ਮੁੰਬਈ (ਬਿਊਰੋ) - ਸਦੀ ਦੇ ਮੈਗਾਸਟਾਰ ਅਮਿਤਾਭ ਬੱਚਨ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਬਹੁਤ ਸਰਗਰਮ ਹਨ ਤੇ ਆਪਣੇ ਪ੍ਰਸ਼ੰਸਕਾਂ ਲਈ ਹਰ ਰੋਜ਼ ਇਕ ਨਵੀਂ ਪੋਸਟ ਜ਼ਰੂਰ ਪਾਉਂਦੇ ਰਹਿੰਦੇ ਹਨ। ਜੇਕਰ ਤੁਸੀਂ ਉਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਪੁਰਾਣੀਆਂ ਫ਼ਿਲਮਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਸਾਂਝੀਆਂ ਕਰਦੇ ਦਿਖਾਈ ਦੇ ਰਹੇ ਹਨ। ਇਸ ਕੜੀ ਵਿਚ ਉਨ੍ਹਾਂ ਨੇ ਸਾਲ 1981 ਵਿਚ ਬੁੱਧਵਾਰ ਨੂੰ ਰਿਲੀਜ਼ ਹੋਈ ਆਪਣੀ ਫ਼ਿਲਮ 'ਨਸੀਬ' ਦਾ ਰਾਜ਼ ਖੋਲ੍ਹਿਆ ਹੈ।
ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਉਂਦੇ ਹੋਏ ਉਨ੍ਹਾਂ ਨੇ ਫ਼ਿਲਮ 'ਨਸੀਬ' ਦੇ ਇਕ ਕਲਾਈਮੈਕਸ ਸੀਨ ਬਾਰੇ ਦੱਸਿਆ। ਉਨ੍ਹਾਂ ਕਿਹਾ, 'ਮੈਟਾਡੋਰ ਐਂਡ ਗਨ .. ਫ਼ਿਲਮ ਦੇ ਕਲਾਈਮੈਕਸ ਸੀਨ ਨੂੰ ਇਕ ਘੁੰਮਦੇ ਰੈਸਟੋਰੈਂਟ ਵਿਚ ਸ਼ੂਟ ਕੀਤਾ ਗਿਆ ਸੀ। ਐਕਸ਼ਨ ਸੀਨ, ਡਰਾਮਾ, ਇਹ ਸਭ ਰੋਮਿੰਗ ਰੈਸਟੋਰੈਂਟ ਵਿਚ ਫਿਲਮਾਇਆ ਗਿਆ ਸੀ। ਚਾਂਦੀਵਲੀ ਸਟੂਡੀਓ ਵਿਖੇ ਇੱਕ ਸੈੱਟ ਬਣਾਇਆ ਗਿਆ ਅਤੇ ਘੁੰਮਾਇਆ ਗਿਆ। ਸਿਰਫ ਮਹਾਨ ਮਨਮੋਹਨ ਦੇਸਾਈ ਹੀ ਇਸ ਸਭ ਬਾਰੇ ਸੋਚ ਸਕਦੇ ਹਨ ਤੇ ਸਫ਼ਲ ਹੋ ਸਕਦੇ ਹਨ ਅਤੇ ਅਸੀਂ 80 ਦੇ ਦਹਾਕੇ ਦੀ ਗੱਲ ਕਰ ਰਹੇ ਹਾਂ, ਜਿੱਥੇ ਕੋਈ ਵੀ. ਐੱਫ. ਐਕਸ. ਨਹੀਂ ਸੀ ਅਤੇ ਕੁਝ ਵੀ ਸੀ. ਜੀ. ਆਈ. ਨਹੀਂ ਸੀ। ਉਹ ਦਿਨ ਸਨ ਮੇਰੇ ਦੋਸਤ।"
ਦੱਸ ਦੇਈਏ ਕਿ ਅਮਿਤਾਭ ਬੱਚਨ ਜਲਦ ਹੀ ਇਮਰਾਨ ਹਾਸ਼ਮੀ ਨਾਲ ਫ਼ਿਲਮ 'ਚਿਹਰੇ' 'ਚ ਨਜ਼ਰ ਆਉਣਗੇ। ਇਸ ਫ਼ਿਲਮ ਜਾਂ ਟ੍ਰੇਲਰ ਪਹਿਲਾਂ ਹੀ ਲਾਂਚ ਕਰ ਦਿੱਤਾ ਗਿਆ ਹੈ, ਜਿਸ ਨੂੰ ਦੇਖ ਕੇ ਦਰਸ਼ਕਾਂ ਵਿਚ ਫ਼ਿਲਮ ਨੂੰ ਲੈ ਕੇ ਕਾਫ਼ੀ ਐਕਸਾਈਟਮੈਂਟ ਹੈ। ਹਾਲ ਹੀ ਵਿਚ ਫ਼ਿ0ਲਮ ਦੇ ਨਿਰਮਾਤਾ ਨੇ ਇਸ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਫ਼ਿਲਮ ਦੀ ਰਿਲੀਜ਼ ਦੀ ਘੋਸ਼ਣਾ ਨਾਲ ਪ੍ਰਸ਼ੰਸਕ ਕਾਫ਼ੀ ਰੋਮਾਂਚਿਤ ਹੋ ਗਏ ਹਨ। ਹਾਲ ਹੀ ਵਿਚ ਨਿਰਮਾਤਾ ਆਨੰਦ ਪੰਡਿਤ ਨੇ ਫ਼ਿਲਮ ਦੀ ਰਿਲੀਜ਼ ਸੰਬੰਧੀ ਇੱਕ ਬਿਆਨ ਦਿੱਤਾ ਹੈ। ਉਸ ਨੇ ਕਿਹਾ ਕਿ, 'ਸ਼ੋਅ ਜਾਰੀ ਰਹਿਣਾ ਚਾਹੀਦਾ ਹੈ। ਇਹ ਮਨੋਰੰਜਨ ਦੇ ਨਾਲ ਨਾਲ ਫ਼ਿਲਮ ਇੰਡਸਟਰੀ ਦੇ ਬਚਾਅ ਲਈ ਵੀ ਜ਼ਰੂਰੀ ਹੈ। ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਪ੍ਰਭਾਵ ਘੱਟ ਗਿਆ ਹੈ। ਜਲਦੀ ਹੀ ਚੀਜ਼ਾਂ ਪਹਿਲਾਂ ਵਾਂਗ ਵਾਪਸ ਆਪਣੇ ਟ੍ਰੈਕ 'ਤੇ ਆ ਜਾਣਗੀਆਂ। ਥੀਏਟਰ ਦੁਬਾਰਾ ਖੁੱਲ੍ਹਣਗੇ ਅਤੇ ਵੱਡੀ ਗਿਣਤੀ ਵਿਚ ਲੋਕ ਉਥੇ ਪਹੁੰਚਣਗੇ।
ਯੂਨੀਵਸਿਟੀ ਸਮੇਂ ਦੀਆਂ ਯਾਦਾਂ ਨੂੰ ਰਣਜੀਤ ਬਾਵਾ ਨੇ ਕੀਤਾ ਤਾਜ਼ਾ, ਸਾਂਝੀ ਕੀਤੀ ਪੁਰਾਣੀ ਵੀਡੀਓ
NEXT STORY