ਮੁੰਬਈ- ਹਾਲ ਹੀ 'ਚ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ 'ਚ ਸਟੈਂਡ-ਅੱਪ ਕਾਮੇਡੀਅਨ ਪ੍ਰਨੀਤ ਮੋਰੇ ਨੇ 'ਸਕਾਈ ਫੋਰਸ' ਦੇ ਅਦਾਕਾਰ ਵੀਰ ਪਹਾੜੀਆ ਦਾ ਮਜ਼ਾਕ ਉਡਾਇਆ, ਜਿਸ ਤੋਂ ਬਾਅਦ ਕੁਝ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਘਟਨਾ ਤੋਂ ਬਾਅਦ, ਅਦਾਕਾਰ ਨੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸਾਂਝੀ ਕਰਕੇ ਮੁਆਫੀ ਵੀ ਮੰਗੀ। ਪੁਲਸ ਨੇ ਕਾਮੇਡੀਅਨ 'ਤੇ ਹਮਲਾ ਕਰਨ ਦੇ ਦੋਸ਼ 'ਚ 10 -12 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਪੋਤੇ ਵੀਰ ਪਹਾੜੀਆ ਹਾਲ ਹੀ 'ਚ ਰਿਲੀਜ਼ ਹੋਈ ਐਕਸ਼ਨ ਡਰਾਮਾ ਫਿਲਮ 'ਸਕਾਈ ਫੋਰਸ' ਵਿੱਚ ਨਜ਼ਰ ਆਏ ਹਨ।
ਇਹ ਵੀ ਪੜ੍ਹੋ-ਇਸ ਅਦਾਕਾਰਾ ਨੇ ਵਿਆਹ ਲਈ ਬਦਲਿਆ ਧਰਮ ਪਰ ਨਹੀਂ ਮਿਲਿਆ ਸੁੱਖ
ਮੋਰੇ ਨੇ ਨਹੀਂ ਕਰਵਾਈ ਸ਼ਿਕਾਇਤ ਦਰਜ
ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਪੋਸਟ ਤੋਂ ਬਾਅਦ, ਸੋਲਾਪੁਰ ਪੁਲਸ ਨੇ ਮੋਰੇ ਨੂੰ ਉਸ ਦਾ ਬਿਆਨ ਦਰਜ ਕਰਨ ਲਈ ਬੁਲਾਇਆ ਸੀ ਪਰ ਉਹ ਨਹੀਂ ਆਇਆ। ਬਾਅਦ 'ਚ ਪੁਲਸ ਨੇ ਉਸ ਰੈਸਟੋਰੈਂਟ ਦੇ ਮਾਲਕ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਜਿੱਥੇ ਮੋਰੇ ਨੇ ਪ੍ਰਦਰਸ਼ਨ ਕੀਤਾ ਸੀ।
10-12 ਲੋਕਾਂ ਨੇ ਕੀਤਾ ਹਮਲਾ
ਮਾਮਲੇ 'ਚ ਪੁਲਿਸ ਸ਼ਿਕਾਇਤ ਦੇ ਅਨੁਸਾਰ, ਕੁਝ ਲੋਕ ਐਤਵਾਰ ਨੂੰ ਵੀਰ ਪਹਾੜੀਆ ਦੇ ਸ਼ੋਅ ਤੋਂ ਬਾਅਦ ਪ੍ਰਨੀਤ ਮੋਰੇ ਦੁਆਰਾ ਕੀਤੇ ਗਏ ਮਜ਼ਾਕ ਤੋਂ ਗੁੱਸੇ ਹੋ ਗਏ। ਗੁੱਸੇ ਕਾਰਨ 10 ਤੋਂ 12 ਲੋਕਾਂ ਨੇ ਕਾਮੇਡੀਅਨ 'ਤੇ ਹਮਲਾ ਕਰ ਦਿੱਤਾ। ਇਸ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਹੁਣ 10 ਤੋਂ 12 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ-ਪਤੀ ਨਾਲ ਰਾਜਸਥਾਨ ਪੁੱਜੀ ਮਾਧੁਰੀ ਦੀਕਸ਼ਿਤ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਪ੍ਰਨੀਤ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਮੋਰੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ 'ਤੇ ਹੋਏ ਕਥਿਤ ਹਮਲੇ ਬਾਰੇ ਵੇਰਵੇ ਸਾਂਝੇ ਕੀਤੇ ਸਨ। ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਸ਼ੋਅ ਤੋਂ ਬਾਅਦ, ਉਹ ਹਮੇਸ਼ਾ ਵਾਂਗ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀ ਲੈ ਰਿਹਾ ਸੀ। ਜਦੋਂ ਭੀੜ ਘੱਟ ਗਈ, ਤਾਂ 11-12 ਆਦਮੀ ਆਏ, ਉਨ੍ਹਾਂ ਨੇ ਪ੍ਰਸ਼ੰਸਕ ਹੋਣ ਦਾ ਦਾਅਵਾ ਕੀਤਾ ਪਰ ਉਹ ਉਸ ਨੂੰ ਮਾਰਨ ਦੇ ਇਰਾਦੇ ਨਾਲ ਆਏ ਸਨ। ਉਨ੍ਹਾਂ ਨੇ ਕਾਮੇਡੀਅਨ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਉਸਨੂੰ ਜ਼ਖਮੀ ਕਰ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਸਿੱਧ ਗਾਇਕ ਦੀਆਂ ਗੰਦੀਆਂ ਆਦਤਾਂ ਤੋਂ ਪਰੇਸ਼ਾਨ ਪਤਨੀ ਨੇ ਚੁੱਕਿਆ ਵੱਡਾ ਕਦਮ, ਬੱਚੇ ਖ਼ਾਤਰ ਕੀਤਾ ਇਹ ਕੰਮ
NEXT STORY