਾਲੀਡੇ ਮੌਕੇ ਵੱਡਾ ਅੰਕੜਾ ਨਿਕਲ ਕੇ ਸਾਹਮਣੇ ਆਇਆ ਹੈ।
ਨੈਸ਼ਨਲ ਸਿਨੇਮਾ ਡੇਅ ਦਾ ਵੱਡਾ ਲਾਭ ਫ਼ਿਲਮ ‘ਬ੍ਰਹਮਾਸਤਰ’ ਨੂੰ ਮਿਲਿਆ, ਜਿਸ ਨੇ 8.50 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ ਹੈ। ਹੁਣ ਇਸ ਤੋਂ ਖ਼ੁਸ਼ ਹੋ ਕੇ ‘ਬ੍ਰਹਮਾਸਤਰ’ ਫ਼ਿਲਮ ਦੀ ਟੀਮ ਨੇ ਵੱਡਾ ਫ਼ੈਸਲਾ ਲਿਆ ਹੈ।
ਨੈਸ਼ਨਲ ਸਿਨੇਮਾ ਡੇਅ ਤੋਂ ਸਬਕ ਲੈਂਦਿਆਂ ‘ਬ੍ਰਹਮਾਸਤਰ’ ਦੀ ਟੀਮ ਨੇ ਫ਼ੈਸਲਾ ਕੀਤਾ ਹੈ ਕਿ ਉਹ 26 ਸਤੰਬਰ ਤੋਂ ਲੈ ਕੇ 29 ਸਤੰਬਰ ਤਕ ਫ਼ਿਲਮ ‘ਬ੍ਰਹਮਾਸਤਰ’ ਦੀ ਟਿਕਟ 100 ਰੁਪਏ ਰੱਖਣਗੇ। ਮਤਲਬ ਹੁਣ ਕੋਈ ਵੀ 100 ਰੁਪਏ ’ਚ ‘ਬ੍ਰਹਮਾਸਤਰ’ ਫ਼ਿਲਮ ਨੂੰ ਸਿਨੇਮਾਘਰਾਂ ’ਚ ਦੇਖ ਸਕਦਾ ਹੈ। ਇਸ ਗੱਲ ਦੀ ਅਧਿਕਾਰਕ ਪੁਸ਼ਟੀ ਵੀ ਹੋ ਚੁੱਕੀ ਹੈ ਤੇ ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਵੀ ਟਵਿਟਰ ’ਤੇ ਇਸ ਸਬੰਧੀ ਪੋਸਟ ਸਾਂਝੀ ਕੀਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਮਾ ਸਿਕੰਦਰ ਨੇ ਪਾਣੀ 'ਚ ਫਲਾਂਟ ਕੀਤਾ ਬੋਲਡ ਅੰਦਾਜ਼, ਵਾਇਰਲ ਹੋਈਆਂ ਇਹ ਤਸਵੀਰਾਂ
NEXT STORY