ਮੁੰਬਈ (ਬਿਊਰੋ) - ਫ਼ਿਲਮ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਦੁਖਦ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ 26 ਫਰਵਰੀ ਨੂੰ ਉੱਘੇ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਦਿਹਾਂਤ ਹੋ ਗਿਆ ਸੀ, ਉੱਥੇ ਹੁਣ ਪ੍ਰਸਿੱਧ ਵੈੱਬ ਸੀਰੀਜ਼ 'ਪੰਚਾਇਤ 2' 'ਚ ਕੰਮ ਕਰਨ ਵਾਲੀ ਭੋਜਪੁਰੀ ਅਦਾਕਾਰਾ ਸਣੇ 3 ਹੋਰ ਭੋਜਪੁਰੀ ਸਿਤਾਰਿਆਂ ਦੇ ਦਿਹਾਂਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਭੋਜਪੁਰੀ ਅਦਾਕਾਰਾ ਆਂਚਲ ਤਿਵਾਰੀ ਅਤੇ ਸਿਮਰਨ ਸ਼੍ਰੀਵਾਸਤਵ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਸ ਹਾਦਸੇ 'ਚ ਗਾਇਕ ਛੋਟੂ ਪਾਂਡੇ, ਵਿਮਲੇਸ਼ ਪਾਂਡੇ ਸਣੇ 9 ਹੋਰ ਲੋਕਾਂ ਦੀ ਵੀ ਮੌਤ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਜਗਜੀਤ ਸੰਧੂ ਦੀ ਫ਼ਿਲਮ ‘ਓਏ ਭੋਲੇ ਓਏ’, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬਿਹਾਰ ਦੇ ਕੈਮੂਰ ਜ਼ਿਲੇ 'ਚ ਵਾਪਰਿਆ ਹੈ। 4 ਭੋਜਪੁਰੀ ਸਿਤਾਰਿਆਂ ਦੀ ਇਕੱਠੇ ਹੋਈ ਮੌਤ ਨੇ ਪੂਰੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਨ੍ਹਾਂ ਸਿਤਾਰਿਆਂ ਦੀ ਮੌਤ ਕਾਰਨ ਹਰ ਪਾਸੇ ਸੋਗ ਦਾ ਮਾਹੌਲ ਹੈ।
ਦੱਸ ਦਈਏ ਕਿ ਇਹ ਸੜਕ ਹਾਦਸਾ ਐਤਵਾਰ ਸ਼ਾਮ ਨੂੰ ਦੇਵਕਾਲੀ ਪਿੰਡ ਨੇੜੇ ਜੀ. ਟੀ ਰੋਡ 'ਤੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਸੋਮਵਾਰ ਸਵੇਰੇ ਹੋਈ ਹੈ। ਇਸ ਤੋਂ ਬਾਅਦ ਪੁਲਸ ਨੇ ਇੱਕ ਬਿਆਨ ਜਾਰੀ ਕਰਕੇ ਇਨ੍ਹਾਂ ਚਾਰ ਉਭਰਦੇ ਸਿਤਾਰਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੂਜੇ ਮ੍ਰਿਤਕਾਂ ਦੀ ਪਛਾਣ ਪ੍ਰਕਾਸ਼ ਰਾਮ, ਅਨੂ ਪਾਂਡੇ, ਦਧੀਬਲ ਸਿੰਘ, ਬਾਗੀਸ਼ ਪਾਂਡੇ ਅਤੇ ਸੱਤਿਆ ਪ੍ਰਕਾਸ਼ ਮਿਸ਼ਰਾ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਦੀ ਦਰਦਨਾਕ ਹਾਦਸੇ 'ਚ ਮੌਤ, ਸਕਾਰਪੀਓ ਗੱਡੀ ਦੇ ਉੱਡੇ ਪਰਖਚੇ
ਇਸ ਮਾਮਲੇ ਸਬੰਧੀ ਗੱਲ ਕਰਦਿਆਂ ਪੁਲਸ ਨੇ ਦੱਸਿਆ ਕਿ ਇੱਕ ਵਾਹਨ 'ਚ ਅੱਠ ਦੇ ਕਰੀਬ ਵਿਅਕਤੀ ਜਾ ਰਹੇ ਸਨ, ਜਿਨ੍ਹਾਂ ਦੀ ਪਹਿਲਾਂ ਮੋਟਰਸਾਈਕਲ ਨਾਲ ਟੱਕਰ ਹੋਈ। ਇਸ ਮਗਰੋਂ ਦੋਵੇਂ ਵਾਹਨਾਂ ਨੇ ਆਪਣਾ ਸੰਤੁਲਨ ਗੁਆ ਦਿੱਤਾ ਤੇ ਦੂਜੀ ਲੇਨ 'ਚ ਚਲੇ ਗਏ ਜਿੱਥੇ ਇਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ 'ਚ ਬੈਠੇ ਆਂਚਲ ਤਿਵਾੜੀ ਅਤੇ ਸਿਮਰਨ ਸ਼੍ਰੀਵਾਸਤਵ ਸਮੇਤ 8 ਲੋਕਾਂ ਸਮੇਤ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੰਕਜ ਉਧਾਸ ਦੀ ਅੰਤਿਮ ਯਾਤਰਾ : ਭਾਵੁਕ ਦਿਸੀ ਧੀ, ਗਾਇਕ ਦੇ ਘਰ ਪਹੁੰਚੇ ਸ਼ੰਕਰ ਮਹਾਦੇਵਨ ਤੇ ਜ਼ਾਕਿਰ ਹੁਸੈਨ
NEXT STORY