ਜਲੰਧਰ (ਸੁਨੀਲ ਮਹਾਜਨ)– ਇਥੇ ਪੰਜਾਬੀ ਫ਼ਿਲਮ ‘ਓਏ ਭੋਲੇ ਓਏ’ ਦੇ ਡਾਇਰੈਕਟਰ ਤੇ ਅਦਾਕਾਰ ਖ਼ਿਲਾਫ਼ ਥਾਣਾ 4 ਨੰਬਰ ’ਚ ਸ਼ਿਕਾਇਤ ਦਰਜ ਕਰਕੇ ਧਾਰਾ 295 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਡਾਇਰੈਕਟਰ ਵਰਿੰਦਰ ਰਾਮਗੜ੍ਹੀਆ ਤੇ ਅਦਾਕਾਰ ਜਗਜੀਤ ਸਿੰਘ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਹੈ। ਦੋਵਾਂ ’ਤੇ ਈਸਾਈ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਈਸਾਈ ਭਾਈਚਾਰੇ ਦੇ ਸਨਾਵਰ ਭੱਟੀ ਨੇ ਕਿਹਾ ਕਿ ਫ਼ਿਲਮ ’ਚ ਕਈ ਦ੍ਰਿਸ਼ ਅਜਿਹੇ ਦਿਖਾਏ ਗਏ ਹਨ, ਜਿਨ੍ਹਾਂ ਨਾਲ ਮਸੀਹ ਭਾਈਚਾਰੇ ਨੂੰ ਠੇਸ ਪਹੁੰਚੀ ਹੈ। ਸਨਾਵਰ ਨੇ ਕਿਹਾ ਕਿ 16 ਫਰਵਰੀ ਨੂੰ ਇਹ ਫ਼ਿਲਮ ਰਿਲੀਜ਼ ਹੋਈ ਹੈ। ਫ਼ਿਲਮ ਦੇ ਟਰੇਲਰ ’ਚ ਜਿਹੜਾ ਦ੍ਰਿਸ਼ ਦਿਖਾਇਆ ਗਿਆ ਹੈ, ਉਹ ਮਸੀਹ ਭਾਈਚਾਰੇ ’ਚ ਚੱਲਣ ਵਾਲੀਆਂ ਸਭਾਵਾਂ ਦੀ ਬੇਅਦਬੀ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ‘ਦੰਗਲ’ ਗਰਲ ਸੁਹਾਨੀ ਭਟਨਾਗਰ ਦੇ ਪਰਿਵਾਰ ਨੂੰ ਮਿਲੇ ਆਮਿਰ ਖ਼ਾਨ, ਵਾਇਰਲ ਤਸਵੀਰ ਦੇਖ ਪ੍ਰਸ਼ੰਸਕ ਹੋਏ ਭਾਵੁਕ
ਮਸੀਹ ਭਾਈਚਾਰੇ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਮਨ ਨੂੰ ਬਹੁਤ ਠੇਸ ਪਹੁੰਚੀ। ਸਨਾਵਰ ਨੇ ਕਿਹਾ ਕਿ ਸਭਾਵਾਂ ’ਚ ਜੋ ਲੋਕ ਗੌਡ ਤੇ ਪਾਸਟਰ ਦਾ ਧੰਨਵਾਦ ਕਰਨ ਆਉਂਦੇ ਹਨ, ਉਨ੍ਹਾਂ ਦਾ ਮਜ਼ਾਕ ਬਣਾਇਆ ਗਿਆ ਹੈ। ਐਡੀਸ਼ਨਲ ਕਮਿਸ਼ਨਰ ਨੂੰ ਇਸ ਮਾਮਲੇ ’ਚ ਮਿਲ ਕੇ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਫ਼ਿਲਮ ਦੇ ਡਾਇਰੈਕਟਰ ਤੇ ਮੁੱਖ ਅਦਾਕਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਪੁਲਸ ਤੋਂ ਮੰਗ ਕੀਤੀ ਹੈ ਕਿ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਦੱਸ ਦੇਈਏ ਕਿ ‘ਓਏ ਭੋਲੇ ਓਏ’ ਫ਼ਿਲਮ ਦਾ ਟਰੇਲਰ 1 ਫਰਵਰੀ ਨੂੰ ਗੀਤ ਐੱਮ. ਪੀ. 3 ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਸੀ, ਜਿਸ ਨੂੰ 4.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫ਼ਿਲਮ ਦੀ ਕਹਾਣੀ ਗੁਰਪ੍ਰੀਤ ਭੁੱਲਰ ਵਲੋਂ ਲਿਖੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਰੀਨਾ, ਕ੍ਰਿਤੀ ਤੇ ਤੱਬੂ ਦੀ ਫ਼ਿਲਮ ‘ਕਰਿਊ’ ਦਾ ਟੀਜ਼ਰ ਅੱਜ ਹੋਵੇਗਾ ਰਿਲੀਜ਼
NEXT STORY