ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਤੇ ਆਮਿਰ ਖ਼ਾਨ ਦੀਆਂ ਆਉਣ ਵਾਲੀਆਂ ਫ਼ਿਲਮਾਂ ‘ਰਕਸ਼ਾ ਬੰਧਨ’ ਤੇ ‘ਲਾਲ ਸਿੰਘ ਚੱਢਾ’ ਬਾਕਸ ਆਫਿਸ ’ਤੇ ਟਕਰਾਉਂਦੀਆਂ ਨਜ਼ਰ ਆਉਣਗੀਆਂ ਕਿਉਂਕਿ ਦੋਵੇਂ ਹੀ ਫ਼ਿਲਮਾਂ ਸਿਨੇਮਾਘਰਾਂ ’ਚ 11 ਅਗਸਤ ਨੂੰ ਰਿਲੀਜ਼ ਹੋਣ ਲਈ ਤਿਆਰ ਹਨ। ਅਕਸ਼ੇ ਨੇ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਆਪਣੀ ਅਗਲੀ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਦਿਆਂ ਇਕ ਮੋਸ਼ਨ ਟੀਜ਼ਰ ਸਾਂਝਾ ਕੀਤਾ।
ਇਹ ਖ਼ਬਰ ਵੀ ਪੜ੍ਹੋ : ‘ਅਗਨੀਪਥ’ ਦੇ ਸਮਰਥਨ ’ਚ ਆਈ ਕੰਗਨਾ ਰਣੌਤ, ਇਜ਼ਰਾਈਲ ਤੇ ਗੁਰਕੁਲ ਨਾਲ ਕਰ ਦਿੱਤੀ ਤੁਲਨਾ
ਉਨ੍ਹਾਂ ਲਿਖਿਆ, ‘‘ਤੁਹਾਡੇ ਸਾਰਿਆਂ ਲਈ ਬੰਧਨ ਦੇ ਸ਼ੁਧਤਮ ਰੂਪ ਦੀ ਇਕ ਕਹਾਣੀ ਲਿਆਉਣਾ, ਜੋ ਤੁਹਾਨੂੰ ਤੁਹਾਡੀ ਯਾਦ ਦਿਵਾਏਗੀ। ‘ਰਕਸ਼ਾ ਬੰਧਨ’ 11 ਅਗਸਤ, 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।’’
ਆਨੰਦ ਐੱਲ. ਰਾਏ ਵਲੋਂ ਨਿਰਦੇਸ਼ਿਤ ‘ਰਕਸ਼ਾ ਬੰਧਨ’ ਹਿਮਾਂਸ਼ੂ ਸ਼ਰਮਾ ਤੇ ਕਨਿਕਾ ਢਿੱਲੋਂ ਵਲੋਂ ਲਿਖੀ ਗਈ ਹੈ। ਇਹ ਕਹਾਣੀ ਭਰਾ-ਭੈਣ ਦੇ ਰਿਸ਼ਤਿਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ’ਚ ਭੂਮੀ ਪੇਡਨੇਕਰ ਵੀ ਅਹਿਮ ਭੂਮਿਕਾ ’ਚ ਹੈ।
ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਅਕਸ਼ੇ ਦੀ ‘ਰਕਸ਼ਾ ਬੰਧਨ’ ਨਾਲ ਹੀ ਰਿਲੀਜ਼ ਹੋਵੇਗੀ। ‘ਲਾਲ ਸਿੰਘ ਚੱਢਾ’ ਸੀਕ੍ਰੇਟ ਸੁਪਰਸਟਾਰ ਫੇਮ ਅਦਵੈਤ ਚੰਦਨ ਵਲੋਂ ਨਿਰਦੇਸ਼ਿਤ ਹੈ ਤੇ ਟੌਮ ਹੈਂਕਸ ਦੀ ਹਾਲੀਵੁੱਡ ਫ਼ਿਲਮ ‘ਫਾਰੈਸਟ ਗੰਪ’ ਦੀ ਅਧਿਕਾਰਕ ਹਿੰਦੀ ਰੀਮੇਕ ਹੈ।
‘ਲਾਲ ਸਿੰਘ ਚੱਢਾ’ ’ਚ ਆਮਿਰ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ, ਮੋਨਾ ਸਿੰਘ ਤੇ ਚੈਤਨਿਆ ਅਕੀਨੇਨੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨੁਸਰਤ ਜਹਾਂ ਦਾ ਖ਼ੂਬਸੂਰਤ ਫ਼ੋਟੋਸ਼ੂਟ, ਅਦਾਕਾਰਾ ਦੀ ਕਾਤਲ ਲੁੱਕ ਦੇਖ ਪ੍ਰਸ਼ੰਸਕ ਹੋਏ ਦੀਵਾਨੇ
NEXT STORY