ਜਲੰਧਰ (ਬਿਊਰੋ) - ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਅੰਬਰ ਧਾਲੀਵਾਲ ਇੱਕ ਵਾਰ ਮੁੜ ਸੁਰਖੀਆਂ 'ਚ ਆ ਗਈ ਹੈ। ਇਸ ਵਾਰ ਸੁਰਖੀਆਂ 'ਚ ਆਉਣ ਦੀ ਵਜ੍ਹਾ ਵਿਦਾਦ ਨਹੀਂ ਸਗੋਂ ਅੰਬਲਰ ਧਾਲੀਵਾਲ ਦੀਆਂ ਤਸਵੀਰਾਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਜੀ ਹਾਂ, ਅੰਬਰ ਧਾਲੀਵਾਲ ਦਾ ਇੰਸਟਾਗ੍ਰਾਮ ਉਸ ਦੀਆਂ ਖ਼ੂਬਸੂਰਤ ਤਸਵੀਰਾਂ ਨਾਲ ਭਰਿਆ ਹੋਇਆ ਹੈ। ਇਨ੍ਹਾਂ ਤਸਵੀਰਾਂ 'ਚ ਅੰਬਰ ਦੇ ਚਿਹਰੇ 'ਤੇ ਵੱਖਰੀ ਸਮਾਇਲ ਹੈ, ਜਿਵੇਂ ਕਿ ਹੁਣ ਉਹ ਆਪਣੀ ਜ਼ਿੰਦਗੀ 'ਚ ਕਾਫ਼ੀ ਖ਼ੁਸ਼ ਹੈ।

ਦੱਸ ਦਈਏ ਕਿ ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਅੰਬਰ ਇੱਕ ਵਾਰ ਫ਼ਿਰ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉਂ ਰਹੀ ਹੈ।

ਹਾਲ ਹੀ 'ਚ ਅੰਬਰ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਕਿੱਟ ਪਾ ਕੇ ਤੁਰਦੀ ਹੋਈ ਨਜ਼ਰ ਆ ਰਹੀ ਹੈ। ਉਸ ਦਾ ਇਹ ਵੀਡੀਓ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਨਾਲ ਅੰਬਰ ਧਾਲੀਵਾਲ ਦੇ ਝਗੜੇ ਦੀਆਂ ਖ਼ਬਰਾਂ ਆਈਆਂ ਸਨ, ਜਿਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ 'ਤੇ ਇਲਜ਼ਾਮ ਲਗਾਏ ਗਏ ਸਨ।

ਇਸ ਤੋਂ ਬਾਅਦ ਗਾਇਕ ਦਿਲਪ੍ਰੀਤ ਢਿੱਲੋਂ ਨੇ ਇੱਕ ਵੀਡੀਓ ਸਾਂਝਾ ਕਰਕੇ ਆਪਣਾ ਪੱਖ ਰੱਖਿਆ ਸੀ। ਕੁਝ ਸਮਾਂ ਤਾਂ ਉਹ ਆਪਣੇ ਇਸ ਝਗੜੇ ਕਾਰਨ ਗੀਤਾਂ ਤੋਂ ਵੀ ਦੂਰ ਰਹੇ ਸਨ ਪਰ ਹੁਣ ਇਸ ਸਮੱਸਿਆ ਤੋਂ ਉੱਭਰ ਰਹੇ ਹਨ।

ਸਲਮਾਨ ਨੇ ਕੀਤੀ ਬੱਪਾ ਦੀ ਆਰਤੀ, ਅਰਪਿਤਾ ਨੇ ਕੀਤਾ ਵਿਸਰਜਨ
NEXT STORY