ਐਂਟਰਟੇਨਮੈਂਟ ਡੈਸਕ - ਇੱਕ ਯੂਟਿਊਬਰ ਨੂੰ ਗੰਭੀਰ ਦੋਸ਼ਾਂ 'ਚ ਜੇਲ੍ਹ ਜਾਣਾ ਪਿਆ ਹੈ, ਜਿੱਥੇ ਉਸ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਕੀਤਾ ਗਿਆ ਸੀ। ਪਰਿਵਾਰ ਵੱਲੋਂ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਅਧਿਕਾਰੀਆਂ ਨੂੰ ਹੁਣ ਅੱਗੇ ਆ ਕੇ ਸਪੱਸ਼ਟੀਕਰਨ ਦੇਣਾ ਪਿਆ ਹੈ ਅਤੇ ਨਾਲ ਹੀ ਸੱਚਾਈ ਵੀ ਦੱਸਣੀ ਪਈ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ
ਜਾਣਕਾਰੀ ਅਨੁਸਾਰ, ਸ਼ਨੀਵਾਰ ਨੂੰ ਯੂਟਿਊਬ ‘ਤੇ ਆਪਣਾ ਚੈਨਲ ਚਲਾਉਣ ਵਾਲੇ ਇੱਕ ਨੌਜਵਾਨ ਦੇ ਪਰਿਵਾਰ ਨੇ ਜ਼ਿਲ੍ਹਾ ਜੇਲ੍ਹ ਅਧਿਕਾਰੀਆਂ ‘ਤੇ ਜ਼ਬਰਦਸਤੀ ਉਸ ਦੇ ਵਾਲ ਕੱਟਣ ਦਾ ਦੋਸ਼ ਲਗਾਇਆ। ਤ੍ਰਿਸ਼ੂਰ ਦੇ ਰਹਿਣ ਵਾਲੇ ਇਸ ਨੌਜਵਾਨ ਨੂੰ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਨੂੰ ਆਪਣੇ ਵਾਲ ਕੱਟੇ ਜਾਣ ਕਾਰਨ ਪ੍ਰੇਸ਼ਾਨੀ ਹੋਣ ਤੋਂ ਬਾਅਦ ਮਾਨਸਿਕ ਸਿਹਤ ਕੇਂਦਰ ਲਿਜਾਣਾ ਪਿਆ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ Influencer ਨੇ ਨੀਰੂ ਬਾਜਵਾ ਨੂੰ ਕਿਹਾ- 'ਇਹ ਨੀ ਹੁੰਦੀ ਬੁੱਢੀ...'
ਸ਼ੁੱਕਰਵਾਰ ਨੂੰ ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਤ੍ਰਿਸ਼ੂਰ ਦੇ ਏਰੇਨੇਲੂਰ ਦੇ ਰਹਿਣ ਵਾਲੇ 26 ਸਾਲਾ ਯੂਟਿਊਬਰ ਮੁਹੰਮਦ ਸ਼ਾਹੀਨ ਸ਼ਾਹ ਨੂੰ ਕਥਿਤ ਤੌਰ ‘ਤੇ ਆਪਣੀ ਕਾਰ ਨਾਲ ਕਾਲਜ ਦੇ ਵਿਦਿਆਰਥੀਆਂ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਯੂਟਿਊਬਰ ਦੇ ਵਾਲ ਜੇਲ੍ਹ ਦੇ ਨਿਯਮਾਂ ਅਨੁਸਾਰ ਕੱਟੇ ਗਏ ਸਨ।
ਇਹ ਖ਼ਬਰ ਵੀ ਪੜ੍ਹੋ - ਕੈਂਸਰ ਨੇ ਹਿਨਾ ਖ਼ਾਨ ਦਾ ਕੀਤਾ ਅਜਿਹਾ ਹਾਲ, ਤਸਵੀਰਾਂ ਵੇਖ ਫੈਨਜ਼ ਵੀ ਹੋ ਗਏ ਪਰੇਸ਼ਾਨ
ਅਧਿਕਾਰੀ ਨੇ ਕਿਹਾ ਕਿ ਬੀਮਾਰ ਮਹਿਸੂਸ ਹੋਣ ਤੋਂ ਬਾਅਦ ਉਸ ਨੂੰ ਤ੍ਰਿਸ਼ੂਰ ਦੇ ਇੱਕ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਅਤੇ ਇਸ ਸਮੇਂ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਹਾਲਾਂਕਿ, ਉਸ ਦੇ ਮਾਪਿਆਂ ਅਤੇ ਭਰਾ ਨੇ ਦਾਅਵਾ ਕੀਤਾ ਕਿ ਉਸ ਦੇ ਵਾਲ ਜ਼ਬਰਦਸਤੀ ਕੱਟੇ ਗਏ ਸਨ ਅਤੇ ਫਿਰ ਉਸ ਨੂੰ ਤ੍ਰਿਸ਼ੂਰ ਜ਼ਿਲ੍ਹਾ ਜੇਲ੍ਹ ਅਧਿਕਾਰੀਆਂ ਨੇ ਮਾਨਸਿਕ ਸਿਹਤ ਕੇਂਦਰ ਭੇਜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਜ਼ਾਯਾਫ਼ਤਾ ਕੈਦੀਆਂ ਨੂੰ ਵੀ ਆਪਣੇ ਵਾਲ ਕੱਟਣ ਲਈ ਕੁਝ ਸਮਾਂ ਦਿੱਤਾ ਜਾਂਦਾ ਹੈ ਪਰ ਸ਼ਾਹ ਨੂੰ ਹਿਰਾਸਤ 'ਚ ਭੇਜੇ ਜਾਣ ਦੇ 2 ਘੰਟਿਆਂ ਅੰਦਰ ਹੀ ਕਥਿਤ ਤੌਰ ‘ਤੇ ਉਸ ਦੇ ਵਾਲ ਕੱਟਣ ਦੀ ਕੋਸ਼ਿਸ਼ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ
NEXT STORY