ਮੁੰਬਈ (ਬਿਊਰੋ) - ਅਦਾਕਾਰਾ ਸ਼ਮਾ ਸਿਕੰਦਰ ਦੇ ਪਤੀ ਜੇਮਸ ਮਿਲਿਰਾਨ ਨੇ ਹਾਲ ਹੀ 'ਚ ਜਨਮਦਿਨ ਮਨਾਇਆ। ਇਸ ਮੌਕੇ ਸ਼ਮਾ ਨੇ ਆਪਣੇ ਪਤੀ ਨੂੰ ਖ਼ਾਸ ਅੰਦਾਜ਼ 'ਚ ਵਿਸ਼ ਕੀਤਾ। ਸ਼ਮਾ ਨੇ ਆਪਣੇ ਇੰਸਟਾਗ੍ਰਾਮ ਅਕਾਊੁਂਟ ਨੂੰ ਅਪਡੇਟ ਕਰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਪਤੀ ਨਾਲ ਨਜ਼ਰ ਆ ਰਹੀ ਹੈ।

ਸ਼ਮਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ 'ਤੇ ਖੂਬ ਪਿਆਰ ਵਰ੍ਹਾ ਰਹੇ ਹਨ। ਨਾਲ ਹੀ ਉਹ ਇਨ੍ਹਾਂ ਤਸਵੀਰਾਂ 'ਤੇ ਲਗਾਤਾਰ ਕੁਮੈਂਟ ਵੀ ਕਰ ਰਹੇ ਹਨ।

ਸ਼ਮਾ ਸਿਕੰਦਰ ਅਤੇ ਉਨ੍ਹਾਂ ਦੇ ਪਤੀ ਦੀਆਂ ਇਹ ਤਸਵੀਰਾਂ ਦੇਖ ਕੇ ਫੈਨਜ਼ ਖੁਸ਼ੀ ਨਾਲ ਖਿਲਖਿਲਾ ਉੱਠੇ ਹਨ।

ਸ਼ਮਾ ਨੇ ਆਪਣੇ ਪਤੀ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਲੰਬਾ-ਚੌੜਾ ਨੋਟ ਲਿਖਿਆ ਹੈ ਕਿ, ਜਨਮਦਿਨ ਮੁਬਾਰਕ ਹੋ ਮੇਰੇ ਪਿਆਰ ਜੇਮਸ।

ਤੁਸੀਂ ਬੜੇ ਚੰਗੇ ਇਨਸਾਨ ਹੋ। ਤੁਹਾਨੂੰ ਉਹ ਹਰ ਚੀਜ਼ ਮਿਲੇ ਜਿਸ ਦੇ ਤੁਸੀਂ ਅਸਲੀ ਹੱਕਦਾਰ ਹੋ। ਤੁਸੀਂ ਸਭ ਨੂੰ ਪਿਆਰ ਕਰਦੇ ਹੋ। ਮੈਂ ਬੜੀ ਖੁਸ਼ਕਿਸਮਤ ਹਾਂ ਕਿ ਤੁਸੀਂ ਮੇਰੀ ਜ਼ਿੰਦਗੀ 'ਚ ਹੋ।

ਇਨ੍ਹਾਂ ਤਸਵੀਰਾਂ 'ਚ ਸ਼ਮਾ ਸਿਕੰਦਰ ਆਪਣੇ ਪਤੀ ਜੇਮਸ ਨਾਲ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਸ਼ਮਾ ਸਿਕੰਦਰ ਅਤੇ ਜੇਮਸ ਅਕਸਰ ਆਪਣੇ ਫੈਨਜ਼ ਨੂੰ ਕਪਲ ਗੋਲਸ ਦਿੰਦੇ ਹੋਏ ਨਜ਼ਰ ਆਉਂਦੇ ਹਨ, ਜਿਨ੍ਹਾਂ ਦੀਆਂ ਗਵਾਹੀਆਂ ਇਹ ਤਸਵੀਰਾਂ ਦਿੰਦੀਆਂ ਹਨ।

ਸਾਹਮਣੇ ਆਈਆਂ ਤਸਵੀਰਾਂ 'ਚ ਜੇਮਸ ਮਿਲਿਰਾਨ ਬੇਹੱਦ ਸਟਾਈਲਿਸ਼ ਤੇ ਹਸੀਨ ਲੱਗ ਰਹੀ ਹੈ।

ਦੱਸਣਯੋਗ ਹੈ ਕਿ ਇਸੇ ਸਾਲ ਸ਼ਮਾ ਸਿਕੰਦਰ ਨੇ ਮਾਰਚ 2022 'ਚ ਅਮਰੀਕੀ ਬਿਜ਼ਨੈੱਸਮੈਨ ਜੇਮਸ ਨਾਲ ਵਿਆਹ ਕਰਵਾਇਆ।

ਸ਼ਮਾ ਸਿਕੰਦਰ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਅਦਾਕਾਰਾ ਅਕਸਰ ਆਪਣੇ ਫੈਨਜ਼ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।



ਸਹੁਰਾ ਪਰਿਵਾਰ ਤੋਂ ਤੰਗ ਹੋ ਕੇ ਪੰਜਾਬੀ ਫ਼ਿਲਮ ਡਾਇਰੈਕਟਰ ਨੇ ਕੀਤੀ ਖੁਦਕੁਸ਼ੀ, ਕਰਮਜੀਤ ਅਨਮੋਲ ਨੇ ਦਿੱਤੀ ਸ਼ਰਧਾਂਜਲੀ
NEXT STORY