ਮੁੰਬਈ (ਬਿਊਰੋ)– ਸਾਊਥ ਦਾ ਸਿਨੇਮਾ ਆਪਣੀਆਂ ਮਜ਼ਬੂਤ ਕਹਾਣੀਆਂ ਤੇ ਸ਼ਾਨਦਾਰ ਨਿਰਦੇਸ਼ਨ ਨਾਲ ਦਿਲ ਜਿੱਤ ਰਿਹਾ ਹੈ। ਇਸ ਦੀ ਮਿਸਾਲ 2021 ’ਚ ਰਿਲੀਜ਼ ਹੋਈ ‘ਮਿੰਨਲ ਮੁਰਲੀ’ ਤੇ ‘ਜੈ ਭੀਮ’ ਵਰਗੀਆਂ ਫ਼ਿਲਮਾਂ ਹਨ। ਸਾਲ 2022 ’ਚ ਸਾਊਥ ਦੇ ਸੁਪਰਸਟਾਰ ਪੈਨ ਇੰਡੀਆ ਬਾਕਸ ਆਫਿਸ ’ਤੇ ਧੂਮ ਮਚਾਉਣ ਲਈ ਤਿਆਰ ਹੈ ਤੇ ਅਜਿਹੇ ’ਚ ਬਾਲੀਵੁੱਡ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਪਿਛਲੇ ਸਾਲ ਦੀਆਂ ਟਾਪ 10 ਫ਼ਿਲਮਾਂ ਦੀ ਸੂਚੀ ’ਚ ਤਾਮਿਲ, ਤੇਲਗੂ ਤੇ ਮਲਿਆਲਮ ਫ਼ਿਲਮਾਂ ਦਾ ਹੀ ਦਬਦਬਾ ਕਾਇਮ ਸੀ। ਆਓ ਇਕ ਨਜ਼ਰ ਮਾਰਦੇ ਹਾਂ 2022 ਦੀਆਂ ਸਾਊਥ ਸੁਪਰਸਟਾਰ ਜੂਨੀਅਰ ਐੱਨ. ਟੀ. ਆਰ., ਰਾਮ ਚਰਨ, ਪ੍ਰਭਾਸ, ਵਿਜੇ ਦੇਵਰਕੋਂਡਾ ਤੇ ਯਸ਼ ਦੀਆਂ ਫ਼ਿਲਮਾਂ ’ਤੇ, ਜੋ ਬਾਲੀਵੁੱਡ ਸਿਤਾਰਿਆਂ ਨੂੰ ਚੁਣੌਤੀ ਦੇਣ ਜਾ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਆਮ ਨਹੀਂ ਹੈ ਸਲਮਾਨ ਖ਼ਾਨ ਦੇ ਬ੍ਰੇਸਲੇਟ ’ਚ ਲੱਗਾ ਪੱਥਰ, ਅਜਿਹਾ ਕੀ ਹੋਇਆ ਕਿ 7 ਵਾਰ ਬਦਲਣਾ ਪਿਆ
1. ਵਿਜੇ ਦੇਵਰਕੋਂਡਾ
ਵਿਜੇ ਦੇਵਰਕੋਂਡਾ ‘ਲਾਇਗਰ’ ਨਾਲ ਧੂਮ ਮਚਾਉਣ ਜਾ ਰਹੇ ਹਨ। ਉਹ ਐਕਸ਼ਨ ਨਾਲ ਧੂਮ ਮਚਾਉਣ ਜਾ ਰਹੇ ਹਨ ਤੇ ਇਸ ਫ਼ਿਲਮ ’ਚ ਉਹ ਐੱਮ. ਐੱਮ. ਏ. ਫਾਈਟਰ ਦੇ ਕਿਰਦਾਰ ’ਚ ਨਜ਼ਰ ਆਉਣਗੇ। ਫ਼ਿਲਮ ’ਚ ਉਨ੍ਹਾਂ ਨਾਲ ਅਨਨਿਆ ਪਾਂਡੇ ਵੀ ਹੈ ਤੇ ਇਹ ਫ਼ਿਲਮ ਹਿੰਦੀ ਸਮੇਤ ਕਈ ਹੋਰ ਭਾਸ਼ਾਵਾਂ ’ਚ ਵੀ ਰਿਲੀਜ਼ ਹੋਵੇਗੀ।
2. ਪ੍ਰਭਾਸ
ਪ੍ਰਭਾਸ 2022 ’ਚ ਕਈ ਫ਼ਿਲਮਾਂ ਨਾਲ ਆ ਰਹੇ ਹਨ। ਇਹ ਜ਼ਿਆਦਾਤਰ ਫ਼ਿਲਮਾਂ ਪੈਨ ਇੰਡੀਆ ਹਨ, ਜਿਨ੍ਹਾਂ ’ਚ ‘ਰਾਧੇ ਸ਼ਿਆਮ’, ‘ਸਾਲਾਰ’ ਤੇ ‘ਆਦਿਪੁਰੁਸ਼’ ਸ਼ਾਮਲ ਹਨ। ਇਨ੍ਹਾਂ ਸਾਰੀਆਂ ਫ਼ਿਲਮਾਂ ’ਚ ਪ੍ਰਭਾਸ ਦੇ ਵੱਖ-ਵੱਖ ਅੰਦਾਜ਼ ਦੇਖਣ ਨੂੰ ਮਿਲਣਗੇ।
3. ਯਸ਼
ਯਸ਼ ਦੀ ਸੁਪਰਹਿੱਟ ਫ਼ਿਲਮ ‘ਕੇ. ਜੀ. ਐੱਫ.’ ਦਾ ਭਾਗ 2 ਆਉਣ ਵਾਲਾ ਹੈ। ‘ਕੇ. ਜੀ. ਐੱਫ. ਚੈਪਟਰ 2’ ’ਚ ਉਨ੍ਹਾਂ ਨਾਲ ਸੰਜੇ ਦੱਤ ਵੀ ਨਜ਼ਰ ਆਉਣਗੇ ਤੇ ਇਸ ਵਾਰ ਐਕਸ਼ਨ ਪਹਿਲਾਂ ਨਾਲੋਂ ਜ਼ਿਆਦਾ ਸ਼ਾਨਦਾਰ ਨਜ਼ਰ ਆਵੇਗਾ।
4. ਰਾਮ ਚਰਨ
ਐੱਸ. ਐੱਸ. ਰਾਜਾਮੌਲੀ ਦੀ ‘ਆਰ. ਆਰ. ਆਰ’ ’ਚ ਰਾਮ ਚਰਨ ਨੂੰ ਜ਼ਬਰਦਸਤ ਐਕਸ਼ਨ ਅੰਦਾਜ਼ ’ਚ ਦੇਖਿਆ ਜਾ ਸਕੇਗਾ, ਹਾਲਾਂਕਿ ਫ਼ਿਲਮ ਨੇ 7 ਜਨਵਰੀ ਨੂੰ ਰਿਲੀਜ਼ ਹੋਣਾ ਸੀ ਪਰ ਫਿਲਹਾਲ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ।
5. ਜੂਨੀਅਰ ਐੱਨ. ਟੀ. ਆਰ.
‘ਆਰ. ਆਰ. ਆਰ.’ ’ਚ ਰਾਮ ਚਰਨ ਨਾਲ ਜੂਨੀਅਰ ਐੱਨ. ਟੀ. ਆਰ. ਵੀ ਨਜ਼ਰ ਆਉਣਗੇ। ਦੋਵਾਂ ਦੇ ਐਕਸ਼ਨ ਸੀਨ ਕਾਫੀ ਪਸੰਦ ਕੀਤੇ ਜਾ ਰਹੇ ਹਨ ਤੇ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਹੈ ਤਾਂ ਫ਼ਿਲਮ ਦੇ ਰਿਲੀਜ਼ ਹੋਣ ਦਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੁਨੰਦਾ ਸ਼ਰਮਾ ਨੇ ਇੰਝ ਮਨਾਇਆ ਨਵੇਂ ਸਾਲ ਦਾ ਜਸ਼ਨ, ਵੀਰਾਂ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ
NEXT STORY