ਮੁੰਬਈ- ਭਾਰਤ ਵਿੱਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹਰ ਕੋਈ ਆਪਣੇ ਜੀਵਨ ਸਾਥੀ ਨਾਲ ਸੱਤ ਫੇਰੇ ਲੈ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਿਹਾ ਹੈ। ਮਨੋਰੰਜਨ ਜਗਤ ਵਿੱਚ ਵਿਆਹਾਂ ਦੀ ਗੂੰਜ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ, ਤਾਮਿਲ ਅਦਾਕਾਰਾ ਅਸ਼ਵਤੀ ਅਗਨੀਹੋਤਰੀ ਅਤੇ ਸ਼ਹਿਨਾਜ਼ ਹੁਸੈਨ ਦੀ ਇੱਕ-ਦੂਜੇ ਨੂੰ ਮੰਗਲਸੂਤਰ ਪਹਿਣਾਉਂਦਿਆਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ, ਦੋਵਾਂ ਅਭਿਨੇਤੀਆਂ ਨੇ ਕਾਂਜੀਵਰਮ ਸਾੜੀ ਪਹਿਨੀ ਹੋਈ।
ਇਹ ਵੀ ਪੜ੍ਹੋ: ਪਰਿਵਾਰ ਖਿਲਾਫ ਜਾ ਕੇ ਕੀਤਾ ਵਿਆਹ, ਡੇਢ ਮਹੀਨੇ 'ਚ ਹੋਈ ਪ੍ਰੈਗਨੈਂਟ, ਹੁਣ Divorce Case ਲੜ ਰਹੀ ਇਹ ਅਦਾਕਾਰਾ
ਦੋਵਾਂ ਦੇ ਗਲੇ ਵਿੱਚ ਵਰਮਾਲਾ ਅਤੇ ਮੰਗਲਸੂਤਰ ਦੇ ਨਾਲ-ਨਾਲ ਵਿਆਹ ਵੈਡਿੰਗ ਵੈਨਿਊ, ਪਹਿਰਾਵੇ ਅਤੇ ਗਹਿਣਿਆਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਦੀ ਹਰ ਕੋਈ ਸੱਚਾਈ ਜਾਣਨਾ ਚਾਹੁੰਦਾ ਹੈ।

ਲੋਕਾਂ ਦੇ ਮਨ ਵਿਚ ਸਵਾਲ ਉੱਠ ਰਿਹਾ ਹੈ ਕਿ ਕੀ ਦੋਹਾਂ ਨੇ ਸਚਮੁੱਚ ਵਿਆਹ ਕਰਵਾ ਲਿਆ ਹੈ? ਇਸ ਦਾ ਜਵਾਬ ਨਹੀਂ ਹੈ, ਦਰਅਸਲ ਕਮੈਂਟ ਬਾਕਸ ਨੂੰ ਦੇਖ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਅਸਲੀ ਨਹੀਂ ਸਗੋਂ ਇੱਕ ਰੀਲ ਵੀਡੀਓ ਹੈ। ਜਿਸਦੀ ਸ਼ੂਟਿੰਗ ਕਿਸੇ ਸੀਰੀਅਲ ਲਈ ਕੀਤੀ ਗਈ ਹੈ ਅਤੇ ਅਦਾਕਾਰਾ ਅਸ਼ਵਤੀ ਅਗਨੀਹੋਤਰੀ ਦਾ ਵਿਆਹ 2 ਸਾਲ ਪਹਿਲਾਂ 2022 ਵਿੱਚ ਹੋ ਚੁੱਕਾ ਹੈ। ਉਥੇ ਹੀ, ਕੁਝ ਲੋਕ ਜੋ ਅਸਲੀਅਤ ਤੋਂ ਅਣਜਾਣ ਹਨ ਅਤੇ ਅਭਿਨੇਤੀਆਂ ਨੂੰ ਬੁਰਾ-ਭਲਾ ਕਹਿ ਰਹੇ ਹਨ, ਇੱਕ ਯੂਜ਼ਰ ਨੇ ਦੋਹਾਂ ਨੂੰ ਲੈਸਬੀਅਨ ਵੀ ਕਿਹਾ, ਜਦੋਂ ਕਿ ਇੱਕ ਹੋਰ ਨੇ ਲਿਖਿਆ, ਦੋ ਮੁੰਡਿਆਂ ਦੀ ਜਾਨ ਬਚ ਗਈ ਹੈ।
ਇਹ ਵੀ ਪੜ੍ਹੋ: ਜਾਰੀ ਹੈ ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਕਾਰਵਾਈ ! ਕਲਾਕਾਰਾਂ ਮਗਰੋਂ ਹੁਣ ਪਾਕਿ TV ਚੈਨਲ ਵੀ ਕੀਤੇ ਬੈਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਾਗਾਮ ਹਮਲੇ ਤੋਂ ਬਾਅਦ ਮਨੀਸ਼ ਮਲਹੋਤਰਾ ਦਾ ਪਾਕਿ ਹਸੀਨਾਵਾਂ ਖਿਲਾਫ ਸਖ਼ਤ ਕਦਮ, ਇੰਸਟਾ ਤੋਂ ਹਟਾਈ ਪੋਸਟ
NEXT STORY