ਮੁੰਬਈ – 'ਕਾਂਟਾ ਲਗਾ ਗਰਲ' ਦੇ ਨਾਮ ਨਾਲ ਮਸ਼ਹੂਰ ਅਦਾਕਾਰਾ ਸ਼ੈਫ਼ਾਲੀ ਜਰੀਵਾਲਾ ਦੀ ਅਚਾਨਕ ਅਤੇ ਹੈਰਾਨੀਜਨਕ ਮੌਤ ਨੇ ਸਾਰਿਆਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਸੈਲੀਬ੍ਰਿਟੀ ਜਗਤ ਵਿੱਚ ਐਂਟੀ-ਏਜਿੰਗ ਟ੍ਰੀਟਮੈਂਟ (ਵਧਦੀ ਉਮਰ ਵਿੱਚ ਵੀ ਨੌਜਵਾਨ ਦਿਖਣ ਦੀ ਕੋਸ਼ਿਸ਼) ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਹਾਲ ਹੀ ਵਿੱਚ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਮੁਮਤਾਜ, ਜੋ ਹੁਣ 77 ਸਾਲ ਦੀ ਹੋ ਚੁੱਕੀ ਹੈ, ਨੇ ਆਪਣੀ ਫਿਟਨੈੱਸ ਰੂਟੀਨ, ਫਿਲਰਜ਼ ਅਤੇ ਪਲਾਸਟਿਕ ਸਰਜਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਇਹ ਵੀ ਪੜ੍ਹੋ: 40 ਸਾਲ ਦੀ ਉਮਰ 'ਚ ਕੁਆਰੀ ਮਾਂ ਬਣੇਗੀ ਇਹ ਨਾਮੀ ਅਦਾਕਾਰਾ, IVF ਰਾਹੀਂ ਜੁੜਵਾਂ ਬੱਚਿਆਂ ਨੂੰ ਦੇਵੇਗੀ ਜਨਮ

ਉਨ੍ਹਾਂ ਨੇ ਕਿਹਾ, ਮੈਂ ਨਿਯਮਤ ਤੌਰ 'ਤੇ ਵਰਕਆਉਟ ਕਰਦੀ ਹਾਂ। ਮੈਂ ਕੋਈ ਫੇਸਲਿਫਟ ਨਹੀਂ ਕਰਵਾਈ, ਪਰ ਜਦੋਂ ਮੈਂ ਬਹੁਤ ਥੱਕ ਜਾਂਦੀ ਹਾਂ ਤਾਂ ਮੈਂ ਆਪਣੇ ਮੂੰਹ ਦੇ ਦੋਵੇਂ ਪਾਸਿਆਂ 'ਤੇ ਫਿਲਰਜ਼ ਕਰਵਾਉਂਦੀ ਹਾਂ, ਜਿਸ ਨਾਲ 1-2 ਮਹੀਨਾ ਚੱਲ ਜਾਂਦਾ ਹੈ ਪਰ ਮੈਂ ਇਸ 4 ਮਹੀਨੇ ਵਿਚ ਇਕ ਵਾਰ ਕਰਵਾਉਂਦੀ ਹਾਂ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਦੇ ਪਿਤਾ 'ਤੇ ਫਾਇਰਿੰਗ ਮਾਮਲਾ, Tania ਵੱਲੋਂ ਕੀਤੀ ਗਈ ਇਹ ਮੰਗ

ਉਨ੍ਹਾਂ ਅੱਗੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਪਲਾਸਟਿਕ ਸਰਜਰੀ ਦੀ ਲੋੜ ਨਹੀਂ ਪਈ, ਪਰ ਜੇ ਲੋੜ ਪਈ ਤਾਂ ਉਹ ਇਹ ਵੀ ਕਰਵਾਉਣ ਤੋਂ ਗੁਰੇਜ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਵੀ ਤਰੀਕੇ ਨਾਲ ਬਦਲਾਅ ਲਿਆ ਸਕਦੇ ਹੋ ਤਾਂ ਕਰੋ। ਇਹ ਕੋਈ ਗਲਤ ਗੱਲ ਨਹੀਂ। ਹਰ ਕੋਈ ਸੋਹਣਾ ਦਿਖਣਾ ਚਾਹੁੰਦਾ ਹੈ। ਜੇ ਮੈਨੂੰ ਲੱਗਿਆ ਕਿ ਮੈਨੂੰ ਵੀ ਕੁਝ ਕਰਵਾਉਣ ਦੀ ਲੋੜ ਹੈ ਤਾਂ ਮੈਂ ਵੀ ਕਰਾਵਾਂਗੀ। ਜੇ ਪਲਾਸਟਿਕ ਸਰਜਰੀ ਕਰਵਾਉਣੀ ਪਈ ਤਾਂ ਵੀ ਕਰਵਾਂਗੀ, ਕਿਉਂਕਿ ਜੇ ਇਹ ਮੈਨੂੰ ਸੋਹਣਾ ਦਿਖਾਉਂਦੀ ਹੈ ਤਾਂ ਕਿਉਂ ਨਹੀਂ। ਹਰ ਕਿਸੇ ਨੂੰ ਕਰਵਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ: 'ਮੈਂ ਜਦੋਂ ਵੀ ਦਿਲਜੀਤ ਨਾਲ ਫਿਲਮ ਕਰਦੀ ਹਾਂ ਤਾਂ Pregnant ਹੋ ਜਾਂਦੀ ਹਾਂ': Neeru Bajwa
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੀਹਦੇ ਬੰਨ੍ਹੀ ਰੱਖੜੀ ਓਸੇ ਨਾਲ ਕਰਾ ਲਿਆ ਵਿਆਹ! ਫੇਰੇ ਲੈਣ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋ ਗਈ ਸੀ ਅਦਾਕਾਰਾ
NEXT STORY