ਮੁੰਬਈ- ਆਮਿਰ ਖ਼ਾਨ ਪ੍ਰੋਡਕਸ਼ਨ ਦੀ ਫ਼ਿਲਮ ‘ਏਕ ਦਿਨ’ ਦੀ ਫੈਂਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਫ਼ਿਲਮ ’ਚ ਆਮਿਰ ਖ਼ਾਨ ਅਤੇ ਨਿਰਦੇਸ਼ਕ ਮਨਸੂਰ ਖ਼ਾਨ ਦੀ ਜੋੜੀ ਇਕ ਵਾਰ ਫਿਰ ਨਾਲ ਕੰਮ ਕਰ ਰਹੀ ਹੈ। ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖ਼ਾਨ ਆਪਣੇ ਬੇਟੇ ਜੁਨੈਦ ਖ਼ਾਨ ਅਤੇ ਸਈ ਪੱਲਵੀ ਨਾਲ ਫ਼ਿਲਮ ‘ਏਕ ਦਿਨ’ ਲੈ ਕੇ ਆ ਰਹੇ ਹਨ। ਫ਼ਿਲਮ ਦੇ ਨਿਰਮਾਤਾਵਾਂ ਨੇ ਮਿਊਜ਼ਿਕਲ ਈਵੈਂਟ ‘ਏਕ ਦਿਨ ਕੀ ਮਹਿਫ਼ਲ’ ਆਯੋਜਿਤ ਕੀਤਾ। ਈਵੈਂਟ ’ਚ ਫ਼ਿਲਮ ਦੀ ਸਟਾਰ ਕਾਸਟ ਅਦਾਕਾਰਾ ਸਈ ਪੱਲਵੀ ਅਤੇ ਅਦਾਕਾਰ ਜੁਨੈਦ ਖ਼ਾਨ ਦੇ ਨਾਲ-ਨਾਲ ਆਮਿਰ ਖ਼ਾਨ ਵੀ ਨਜ਼ਰ ਆਏ। ਅਦਾਕਾਰਾ ਤਾਨੀਆ ਚੈਟਰਜੀ ਵੀ ਸਪਾਟ ਹੋਈ।
ਆਪਣੇ ਬੇਟੇ ਦੀ ਫ਼ਿਲਮ ‘ਏਕ ਦਿਨ’ ਨੂੰ ਪ੍ਰਮੋਟ ਕਰਨ ਲਈ ਆਮਿਰ ਖ਼ਾਨ ਦਿਨ-ਰਾਤ ਜੁਟੇ ਹੋਏ ਹਨ। ਜੁਨੈਦ ਅਤੇ ਸਈ ਦੀ ਫ਼ਿਲਮ ‘ਏਕ ਦਿਨ’ ਪਹਿਲੀ ਮਈ ਨੂੰ ਰਿਲੀਜ਼ ਹੋ ਰਹੀ ਹੈ। ਚਰਚਾ ਹੈ ਕਿ ਫ਼ਿਲਮ ਦੀ ਐਡਵਾਂਸ ਬੁਕਿੰਗ ਲਗਭਗ ਇਕ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਆਮ ਤੌਰ ’ਤੇ ਬਾਲੀਵੁੱਡ ਫ਼ਿਲਮਾਂ ਨਾਲ ਅਜਿਹਾ ਦੇਖਣ ਨੂੰ ਨਹੀਂ ਮਿਲਦਾ ਹੈ। ਜੁਨੈਦ ਖ਼ਾਨ ਨੇ ਹੁਣੇ-ਹੁਣੇ ਆਪਣਾ ਕਰੀਅਰ ਸ਼ੁਰੂ ਕੀਤਾ ਹੈ।
‘ਰਾਗਿਨੀ MMS 3’ ’ਚ ਨਜ਼ਰ ਆਵੇਗੀ ਤਮੰਨਾ ਭਾਟੀਆ
NEXT STORY