ਮੁੰਬਈ (ਬਿਊਰੋ)– ਬਾਲੀਵੁੱਡ ਦੀਆਂ ਕਈ ਅਜਿਹੀਆਂ ਮਾਵਾਂ ਹਨ, ਜੋ ਫਿਟਨੈੱਸ ਦੇ ਮਾਮਲੇ ’ਚ 47-49 ਸਾਲ ਦੀ ਉਮਰ ’ਚ ਵੀ ਆਪਣੇ ਤੋਂ ਅੱਧੀ ਉਮਰ ਦੀਆਂ ਕੁੜੀਆਂ ਨੂੰ ਮਾਤ ਪਾਉਂਦੀਆਂ ਹਨ। ਫਿਰ ਭਾਵੇਂ ਉਹ ਮਲਾਇਕਾ ਅਰੋੜਾ ਹੋਵੇ ਜਾਂ ਫਿਰ ਕਰੀਨਾ ਕਪੂਰ, ਇਨ੍ਹਾਂ ਦੀ ਫਿਟਨੈੱਸ ਦੇ ਲੱਖਾਂ ਲੋਕ ਦੀਵਾਨੇ ਹਨ ਤੇ ਅਕਸਰ ਇਨ੍ਹਾਂ ਦਾ ਡਾਈਟ ਪਲਾਨ, ਕਸਰਤ ਦੇਖ ਕੇ ਇਨ੍ਹਾਂ ਵਰਗੀ ਬਾਡੀ ਪਾਉਣ ਦੀ ਕੋਸ਼ਿਸ਼ ਕਰਦੇ ਹਨ।
ਮਲਾਇਕਾ ਅਰੋੜਾ
ਮਲਾਇਕਾ ਅਰੋੜਾ ਬਾਲੀਵੁੱਡ ਦੀ ਸਭ ਤੋਂ ਫਿੱਟ ਤੇ ਹੌਟ ਮੌਮ ਹੈ। 47 ਸਾਲਾਂ ਮਲਾਇਕਾ ਇਨ੍ਹੀਂ ਦਿਨੀਂ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ’ਚ ਹੈ ਪਰ ਇਸ ਤੋਂ ਇਲਾਵਾ ਉਹ ਆਪਣੀ ਫਿਟਨੈੱਸ ਕਾਰਨ ਹਮੇਸ਼ਾ ਸੁਰਖ਼ੀਆਂ ’ਚ ਰਹਿੰਦੀ ਹੈ।

ਕਰੀਨਾ ਕਪੂਰ ਖ਼ਾਨ
ਆਪਣੀ ਦੋਸਤ ਮਲਾਇਕਾ ਅਰੋੜਾ ਵਾਂਗ ਕਰੀਨਾ ਕਪੂਰ ਵੀ ਫਿਟਨੈੱਸ ਦੀ ਕਾਇਲ ਹੈ। ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਕਰੀਨਾ ਕਾਫ਼ੀ ਫਿੱਟ ਤੇ ਜਵਾਨ ਲੱਗਦੀ ਹੈ। ਉਸ ਨੇ ਦਸੰਬਰ 2016 ’ਚ ਆਪਣੇ ਪਹਿਲੇ ਬੇਟੇ ਤੇ 2021 ’ਚ ਦੂਜੇ ਬੇਟੇ ਨੂੰ ਜਨਮ ਦਿੱਤਾ ਹੈ।

ਕਰਿਸ਼ਮਾ ਕਪੂਰ
ਕਰਿਸ਼ਮਾ ਕਪੂਰ 2 ਬੱਚਿਆਂ ਦੀ ਮਾਂ ਹੈ ਪਰ ਅੱਜ ਵੀ ਫਿਟਨੈੱਸ ਦੇ ਮਾਮਲੇ ’ਚ ਉਹ ਬਹੁਤ ਸਾਰੀਆਂ ਨਵੀਆਂ ਅਭਿਨੇਤਰੀਆਂ ਨੂੰ ਮਾਤ ਪਾਉਂਦੀ ਹੈ। 46 ਸਾਲ ਦੀ ਉਮਰ ’ਚ ਵੀ ਕਰਿਸ਼ਮਾ ਆਪਣੀ ਤੰਦਰੁਸਤੀ ਦੇ ਮਾਮਲੇ ’ਚ ਲੋਕਾਂ ਲਈ ਇਕ ਪ੍ਰੇਰਣਾ ਬਣੀ ਹੋਈ ਹੈ।

ਸ਼ਿਲਪਾ ਸ਼ੈੱਟੀ
45 ਸਾਲਾਂ ਦੀ ਸ਼ਿਲਪਾ ਸ਼ੈੱਟੀ ਕੁੰਦਰਾ ਨੂੰ ਆਪਣੇ ਬੇਟੇ ਦੀ ਡਿਲਿਵਰੀ ਤੋਂ ਬਾਅਦ ਕਦੇ ਵੀ 1 ਕਿਲੋ ਭਾਰੀ ਨਹੀਂ ਦੇਖਿਆ ਗਿਆ ਸੀ। ਹਮੇਸ਼ਾ ਫਿਟਨੈੱਸ ਦੀ ਆਦੀ ਸ਼ਿਲਪਾ ਸ਼ੈੱਟੀ ਅੱਜ ਵੀ ਬਹੁਤ ਫਿੱਟ ਹੈ, ਜਿਸ ਦਾ ਸਿਹਰਾ ਉਹ ਯੋਗਾ ਨੂੰ ਦਿੰਦੀ ਹੈ।

ਮੰਦਿਰਾ ਬੇਦੀ
49 ਸਾਲਾ ਮੰਦਿਰਾ ਬੇਦੀ ਫਿਟਨੈੱਸ ਦੀ ਆਦੀ ਹੈ ਤੇ ਇਸ ਦਾ ਅੰਦਾਜ਼ਾ ਉਸ ਦੀ ਤੰਦਰੁਸਤੀ ਤੋਂ ਲਗਾਇਆ ਜਾ ਸਕਦਾ ਹੈ। ਆਪਣੇ ਐਬਸ ਤੇ ਮਜ਼ਬੂਤ ਬਾਈਸੈਪਸ ਨਾਲ ਉਹ ਅੱਧ ਉਮਰ ਦੀਆਂ ਕੁੜੀਆਂ ਨੂੰ ਵੀ ਹਰਾਉਂਦੀ ਹੈ। ਮੰਦਿਰਾ ਇਕ ਬੇਟੇ ਦੀ ਮਾਂ ਹੈ ਤੇ ਆਪਣੀ ਤੰਦਰੁਸਤੀ ਨਾਲ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ।

ਸੁਜ਼ੈਨ ਖ਼ਾਨ
ਸੁਜ਼ੈਨ ਖ਼ਾਨ ਹਮੇਸ਼ਾ ਆਪਣੀਆਂ ਸ਼ਰਤਾਂ ’ਤੇ ਜ਼ਿੰਦਗੀ ਜਿਊਂਦੀ ਹੈ। ਰਿਤਿਕ ਰੌਸ਼ਨ ਵਰਗੇ ਸੁਪਰਸਟਾਰ ਨਾਲ ਵਿਆਹ ਕਰਨ ਦੇ ਬਾਵਜੂਦ ਉਹ ਫ਼ਿਲਮਾਂ ’ਚ ਸਰਗਰਮ ਨਹੀਂ ਰਹੀ ਪਰ ਫਿਰ ਵੀ ਉਹ ਸੁਰਖ਼ੀਆਂ ਤੋਂ ਦੂਰ ਨਹੀਂ ਹੈ। ਸੁਜ਼ੈਨ ਖ਼ਾਨ ਨੇ ਨਾ ਸਿਰਫ ਸੁੰਦਰਤਾ ਨੂੰ ਹੀ ਹਰਾਇਆ, ਬਲਕਿ ਤੰਦਰੁਸਤੀ ਦੇ ਲਿਹਾਜ਼ ਨਾਲ ਕਈ ਅਭਿਨੇਤਰੀਆਂ ਨੂੰ ਮਾਤ ਦਿੱਤੀ।

ਟਵਿੰਕਲ ਖੰਨਾ
ਵੈਸੇ, ਟਵਿੰਕਲ ਨੂੰ ਕਦੇ ਵੀ ਤੰਦਰੁਸਤੀ ਬਾਰੇ ਕੁਝ ਕਹਿੰਦੇ ਨਹੀਂ ਦੇਖਿਆ ਗਿਆ ਹੈ ਤੇ ਨਾ ਹੀ ਉਸ ਨੇ ਕਦੇ ਆਪਣੀ ਤੰਦਰੁਸਤੀ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਹਨ। 2 ਬੱਚਿਆਂ ਦੀ ਮਾਂ ਟਵਿੰਕਲ ਖੰਨਾ ਪਹਿਲਾਂ ਹੀ ਫ਼ਿਲਮ ਜਗਤ ਨੂੰ ਅਲਵਿਦਾ ਆਖ ਚੁੱਕੀ ਹੈ ਪਰ ਉਸ ਨੇ ਕਦੇ ਵੀ ਤੰਦਰੁਸਤੀ ਨੂੰ ਨਾ ਨਹੀਂ ਕਿਹਾ।

ਲੀਜ਼ਾ ਹੇਡਨ
34 ਸਾਲਾ ਲੀਜ਼ਾ ਹੇਡਨ ਜਲਦ ਹੀ ਆਪਣੇ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ ਪਰ ਅੱਜ ਵੀ ਉਸ ਨੂੰ ਵੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਉਹ ਦੋ ਬੱਚਿਆਂ ਦੀ ਮਾਂ ਹੈ। ਲੀਜ਼ਾ ਨਾ ਸਿਰਫ ਦੇਸ਼ ’ਚ ਸਭ ਤੋਂ ਵਧੀਆ ਮਾਡਲ ਹੈ, ਸਗੋਂ ਸਭ ਤੋਂ ਵਧੀਆ ਤੇ ਫਿੱਟ ਮਾਂ ਵੀ ਹੈ।

ਨੋਟ– ਇਨ੍ਹਾਂ ’ਚੋਂ ਤੁਹਾਨੂੰ ਕਿਸ ਦੀ ਫਿਟਨੈੱਸ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕਰੀਨਾ ਨੇ ਪਹਿਲੀ ਵਾਰ ਦਿਖਾਇਆ ਛੋਟੇ ਬੇਟੇ ਦਾ ਚਿਹਰਾ, ਭਰਾ ਦੀ ਗੋਦ ’ਚ ਆਇਆ ਨਜ਼ਰ
NEXT STORY