2015 ਦੇ ਖਤਮ ਹੁੰਦੇ-ਹੁੰਦੇ ਹਾਲੀਵੁੱਡ ਦੀ ਫਿਲਮ 'ਸਟਾਰ ਵਾਰਸ : ਦਿ ਫੋਰਸ ਅਵੇਕਨਸ' ਪੂਰੀ ਦੁਨੀਆ ਸਿਨੇਮਾ ਘਰਾਂ ਵਿਚ ਆਈਮੈਕਸ ਇਫੈਕਟਸ ਨਾਲ ਰਿਲੀਜ਼ ਹੋ ਕੇ ਸੁਪਰਹਿੱਟ ਸਿੱਧ ਹੋ ਚੁੱਕੀ ਹੈ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਭਾਰਤੀ ਦਰਸ਼ਕ ਵੀ ਕਿਸੇ ਹਿੰਦੀ ਫਿਲਮ ਨੂੰ ਆਈਮੈਕਸ ਇਫੈਕਟ ਵਿਚ ਦੇਖਣ ਦੀ ਤਾਂਘ ਰੱਖਣਗੇ ਪਰ ਭਾਰਤ ਵਿਚ ਆਈਮੈਕਸ ਥਿਏਟਰਸ ਦੀ ਕਮੀ ਹੈ। ਅਜਿਹੇ ਵਿਚ ਫਿਲਮ ਨਿਰਮਾਤਾ ਅਗਲੇ ਕਈ ਸਾਲਾਂ ਤੱਕ ਅਜਿਹੀਆਂ ਫਿਲਮਾਂ ਬਣਾ ਵੀ ਸਕਣਗੇ, ਇਸ ਦੀ ਆਸ ਘੱਟ ਹੈ ਪਰ 3ਡੀ ਇਫੈਕਟਸ ਨਾਲ ਫਿਲਮਾਂ ਜ਼ਰੂਰ ਬਣ ਰਹੀਆਂ ਹਨ।
ਡਾਲਬੀ ਅਟਮਾਸ ਤਕਨੀਕ 'ਤੇ ਸਿਰਫ 'ਅਜ਼ਹਰ'
ਅਸਲੀਅਤ ਤਾਂ ਇਹ ਹੈ ਕਿ ਬਾਲੀਵੁੱਡ ਨੂੰ 3ਡੀ ਫਿਲਮਾਂ ਵਿਚ ਖਾਸ ਦਿਲਚਸਪੀ ਨਹੀਂ। ਪਿਛਲੇ ਸਾਲ ਰੇਮੋ ਡਿਸੂਜ਼ਾ ਦੀ ਫਿਲਮ 'ਏਬੀਸੀਡੀ-2' ਨੂੰ 3ਡੀ ਇਫੈਕਟਸ ਨਾਲ ਰਿਲੀਜ਼ ਕੀਤਾ ਗਿਆ ਸੀ। ਇਸ ਫਿਲਮ ਨੂੰ ਠੀਕ-ਠਾਕ ਸਫਲਤਾ ਮਿਲੀ ਸੀ। 2016 ਵਿਚ ਕਿਸੇ ਹੋਰ 3ਡੀ ਫਿਲਮ ਦੀ ਆਸ ਦੱਖਣ ਤੋਂ ਹੀ ਕੀਤੀ ਜਾ ਸਕਦੀ ਹੈ।
'ਬਾਹੁਬਲੀ' ਦਾ ਸੀਕੁਏਲ ਆਉਣ ਵਾਲਾ ਸੀ ਪਰ ਉਸ ਦੀ ਰਿਲਿਜ਼ ਵੀ ਅੱਗੇ ਖਿਸਕ ਸਕਦੀ ਹੈ। ਰੈਮੋ ਦੀ ਅਗਲੀ ਫਿਲਮ 'ਫਲਾਇੰਗ ਜੱਟ' ਵੀ 3-ਡੀ ਇਫੈਕਟ ਨਾਲ ਬਣਾਈ ਜਾ ਰਹੀ ਹੈ। 2016 'ਚ ਡਾਲਬੀ ਅਟਮਾਸ ਤਕਨੀਕ 'ਤੇ ਸਿਰਫ ਇਕੋ ਹਿੰਦੀ ਫਿਲਮ 'ਅਜ਼ਹਰ' ਦੇ ਬਣਾਏ ਜਾਣ ਦੀ ਸੂਚਨਾ ਹੈ।
ਰਜਨੀਕਾਂਤ ਦੀ 'ਰੋਬੋਟ-2'
ਨਿਰਦੇਸ਼ਕ ਸ਼ੰਕਰ ਦੀ ਇਸ ਫਿਲਮ ਨੂੰ ਹਿੰਦੀ 'ਚ 'ਰੋਬੋਟ-2' ਅਤੇ ਤਾਮਿਲ ਵਿਚ 'ਏਂਧਿਰਨ-2' ਟਾਈਟਲ ਨਾਲ ਬਣਾਇਆ ਜਾ ਰਿਹਾ ਹੈ। 2010 ਵਿਚ ਰਿਲੀਜ਼ ਹੋਈ ਰਜਨੀਕਾਂਤ ਦੀ ਸਫਲ ਫਿਲਮ 'ਏਂਧਿਰਨ' ਦੀ ਇਸ ਰੀਮੇਕ ਫਿਲਮ ਨੂੰ 2.0 ਟਾਈਟਲ ਨਾਲ ਵੀ ਰਿਲੀਜ਼ ਕੀਤਾ ਜਾ ਸਕਦਾ ਹੈ। ਇਸ ਫਿਲਮ ਦਾ ਹਿੰਦੀ ਦਰਸ਼ਕਾਂ ਲਈ ਮਹੱਤਵ ਇਸ ਲਈ ਨਹੀਂ ਹੈ ਕਿ ਇਹ ਤਾਮਿਲ ਦੇ ਨਾਲ ਹਿੰਦੀ ਵਿਚ ਵੀ ਬਣਾਈ ਜਾ ਰਹੀ ਹੈ, ਸਗੋਂ ਇਸ ਫਿਲਮ ਵਿਚ ਬਾਲੀਵੁੱਡ ਦੇ ਸਿਤਾਰੇ ਅਕਸ਼ੈ ਕੁਮਾਰ ਖਲਨਾਇਕ ਦੇ ਕਿਰਦਾਰ ਵਿਚ ਹੋਣਗੇ। ਹਿੰਦੀ ਫਿਲਮਾਂ ਦੇ ਦਰਸ਼ਕ ਅਕਸ਼ੈ ਨੂੰ ਦੇਖਣ ਲਈ ਉਤਸੁਕ ਰਹਿਣਗੇ।
ਅਕਸ਼ੈ ਦੀ 'ਏਅਰਲਿਫਟ'
ਫਿਲਮ 'ਏਅਰਲਿਫਟ' 1990 ਦੀ ਉਸ ਸੱਚੀ ਘਟਨਾ 'ਤੇ ਅਧਾਰਿਤ ਹੈ, ਜਦੋਂ ਕੁਵੈਤ 'ਚ ਫਸੇ 1 ਲੱਖ 11 ਹਜ਼ਾਰ ਭਾਰਤੀਆਂ ਨੂੰ ਇਕ ਕੁਵੈਤੀ ਵਪਾਰੀ ਦੀ ਮਦਦ ਨਾਲ ਹਵਾਈ ਰਸਤੇ ਰਾਹੀਂ ਬਾਹਰ ਕੱਢਿਆ ਗਿਆ ਸੀ। ਇਸ ਕੁਵੈਤੀ ਵਪਾਰੀ ਰਣਜੀਤ ਕਤਿਆਲ ਦੀ ਭੂਮਿਕਾ ਅਕਸ਼ੈ ਕੁਮਾਰ ਨਿਭਾਅ ਰਹੇ ਹਨ। ਇਸ ਫਿਲਮ ਲਈ ਅਕਸ਼ੈ ਕੁਮਾਰ ਨੇ ਅਰਬੀ ਭਾਸ਼ਾ ਵੀ ਸਿੱਖੀ ਹੈ।
ਬਾਇਓਪਿਕ ਫਿਲਮਾਂ ਵੀ
ਪਾਕਿਸਤਾਨੀਜੇਲ ਵਿਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਵਲੋਂ ਸਰਬਜੀਤ ਸਿੰਘ ਨੂੰ ਛੁਡਵਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਕਹਾਣੀ ਨੂੰ ਵੀ ਫਿਲਮ ਰਾਹੀਂ ਦਿਖਾਇਆ ਜਾਵੇਗਾ। ਉਮੰਗ ਕੁਮਾਰ ਵਲੋਂ ਨਿਰਦੇਸ਼ਿਤ ਇਸ ਫਿਲਮ ਦਾ ਨਾਂ ਹੋਵੇਗਾ 'ਸਰਬਜੀਤ'। ਭਾਰਤੀ ਹਵਾਈ ਜਹਾਜ਼ ਨੂੰ ਅਗਵਾ ਕਰ ਕੇ ਕੰਧਾਰ ਲੈ ਕੇ ਜਾਣ ਦੀ 1986 ਦੀ ਘਟਨਾ 'ਤੇ ਰਾਮ ਮਾਧਵਾਨੀ ਦੀ ਫਿਲਮ 'ਨੀਰਜਾ' 'ਚ ਅਦਾਕਾਰਾ ਸੋਨਮ ਕਪੂਰ ਜਹਾਜ਼ ਦੀ ਏਅਰਹੋਸਟੈੱਸ ਨੀਰਜਾ ਭਨੋਟ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਨੂੰ ਯਾਤਰੀਆਂ ਨੂੰ ਬਚਾਉਣ ਕਾਰਨ ਅੱਤਵਾਦੀਆਂ ਨੇ ਮਾਰ ਸੁੱਟਿਆ ਸੀ।
—ਰਾਜਿੰਦਰ ਕਾਂਡਪਾਲ
'ਦਿਲਵਾਲੇ' ਦੀ ਚੰਗੀ ਓਪਨਿੰਗ 'ਤੇ ਬੋਲੇ 'ਬਾਜੀਰਾਵ ਮਸਤਾਨੀ' ਦੇ ਡਾਇਰੈਕਟਰ ਭੰਸਾਲੀ
NEXT STORY