ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕਾ ਕੌਰ ਬੀ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਉਨ੍ਹਾਂ ਦੇ ਘਰ ਨੰਨ੍ਹੀ ਪਰੀ ਆਈ ਹੈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਆਪਣੇ ਘਰ ਆਈ ਇਸ ਨੰਨ੍ਹੀ ਪਰੀ ਨਾਲ ਨਜ਼ਰ ਆ ਰਹੀ ਹੈ।
![PunjabKesari](https://static.jagbani.com/multimedia/11_58_327005719kaur b1-ll.jpg)
ਸੋਸ਼ਲ ਮੀਡੀਆ ‘ਤੇ ਜਿਵੇਂ ਹੀ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
![PunjabKesari](https://static.jagbani.com/multimedia/11_58_327943314kaur b2-ll.jpg)
ਦੱਸ ਦਈਏ ਕਿ ਸ਼ਾਇਦ ਕੌਰ ਬੀ ਦੇ ਭਰਾ ਦੇ ਘਰ ਇਸ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਕੌਰ ਬੀ ਦੇ ਨਾਲ ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦਾ ਭਤੀਜਾ ਵੀ ਨਜ਼ਰ ਆ ਰਿਹਾ ਹੈ। ਫੈਨਜ਼ ਵਲੋਂ ਵੀ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
![PunjabKesari](https://static.jagbani.com/multimedia/11_58_328724480kaur b3-ll.jpg)
ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
![PunjabKesari](https://static.jagbani.com/multimedia/11_58_329661998kaur b4-ll.jpg)
ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਹਿੱਟ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਮਿੱਤਰਾਂ ਦੇ ਬੂਟ,ਬਜਟ, ਪੀਜ਼ਾ ਹੱਟ, ਫੁਲਕਾਰੀ, ਜਸਟ ਦੇਸੀ ਸਣੇ ਕਈ ਗੀਤ ਸ਼ਾਮਿਲ ਹਨ।
![PunjabKesari](https://static.jagbani.com/multimedia/11_58_330599535kaur b5-ll.jpg)
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਦਾਕਾਰ ਜਯਮ ਰਵੀ ਨੇ ਪਤਨੀ ਖਿਲਾਫ ਦਰਜ ਕਰਵਾਇਆ ਮਾਮਲਾ, ਜਾਣੋ ਕਾਰਨ
NEXT STORY