ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਜਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ ਸੀ ਉਸ ਨੂੰ ਦੇਖ ਕੇ ਹਰ ਕੋਈ ਉਹਨਾਂ ਦਾ ਦੀਵਾਨਾ ਬਣ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਬਿਨਾਂ ਕਿਸੇ ਲਾਲਚ ਦੇ ਆਮ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ ਇਹ ਹੀ ਨਹੀਂ ਬਲਕਿ ਉਹਨਾਂ ਨੇ ਤਾਲਾਬੰਦੀ ਦੌਰਾਨ ਨੌਕਰੀ ਗੁਆ ਚੁੱਕੇ ਲੋਕਾਂ ਦੀ ਵੀ ਮਦਦ ਕੀਤੀ ਸੀ। ਆਪਣੀ ਇਸ ਦਰਿਆਦਿਲ਼ੀ ਦੇ ਕਾਰਨ ਅੱਜ ਸੋਨੂੰ ਸੂਦ ਕਰੋੜਾਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ। ਅੱਜ ਲੱਖਾਂ ਨੌਜਵਾਨ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਹਨ। ਸੋਨੂੰ ਸੂਦ ਲੋਕਾਂ ਲਈ ਹੁਣ ਰੀਲ਼ ਲਾਈਫ ਤੋਂ ਰੀਅਲ ਲਾਈਫ਼ ਦੇ ਹੀਰੋ ਬਣ ਗਏ ਹਨ।
ਤੁਹਾਨੂੰ ਦੱਸ ਦਈਏ ਕਿ ਹਰ ਰੋਜ਼ ਅਦਾਕਾਰ ਦੇ ਮੁੰਬਈ ਵਾਲ਼ੇ ਘਰ ਦੇ ਬਾਹਰ ਜ਼ਰੂਰਤਮੰਦ ਲੋਕਾਂ ਦੀ ਲਾਈਨ ਲੱਗੀ ਰਹਿੰਦੀ ਹੈ। ਅੱਜ ਵੀ ਲੋਕ ਸੋਨੂੰ ਸੂਦ ਦੇ ਘਰ ਦੇ ਬਾਹਰ ਮਦਦ ਮੰਗਣ ਲਈ ਜਾਂਦੇ ਹਨ ਅਤੇ ਦਰਿਆਦਿਲ਼ ਅਦਾਕਾਰ ਕਿਸੇ ਨੂੰ ਵੀ ਆਪਣੇ ਦਰਵਾਜੇ ਤੋਂ ਨਿਰਾਸ਼ ਕਰਕੇ ਨਹੀਂ ਭੇਜਦੇ। ਇਸੇ ਦੇ ਚਲ਼ਦੇ ਸੋਨੂੰ ਸੂਦ ਨੇ ਅੱਜ ਆਪਣੇ ਟਵਿਟਰ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹਨਾਂ ਦੇ ਘਰ ਦੇ ਬਾਹਰ ਲੱਗੀ ਜ਼ਰੂਰਤਮੰਦ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ। ਸੋਨੂੰ ਸੂਦ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਜਿਸ ਦਿਨ ਇਹ ਭੀੜ ਗਾਇਬ ਹੋ ਜਾਵੇਗੀ ਮੈਂ ਸਮਝਾਗਾ ਕਿ ਹੁਣ ਦੁੱਖਾਂ ਦਾ ਅੰਤ ਹੋ ਗਿਆ ਹੈ।
ਅਦਾਕਾਰ ਨੇ ਅੱਗੇ ਲਿਖਿਆ ਕਿ ਆਓ ਸਭ ਮਿਲ ਕੇ ਇਸ ਭੀੜ ਦਾ ਅੰਤ ਕਰਦੇ ਹਾਂ। ਸੋਨੂੰ ਸੂਦ ਦੀ ਜ਼ਰੂਰਤਮੰਦ ਲੋਕਾਂ ਲਈ ਦਰਿਆਦਿਲੀ ਨੂੰ ਦੇਖ ਕੇ ਕੁਝ ਲੋਕ ਉਹਨਾਂ ਨੂੰ ਭਗਵਾਨ ਦਾ ਦਰਜਾ ਦੇ ਚੁੱਕੇ ਹਨ ਕਿਉਂਕਿ ਜਦੋਂ ਜ਼ਰੂਰਤਮੰਦ ਲੋਕ ਹਰ ਥਾਂ ਤੋਂ ਨਿਰਾਸ਼ ਅਤੇ ਹਤਾਸ਼ ਹੋ ਜਾਂਦੇ ਹਨ ਤਾਂ ਉਹ ਸੋਨੂੰ ਸੂਦ ਕੋਲ਼ ਗੁਹਾਰ ਲਗਾਉਦੇ ਹਨ। ਸੋਨੂੰ ਸੂਦ ਵੀ ਲੋਕਾਂ ਦੀ ਇਸ ਉਮੀਦ ਨੂੰ ਬਰਕਰਾਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ।
ਅਦਾਕਾਰਾ ਪਾਇਲ ਰੋਹਤਗੀ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ
NEXT STORY